Breaking News
Home / ਹਫ਼ਤਾਵਾਰੀ ਫੇਰੀ / ਟਰੂਡੋ ਤੇ ਫੋਰਡ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਟਰੂਡੋ ਤੇ ਫੋਰਡ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ਪ੍ਰਾਂਤ ਦੇ ਲੰਡਨ ਸ਼ਹਿਰ ਵਿਚ ਇਕ ਗੋਰੇ ਮੁੰਡੇ ਵਲੋਂ ਚੁਰੱਸਤੇ ਵਿਚ ਖੜ੍ਹੇ ਪੰਜ ਜੀਆਂ ਉਪਰ ਜਾਣਬੁੱਝ ਕੇ ਆਪਣੀ ਗੱਡੀ ਚੜ੍ਹਾ ਦੇਣ ਦੀ ਘਟਨਾ ਤੋਂ ਬਾਅਦ ਰਾਜਨੀਤਕ ਅਤੇ ਸਮਾਜਿਕ ਪੱਧਰ ‘ਤੇ ਇਸ ਘਟਨਾ ਦੀ ਚਰਚਾ ਜਾਰੀ ਹੈ। ਘਟਨਾ ਦਾ ਸ਼ਿਕਾਰ ਹੋਏ ਪਾਕਿਸਤਾਨੀ ਮੂਲ ਦੇ ਮ੍ਰਿਤਕ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਲਈ ਲੰਡਨ ਵਿਖੇ ਘਟਨਾ ਸਥਾਨ ਨੇੜੇ ਮਸਜਿਦ ਵਿਚ ਕੈਂਡਲ ਲਾਈਟ ਵਿਜਲ ਰੱਖਿਆ ਗਿਆ ਸੀ, ਜਿਸ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਤੋਂ ਇਲਾਵਾ ਰਾਸ਼ਟਰੀ ਅਤੇ ਪ੍ਰਾਂਤਕ ਪੱਧਰ ਦੀਆਂ ਪਾਰਟੀਆਂ ਦੇ ਮੁੱਖ ਆਗੂ ਵੀ ਪੁੱਜੇ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ। ਮੁੱਖ ਮੰਤਰੀ ਫੋਰਡ ਨੇ ਇਸ ਸਮਾਗਮ ਵਾਸਤੇ ਕਰੋਨਾ ਵਾਇਰਸ ਰੋਕਣ ਲਈ ਇਕੱਠ ਕਰਨ ਉਪਰ ਲਗਾਈ ਪਾਬੰਦੀ ਵੀ ਹਟਾ ਦਿੱਤੀ ਤਾਂ ਕਿ ਲੋਕ ਇਸ ਸਮਾਗਮ ਵਿਚ ਸ਼ਾਮਿਲ ਹੋ ਸਕਣ। ਟਰੂਡੋ ਨੇ ਆਖਿਆ ਕਿ ਸਾਰਾ ਦੇਸ਼ ਕੈਨੇਡੀਅਨ ਮੁਸਲਿਮ ਭਾਈਚਾਰੇ ਦੇ ਨਾਲ ਹੈ ਅਤੇ ਇਸ ਮੁਸ਼ਕਿਲ ਸਮੇਂ ਅਸੀਂ ਸਾਰੇ ਇਕਜੁਟ ਹਾਂ। ਮੁੱਖ ਮੰਤਰੀ ਫੋਰਡ ਨੇ ਆਖਿਆ ਕਿ ਨਫਰਤ ਦੀ ਸਾਡੇ ਸਮਾਜ ਵਿਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਕਿਊਬਕ ਤੋਂ ਬਲਾਕ ਕਿਊਬਕ ਪਾਰਟੀ ਦੇ ਆਗੂ ਇਵੇਸ ਫਰਾਂਸੁਅ ਬਲਾਂਸ਼ੇ ਨੇ ਕਿਹਾ ਕਿ 2017 ਵਿਚ ਵੀ ਅਜਿਹੀ ਘਟਨਾ ਕਿਊਬਕ ਵਿਚ ਵਾਪਰੀ ਸੀ ਤੇ ਮਸਜਿਦ ਵਿਚ ਹੋਏ ਹਮਲੇ ਵਿਚ ਛੇ ਵਿਅਕਤੀਆਂ ਦੀ ਜਾਨ ਚਲੀ ਗਈ ਸੀ।

Check Also

ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …