Breaking News
Home / ਹਫ਼ਤਾਵਾਰੀ ਫੇਰੀ / ਓਨਟਾਰੀਓ ਪੀਸੀ ਪਾਰਟੀ ਦੇ ਲੀਡਰ ਦਾ ਫੈਸਲਾ 10 ਮਾਰਚ ਨੂੰ

ਓਨਟਾਰੀਓ ਪੀਸੀ ਪਾਰਟੀ ਦੇ ਲੀਡਰ ਦਾ ਫੈਸਲਾ 10 ਮਾਰਚ ਨੂੰ

ਮੈਂਬਰਸ਼ਿਪ ‘ਚ ਵੀ ਗੜਬੜੀ ਹੋਣ ਦੀ ਛਿੜੀ ਚਰਚਾ
ਟੋਰਾਂਟੋ/ਬਿਊਰੋ ਨਿਊਜ਼
ਯੌਨ ਸੋਸ਼ਣ ਦੇ ਆਰੋਪਾਂ ਤੋਂ ਬਾਅਦ ਪੈਟਰਿਕ ਬਰਾਊਨ ਦੀ ਵਿਦਾਈ ਮਗਰੋਂ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਹੁਣ ਆਪਣੇ ਨਵੇਂ ਲੀਡਰ ਦੀ ਭਾਲ ‘ਚ ਹੈ। ਨਵੇਂ ਲੀਡਰ ਦੀ ਚੋਣ ਦਾ ਫੈਸਲਾ ਆਉਣ ਵਾਲੀ 10 ਮਾਰਚ ਨੂੰ ਹੋਵੇਗਾ ਅਤੇ ਉਦੋਂ ਤੱਕ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਲੀਡਰਸ਼ਿਪ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
ਇਸ ਸਬੰਧ ‘ਚ ਨਿਯਮਾਂ ਨੂੰ ਆਖਰੀ ਰੂਪਰੇਖਾ ਦੇਣ ਦੇ ਲਈ ਲੰਘੇ ਕੁਝ ਦਿਨਾਂ ਤੋਂ ਇਕ ਵਿਸ਼ੇਸ਼ ਕਮੇਟੀ ਲਗਾਤਾਰ ਬੈਠਕਾਂ ਕਰ ਰਹੀ ਹੈ। ਇਸ ‘ਚ ਨਵੇਂ ਲੀਡਰ ਦੀ ਚੋਣ ਨੂੰ ਲੈ ਕੇ ਪੂਰੀ ਪ੍ਰਕਿਰਿਆ ਨੂੰ ਤਹਿ ਕੀਤਾ ਜਾਵੇਗਾ। ਓਨਟਾਰੀਓ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਝਟਕੇ ਦਾ ਸ਼ਿਕਾਰ ਹੋਈ ਪੀਸੀ ਪਾਰਟੀ ਨੂੰ ਹੁਣ ਆਪਣਾ ਪੂਰਾ ਕੰਪੇਨ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਵੇਗਾ ਅਤੇ ਲੰਘੇ ਚਾਰ ਸਾਲਾਂ ਦੀ ਮਿਹਨਤ ਬੇਕਾਰ ਹੋ ਗਈ ਹੈ।
ਬੁੱਧਵਾਰ ਨੂੰ ਮੀਟਿੰਗ ਤੋਂ ਬਾਅਦ ਪਾਰਟੀ ਨੇ ਕਿਹਾ ਕਿ ਇਕ-ਦੋ ਦਿਨਾਂ ‘ਚ ਫਾਈਨਲ ਨਿਯਮਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਕਮੇਟੀ ਦੇ ਚੇਅਰਮੈਨ ਹਾਰਟਲੇ ਲੈਫਟਨ ਨੇ ਕਿਹਾ ਕਿ ਟੋਰੀ ਹੁਣ ਵਨ ਮੈਂਬਰ, ਵੋਟ ਰੂਲਜ਼ ਨਾਲ ਜੁੜੇ ਰਹਿਣਗੇ ਜਿਸ ਨਾਲ ਪਾਰਟੀ ‘ਚ ਵੋਟਿੰਗ ਦੀ ਪ੍ਰਕਿਰਿਆ ਹੇਠਲੇ ਪੱਧਰ ਤੱਕ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਰਾਜ ਦੇ ਹਰ ਹਿੱਸੇ ਤੋਂ ਪਾਰਟੀ ਡੈਲੀਗੇਟਾਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ ਅਤੇ ਓਨਟਾਰੀਓ ਦੇ ਭਵਿੱਖ ਦਾ ਪ੍ਰੀਮੀਅਰ ਚੁਣਿਆ ਜਾ ਸਕੇਗਾ।
ਪਾਰਟੀ ‘ਚ ਨਸਲ ਅਤੇ ਧਰਮ ਨੂੰ ਲੈ ਕੇ ਵੀ ਚੱਲ ਰਹੀ ਖੇਡ: ਲੇਕਸ ਦਾ ਕਹਿਣਾ ਹੈ ਕਿ ਪਾਰਟੀ ਲੀਡਰਸ਼ਿਪ ਲਈ ਚੱਲ ਰਹੀ ਦੌੜ ‘ਚ ਉਮੀਦਵਾਰਾਂ ਨੂੰ ਉਨ੍ਹਾਂ ਦੀ ਨਸਲ ਅਤੇ ਧਰਮ ਦੇ ਆਧਾਰ ‘ਤੇ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਸੀਟਾਂ ‘ਤੇ ਮੈਂਬਰਾਂ ਦੇ ਨਾਮ ‘ਤੇ ਵੋਟਿੰਗ ‘ਚ ਗੜਬੜੀ ਕੀਤੀ ਗਈ। ਪਸੰਦੀਦਾ ਉਮੀਦਵਾਰਾਂ ਨੂੰ ਪਾਰਟੀ ਦਾ ਉਮੀਦਵਾਰ ਬਣਾ ਦਿੱਤਾ ਗਿਆ।
ਪਾਰਟੀ ਮੈਂਬਰਸ਼ਿਪ ਨੂੰ ਲੈ ਕੇ ਵੀ ਜਾਂਚ
ਪੀਸੀ ਪਾਰਟੀ ਦੀ ਮੈਂਬਰਸ਼ਿਪ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਦੀ ਜਾਂਚ ਹੋ ਰਹੀ ਹੈ। ਬਰਾਊਨ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਮੈਂਬਰਾਂ ਦੀ ਗਿਣਤੀ 2 ਲੱਖ ਹੈ ਪਰ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਅੰਕੜਾ 75 ਹਜ਼ਾਰ ਦਾ ਹੀ ਹੈ। ਉਥੇ ਟੋਰੀਜ਼ ਚੀਨੀ ਹੈਕਰਾਂ ਵੱਲੋਂ ਕੀਤੇ ਗਏ ਨੁਕਸਾਨ ਦਾ ਵੀ ਅੰਦਾਜ਼ਾ ਲਗਾਉਣਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਚੀਨੀ ਹੈਕਰਜ਼ ਨੇ ਇੰਟਰਨਲ ਡਾਟਾਬੇਸ ਨੂੰ ਹੈਕ ਕਰ ਲਿਆ ਹੈ।
ਕੰਸਰਵੇਟਿਵ ਪਾਰਟੀ ਦੇ ਐਮ ਪੀ ਇਲੈਕਸ ਨਟਲ ਦਾ ਤਿੱਖਾ ਹਮਲਾ
ਕੰਸਰਵੇਟਿਵ ਐਮ ਪੀ ਇਲੈਕਸ ਨਟਲ ਨੇ ਦਾਅਵਾ ਕੀਤਾ ਹੈ ਕਿ ਟੋਰਾਂਟੋ ਏਲੀਟਰਸ ਨੇ ਓਨਟਾਰੀਓ ਪੀਸੀ ਪਾਰਟੀ ਨੂੰ ਪੂਰੀ ਤਰ੍ਹਾਂ ਅਗਵਾ ਕਰ ਲਿਆ ਹੈ ਅਤੇ ਉਹ ਇਸ ‘ਤੇ ਆਪਣੀ ਤਾਨਾਸ਼ਾਹੀ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੈਟਰਿਕ ਬਰਾਊਨ ਨੂੰ ਵੀ ਪਾਰਟੀ ਦੀ ਅੰਦਰੂਨੀ ਰਾਜਨੀਤੀ ਹੀ ਲੈ ਡੁੱਬੀ ਅਤੇ ਪਾਰਟੀ ਨੂੰ ਟੋਰਾਂਟੋ ਏਲੀਟਰਸ ਹੀ ਕੰਟਰੋਲ ਕਰ ਰਹੇ ਹਨ। ਪਾਰਟੀ ਪ੍ਰਮੁੱਖ ‘ਤੇ ਜਿਸ ਤਰ੍ਹਾਂ ਨਾਲ ਦੋ ਔਰਤਾਂ ਵੱਲੋਂ ਯੌਨ ਸ਼ੋਸ਼ਣ ਦੇ ਆਰੋਪ ਲਗਾਏ ਅਤੇ ਉਸਤੋਂ ਬਾਅਦ ਬਰਾਊਨ ਨੂੰ ਪਾਰਟੀ ਤੋਂ ਵਿਦਾ ਕਰ ਦਿੱਤਾ ਅਤੇ ਉਸ ਤੋਂ ਪਹਿਲਾਂ ਉਹ ਇਨਕਾਰ ਵੀ ਕਰਦੇ ਰਹੇ। ਇਸ ਪੂਰੇ ਮਾਮਲੇ ‘ਚ ਕਈ ਪੇਚ ਹਨ, ਜਿਨ੍ਹਾਂ ਨੂੰ ਸੁਲਝਾਇਆ ਜਾਣਾ ਬਾਕੀ ਹੈ।
ਮੀਡੀਆ ਨਾਲ ਗੱਲਬਾਤ ਦੇ ਦੌਰਾਨ ਇਲੈਕਸ ਨੇ ਕਿਹਾ ਕਿ ਸਿਰਫ਼ 48 ਘੰਟੇ ਦੇ ਘਟਨਾਕ੍ਰਮ ‘ਚ 28 ਏਲੀਟਰਸ ਪਾਰਟੀ ਲੀਡਰ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ ਜਦਕਿ ਉਹ ਪਾਰਟੀ ਦੇ 2 ਲੱਖ ਮੈਂਬਰਾਂ ਦੇ 1 ਪ੍ਰਤੀਸ਼ਤ ਤੋਂ ਵੀ ਘੱਟ ਦੀ ਅਗਵਾਈ ਕਰਦੇ ਹਨ। ਪੈਟਰਿਕ ਬਰਾਊਨ ਦੇ ਕਰੀਬੀ ਰਹੇ ਇਲੈਕਸ ਦਾ ਕਹਿਣਾ ਹੈ ਕਿ ਬਰਾਊਨ ਨੂੰ ਕੁਝ ਲੋਕਾਂ ਨੇ ਮਿਲੀਭੁਗਤ ਕਰਕੇ ਪਾਰਟੀ ਮੁਖੀ ਦੇ ਅਹੁਦੇ ਤੋਂ ਹਟਾਇਆ ਹੈ। ਪਾਰਟੀ ਦੇ ਅੰਤ੍ਰਿਮ ਲੀਡਰ ਵਿਕ ਫਿਡਲੀ ਨੇ ਮੈਂਬਰਸ਼ਿਪ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਇਸ ਸਬੰਧ ‘ਚ ਵੱਖ-ਵੱਖ ਪਹਿਲੂਆਂ ਤੋਂ ਦੇਖਿਆ ਜਾਵੇਗਾ। ਇਸ ਪੂਰੇ ਮਾਮਲੇ ਦੇ ਚਲਦੇ ਪਾਰਟੀ ‘ਚ ਇਕ ਨਵਾਂ ਤੂਫ਼ਾਨ ਆਇਆ ਹੋਇਆ ਹੈ।
ਡਗ ਫੋਰਡ ਵੀ ਦਾਅਵੇਦਾਰ
ਟੋਰਾਂਟੋ ਦੇ ਸਾਬਕਾ ਮੇਅਰ ਰਾਬ ਫੋਰਡ ਦੇ ਭਰਾ ਡਗ ਫੋਰਡ ਨੇ ਪੀਸੀ ਪਾਰਟੀ ਮੁਖੀ ਦੇ ਅਹੁਦੇ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਰਾਜਨੀਤਿਕ ਵਜੂਦ ਨੂੰ ਬਚਾਉਣ ਅਤੇ ਉਸ ਨੂੰ ਫਿਰ ਤੋਂ ਸਥਾਪਿਤ ਕਰਨ ਦੇ ਲਈ ਆਪਣੇ ਵੱਲੋਂ ਪੂਰਾ ਯਤਨ ਕਰਨਗੇ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਦੇ ਉਚ ਵਰਗ ਨੇ ਹੇਠਲੇ ਪੱਧਰ ‘ਤੇ ਲੋਕਾਂ ਦਾ ਪਾਰਟੀ ‘ਚ ਦਾਖਲਾ ਬੰਦ ਕਰਵਾ ਦਿੱਤਾ ਹੈ।

Check Also

ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ

50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …