40 ਕਿਲੋ ਨਸ਼ੀਲਾ ਪਦਾਰਥ, ਨੌਂ ਕਿਲੋ ਫੇਨਟੇਨਿਲ, 8 ਲੱਖ ਡਾਲਰ ਕੈਸ਼ ਅਤੇ ਗਹਿਣੇ ਵੀ ਮਿਲੇ
ਵੈਨਕੂਵਰ : ਵੈਨਕੂਵਰ ਪੁਲਿਸ ਨੇ 14 ਇੰਡੋ-ਕੈਨੇਡੀਅਨ ਗੈਂਗਸਟਰਾਂ ਦੇ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਮੰਨਿਆ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਆਰੋਪੀਆਂ ਨੇ ਇਹ ਹਥਿਆਰ ਅੰਤਰਰਾਸ਼ਟਰੀ ਗੈਂਗਸਟਰ ਸੰਗਠਨ ਨੂੰ ਸਪਲਾਈ ਕਰਨੇ ਸਨ। ਫੜੇ ਗਏ ਆਰੋਪੀਆਂ ਦੇ ਕੋਲੋਂ ਪ੍ਰੈਸ਼ਰ ਕੁੱਕਰ ਬੰਬ, ਏਕੇ 47 ਅਤੇ ਸਨਾਈਪਰਗੰਨ ਜਿਹੇ 120 ਤੋਂ ਜ਼ਿਆਦਾ ਹਥਿਆਰ, 50 ਗੈਰਕਾਨੂੰਨੀ ਡਿਵਾਈਸ, 9.5 ਕਿਲੋਗ੍ਰਾਮ ਫੇਨਟੇਨਿਲ, 40 ਕਿਲੋ ਨਸ਼ੀਲਾ ਪਦਾਰਥ, 8 ਲੱਖ ਡਾਲਰ ਕੈਸ਼ ਅਤੇ ਲਗਭਗ 8 ਲੱਖ ਡਾਲਰ ਕੀਮਤ ਦੇ ਸੋਨੇ ਦੇ ਗਹਿਣੇ ਵੀ ਜਬਤ ਕੀਤੇ ਗਏ ਹਨ।
ਸਹਾਇਕ ਪੁਲਿਸ ਕਮਿਸ਼ਨਰ ਆਰਸੀਐਮਪੀ ਕੇਵਿਨ ਹਾਕਲੇਟ ਨੇ ਦੱਸਿਆ ਕਿ ਫੜੇ ਗਏ ਸਾਰੇ ਗੈਂਗਸਟਰ ਕੰਗ ਤੇ ਲੇਟੀਮਰ ਗੈਂਗ ਨਾਲ ਜੁੜੇ ਹਨ। ਆਰੋਪੀਆਂ ਦੀ ਉਮਰ 22 ਤੋਂ 68 ਸਾਲ ਦਰਮਿਆਨ ਦੱਸੀ ਜਾਂਦੀ ਹੈ। ਪੰਜਾਬੀਆਂ ਦਾ ਸਬੰਧ ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਹੈ।
ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਗਰੇਵਾਲ ਗੈਂਗ ਨਾਲ ਗੈਂਗਵਾਰ ਵੀ ਹੋਣ ਵਾਲੀ ਸੀ।
ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ
ਗੈਂਗਸਟਰਾਂ ਦੀ ਉਮਰ 22 ਤੋਂ 68 ਸਾਲ ਦਰਮਿਆਨ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚ ਕੇਲ ਲੇਟੀਮਰ (27), ਸੁਮੀਚ ਕੰਗ (26), ਗੇਰੀ ਕੰਗ (22), ਕੇਗ ਲੇਟੀਮਰ (55), ਕਸੋਨਗੋਰ ਸਜੂਸ (29), ਇੰਡਯੂਲ ਪਿਕਨਟਿਯੂ (22), ਜੋਕਬ ਪ੍ਰੇਰਾ (25), ਜੀਤੇਸ਼ ਬਾਘ (37), ਕਿਸਟੋਫਰ ਘੁਮਾਣ (21), ਪਸ਼ਮਿੰਦਰ ਬੋਪਾਰਾਏ (29), ਮਨਵੀਰ ਵੜੈਚ (30), ਰਣਬੀਰ ਕੰਗ (48), ਮਨਬੀਰ ਕੰਗ (50) ਅਤੇ ਗੁਰਚਰਨ ਕੰਗ (68) ਸ਼ਾਮਲ ਹਨ। ਉਥੇ ਪੁਲਿਸ ਨੂੰ ਇਨ੍ਹਾਂ ਦੇ ਸਾਥੀ ਜੇਮਸ ਬੋਕੇਨ, ਕੇਡੀ ਹੇਵਿਚਰ, ਅਮਨਦੀਪ ਮਟੂ, ਰਾਜੀਵ ਔਜਲਾ, ਗੁਰਵਿੰਦਰ ਰੰਧਾਵਾ, ਅਭਿਸ਼ੇਕ ਲੋਹੀਆ, ਦਿਲਰਾਜ ਗਿੱਲ, ਓਮੀਦ ਮਸਿੰਚੀ, ਜੇਸਨਦੀਪ ਉਪਲ ਦੀ ਤਲਾਸ਼ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਦਾ ਜਨਮ ਕੈਨੇਡਾ ‘ਚ ਹੋਇਆ ਹੈ।
ਕਈ ਟੀਮਾਂ ਨੇ ਮਿਲ ਕੇ ਕੀਤਾ ਅਪ੍ਰੇਸ਼ਨ
ਇਹ ਕਾਰਵਾਈ ਵੈਨਕੂਵਰ ਅਤੇ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ਼ ਬੀਸੀ (ਸੀਐਫਐਸਈਯੂ-ਬੀਸੀ), ਆਰਸੀਐਮਪੀ, ਦੀ ਇੰਟ੍ਰਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਅਤੇ ਲੋਕਲ ਮਿਊਂਸੀਪਲ। ਪੁਲਿਸ ਡਿਪਾਰਟਮੈਂਟ ਨੇ ਸਾਂਝੇ ਰੂਪ ਨਾਲ ਕੀਤੀ ਹੈ। ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬੀਸੀ (ਆਈਐਚਆਈਟੀ) ਦਾ ਗਠਨ ਸਤੰਬਰ 2017 ਨੂੰ ਕੀਤਾ ਗਿਆ। ਇਸ ਟੀਮ ਨੂੰ ਕੈਨੇਡਾ ਦੀ 4 ਵੱਡੇ ਗੈਂਗਾਂ ਦੇ ਪਿੱਛੇ ਲਗਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇਸੇ ਮਿਸ਼ਨ ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਆਰੋਪੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
Home / ਹਫ਼ਤਾਵਾਰੀ ਫੇਰੀ / ਵੈਨਕੂਵਰ ‘ਚ 14 ਗੈਂਗਸਟਰ ਗ੍ਰਿਫ਼ਤਾਰ, 8 ਪੰਜਾਬੀ ਮੂਲ ਦੇ, ਕੁੱਕਰ ਬੰਬ ਤੇ 120 ਰਾਈਫਲਾਂ ਬਰਾਮਦ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …