25.7 C
Toronto
Sunday, July 12, 2026
spot_img
Homeਹਫ਼ਤਾਵਾਰੀ ਫੇਰੀਹਾਈਕੋਰਟ ਦੇ ਹੁਕਮ, ਸਰਕਾਰ ਦੀ ਹਦਾਇਤ ਖੁੱਲ੍ਹੇ ਬੋਰਵੈਲ ਕਰੋ ਬੰਦ

ਹਾਈਕੋਰਟ ਦੇ ਹੁਕਮ, ਸਰਕਾਰ ਦੀ ਹਦਾਇਤ ਖੁੱਲ੍ਹੇ ਬੋਰਵੈਲ ਕਰੋ ਬੰਦ

ਪੰਜਾਬ ‘ਚ 45 ਖੁੱਲ੍ਹੇ ਬੋਰਵੈਲਾਂ ਨੂੰ ਕੀਤਾ ਗਿਆ ਬੰਦ
ਚੰਡੀਗੜ੍ਹ/ਬਿਊਰੋ ਨਿਊਜ਼ : ਮਾਸੂਮ ਫ਼ਤਹਿਵੀਰ ਦੀ ਕੁਰਬਾਨੀ ਮਗਰੋਂ ਹੁਣ ਹਾਈਕੋਰਟ ਨੇ ਸਰਕਾਰ ਨੂੰ ਖੁੱਲ੍ਹੇ ਪਏ ਬੋਰਵੈੱਲ ਬੰਦ ਕਰਨ ਲਈ ਕਿਹਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇਹ ਫੈਸਲਾ ਫ਼ਤਹਿਵੀਰ ਦੇ ਬੋਰਵੈੱਲ ਵਿੱਚ ਡਿੱਗਣ ਤੋਂ ਬਾਅਦ ਹੋਈ ਮੌਤ ਮਗਰੋਂ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬੋਰਵੈੱਲ ਸਬੰਧੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਹੋਏ ਹਨ। ਇਸਦੇ ਚੱਲਦਿਆਂ ਸੂਬੇ ਵਿੱਚ 45 ਖੁੱਲ੍ਹੇ ਬੋਰਵੈੱਲ ਬੰਦ ਵੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 26 ਬੋਰਵੈੱਲ ਤਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਅਤੇ 13 ਬੱਸੀ ਪਠਾਣਾ ਤੇ ਖੇੜਾ ਬਲਾਕਾਂ ਵਿੱਚ ਸਨ। ਧਿਆਨ ਰਹੇ ਕਿ ਲੰਘੇ ਕੱਲ੍ਹ ਫਤਹਿਵੀਰ ਦਾ ਜਿਸ ਜਗ੍ਹਾ ਸਸਕਾਰ ਕੀਤਾ ਗਿਆ, ਉਸ ਜਗ੍ਹਾ ਦੇ ਨੇੜੇ ਵੀ ਇਕ ਖੁੱਲ੍ਹਾ ਬੋਰਵੈਲ ਦੇਖਿਆ ਗਿਆ ਸੀ।
ਸਵਾ ਸੌ ਬੋਰ ਖੁੱਲ੍ਹੇ, ਬੰਦ ਕਰਨ ਦੇ ਹੁਕਮ
ਚੰਡੀਗੜ੍ਹ : ਪੰਜਾਬ ਦੇ 19 ਜ਼ਿਲ੍ਹਿਆਂ ਵਿਚ 130 ਦੇ ਕਰੀਬ ਬੋਰ ਖੁੱਲ੍ਹੇ ਹੋਣ ਦੀਆਂ ਸ਼ਿਕਾਇਤਾਂ ਸਰਕਾਰ ਨੂੰ ਮਿਲੀਆਂ ਹਨ। ਲੋਕਾਂ ਨੇ ਸ਼ਿਕਾਇਤ ਕਰਦਿਆਂ ਆਪਣੇ ਫ਼ੋਨ ਨੰਬਰ ਵੀ ਦਿੱਤੇ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਤੋਂ ਹਨ ਜਿੱਥੇ 35 ਦੇ ਕਰੀਬ ਬੋਰ ਖੁੱਲ੍ਹੇ ਹਨ। ਲੁਧਿਆਣਾ ਵਿਚ 20, ਮੁਹਾਲੀ ‘ਚ 12 ਅਤੇ ਸੰਗਰੂਰ ਵਿਚ 12 ਹੀ ਬੋਰ ਖੁੱਲ੍ਹੇ ਹੋਣ ਦੀ ਸੂਚਨਾ ਮਿਲੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਸਾਰੇ ਖੁੱਲ੍ਹੇ ਬੋਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਸਕੱਤਰ ਦੀ ਅਗਵਾਈ ਵਾਲੇ ਆਫ਼ਤ ਪ੍ਰਬੰਧਨ ਗਰੁੱਪ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਐਸਪੀਓਜ਼ (ਸਟੈਂਡਰਡ ਆਪਰੇਟਿੰਗ ਪ੍ਰਾਸੀਜ਼ਰ) ਨੂੰ ਅੰਤਿਮ ਰੂਪ ਦੇਣ ਲਈ ਅਖਿਆ ਗਿਆ ਹੈ।

RELATED ARTICLES
POPULAR POSTS