Breaking News
Home / ਹਫ਼ਤਾਵਾਰੀ ਫੇਰੀ / ਸਨਮਾਨ ਦੀ ਗੱਲ : ਦੋ ਦਿੱਗਜ਼ ਜਿਨ੍ਹਾਂ ਨੇ ਚੰਡੀਗੜ੍ਹ ਦਾ ਨਾਮ ਦੁਨੀਆ ‘ਚ ਉਚਾ ਕੀਤਾ, ਹੁਣ ਉਨ੍ਹਾਂ ਦੇ ਨਾਮ ‘ਤੇ ਮਿਲੇਗਾ ਐਵਾਰਡ

ਸਨਮਾਨ ਦੀ ਗੱਲ : ਦੋ ਦਿੱਗਜ਼ ਜਿਨ੍ਹਾਂ ਨੇ ਚੰਡੀਗੜ੍ਹ ਦਾ ਨਾਮ ਦੁਨੀਆ ‘ਚ ਉਚਾ ਕੀਤਾ, ਹੁਣ ਉਨ੍ਹਾਂ ਦੇ ਨਾਮ ‘ਤੇ ਮਿਲੇਗਾ ਐਵਾਰਡ

ਪੰਜਾਬ ਦੀ ਨਵੀਂ ਖੇਡ ਪਾਲਿਸੀ ‘ਚ ਬਲਬੀਰ ਸਿੰਘ ਸੀਨੀਅਰ ਅਤੇ ਮਿਲਖਾ ਸਿੰਘ ਦੇ ਨਾਮ ‘ਤੇ ਮਿਲਣਗੇ ਐਵਾਰਡ
ਚੰਡੀਗੜ੍ਹ : ਪੰਜਾਬ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਆਪਣੀ ਨਵੀਂ ਖੇਡ ਪਾਲਿਸੀ ਨੂੰ ਮਨਜੂਰੀ ਦਿੰਦੇ ਹੋਏ ਤਿੰਨ ਵਾਰ ਦੇ ਉਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ ਅਤੇ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਨਾਮ ਨੂੰ ਵੀ ਹੋਰ ਸਨਮਾਨ ਦਿੱਤਾ ਗਿਆ ਹੈ। ਦੁਨੀਆ ਦੇ ਸਰਵਉਤਮ ਹਾਕੀ ਸਟਾਰ ਬਲਬੀਰ ਸਿੰਘ ਸੀਨੀਅਰ ਦੇ ਨਾਮ ‘ਤੇ ਪਹਿਲਾਂ ਸਰਕਾਰ ਨੇ ਹਾਕੀ ਸਟੇਡੀਅਮ ਦਾ ਨਾਮ ਰੱਖਿਆ ਸੀ, ਫਿਰ ਉਨ੍ਹਾਂ ਦੇ ਨਾਮ ‘ਤੇ ਸਕਾਲਰਸ਼ਿਪ ਸ਼ੁਰੂ ਕੀਤੀ ਗਈ। ਹੁਣ ਦਿੱਗਜ਼ਾਂ ਨੂੰ ਤਿਆਰ ਕਰਨ ਵਾਲੇ ਕੋਚਾਂ ਨੂੰ ਉਨ੍ਹਾਂ ਦੇ ਨਾਮ ‘ਤੇ ਐਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਖੇਡ ਅਤੇ ਖਿਡਾਰੀਆਂ ਨੂੰ ਪ੍ਰਮੋਟ ਕਰਨ ਵਾਲੀਆਂ ਸੰਸਥਾਵਾਂ ਨੂੰ ਮਿਲਖਾ ਸਿੰਘ ਦੇ ਨਾਮ ‘ਤੇ ਐਵਾਰਡ ਦਿੱਤਾ ਜਾਵੇਗਾ।
ਬਲਬੀਰ ਸਿੰਘ ਸੀਨੀਅਰ ਬੈਸਟ ਕੋਚ ਐਵਾਰਡ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅਸੀਂ ਬਲਬੀਰ ਸਿੰਘ ਸੀਨੀਅਰ ਬੈਸਟ ਕੋਚ ਐਵਾਰਡ ਸ਼ੁਰੂ ਕਰਨ ਜਾ ਰਹੇ ਹਨ। ਇਨ੍ਹਾਂ ਐਵਾਰਡਾਂ ਨਾਲ ਉਨ੍ਹਾਂ ਕੋਚਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਸਟਾਰ ਮੈਡਲਿਸਟ ਨੂੰ ਤਿਆਰ ਕੀਤਾ ਹੈ। ਇਸ ਵਿਚ ਉਲੰਪਿਕ, ਏਸ਼ੀਅਨ ਗੇਮਜ਼ ਦੇ ਨਾਲ ਹੋਰ ਇੰਟਰਨੈਸ਼ਨਲ ਕੋਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਐਵਾਰਡ ਵਿਚ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਟਰਾਫੀ ਅਤੇ ਬਲੇਜਰ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਮਿਲਖਾ ਸਿੰਘ ਐਵਾਰਡ ਫਾਰ ਸਪੋਰਟਸ ਪ੍ਰਮੋਟਰਜ਼
ਫਲਾਇੰਗ ਸਿੱਖ ਦੇ ਨਾਮ ‘ਤੇ ਮਿਲਖਾ ਸਿੰਘ ਐਵਾਰਫ ਫਾਰ ਸਪੋਰਟਸ ਪ੍ਰਮੋਟਰਜ਼ ਅਤੇ ਅਰਗੇਨਾਈਜੇਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਵਿਚ ਪੰਜਾਬ ਸਰਕਾਰ ਉਨ੍ਹਾਂ ਸੰਸਥਾਵਾਂ ਨੂੰ ਸਨਮਾਨਿਤ ਕਰੇਗੀ, ਜਿਨ੍ਹਾਂ ਨੇ ਖੇਡ ਅਤੇ ਖਿਡਾਰੀਆਂ ਨੂੰ ਪ੍ਰਮੋਟ ਕੀਤਾ ਹੈ। ਉਨ੍ਹਾਂ ਨੂੰ ਖੇਡਾਂ ਦੇ ਲਈ ਸੰਘਰਸ਼ ਕਰਨ ਵਾਲੇ ਮਿਲਖਾ ਸਿੰਘ ਦੇ ਨਾਮ ‘ਤੇ ਸ਼ੁਰੂ ਕੀਤਾ ਐਵਾਰਡ ਦਿੱਤਾ ਜਾਵੇਗਾ। ਇਸ ਐਵਾਰਡ ਵਿਚ 5 ਲੱਖ ਦੀ ਰਾਸ਼ੀ ਦੇ ਨਾਲ ਮੋਮੈਂਟੋ, ਬਲੇਜਰ ਅਤੇ ਸਨਮਾਨ ਪੱਤਰ ਦਿੱਤਾ ਜਾਵੇਗਾ।
ਸਕਾਲਰਸ਼ਿਪ ‘ਚ ਹਰ ਮਹੀਨੇ 16 ਹਜ਼ਾਰ ਰੁਪਏ
ਮੁੱਖ ਮੰਤਰੀ ਭਗਵੰਤ ਮਾਨ ਨੇ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹੁਣ ਇਸੇ ਪਾਲਿਸੀ ‘ਤੇ ਨੈਸ਼ਨਲ ਖੇਡਾਂ ਵਿਚ ਮੈਡਲ ਜਿੱਤਣ ‘ਤੇ ਹਰ ਮਹੀਨੇ 16 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਇਕ ਸਾਲ ਦੇ ਲਈ ਦਿੱਤੀ ਜਾਵੇਗੀ। ਇਥ ਸਾਲ ਬਾਅਦ ਜੇਕਰ ਐਥਲੀਟ ਫਿਰ ਮੈਡਲ ਜਿੱਤਦਾ ਹੈ ਤਾਂ ਇਹ ਸਕਾਲਰਸ਼ਿਪ ਜਾਰੀ ਰਹੇਗੀ, ਨਹੀਂ ਤਾਂ ਇਹ ਨਵੇਂ ਮੈਡਲਿਸਟ ਨੂੰ ਟਰਾਂਸਫਰ ਹੋ ਜਾਵੇਗੀ।

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …