10.5 C
Toronto
Friday, October 24, 2025
spot_img
Homeਹਫ਼ਤਾਵਾਰੀ ਫੇਰੀਨਸਲੀ ਹਿੰਸਾ ਦੇ ਸ਼ਿਕਾਰਹੋਏ ਮੁਸਲਿਮਪਰਿਵਾਰਦੇ 4 ਜੀਆਂ ਦੀ ਟਰੱਕਨੇ ਦਰੜਕੇ ਲਈ ਜਾਨ

ਨਸਲੀ ਹਿੰਸਾ ਦੇ ਸ਼ਿਕਾਰਹੋਏ ਮੁਸਲਿਮਪਰਿਵਾਰਦੇ 4 ਜੀਆਂ ਦੀ ਟਰੱਕਨੇ ਦਰੜਕੇ ਲਈ ਜਾਨ

ਪੀੜਤ ਪਰਵਾਸੀ ਭਾਈਚਾਰੇ ਨਾਲ ਖੜ੍ਹਿਆ ਟਰੂਡੋ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੇ ਸ਼ਹਿਰ ਲੰਡਨ ਵਿਚ ਇੱਕ ਨੌਜਵਾਨ ਵੱਲੋਂ ਇੱਕ ਮੁਸਲਿਮ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਚਾਰ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਦਾ ਦੱਸਣਾ ਹੈ ਕਿ ਲੰਡਨ ਦੇ ਉਨਟਾਰੀਓ ਸ਼ਹਿਰ ਵਿੱਚ ਐਤਵਾਰ ਰਾਤ ਨੂੰ ਵਾਪਰੀ ਘਟਨਾ ਮਗਰੋਂ ਨੇੜਲੇ ਮਾਲ ਦੀ ਪਾਰਕਿੰਗ ਵਿੱਚੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇੱਕ ਕਾਲੇ ਰੰਗ ਦੇ ਪਿਕਅੱਪ ਟਰੱਕ ਦੇ ਡਰਾਈਵਰ ਨੇ ਅਚਾਨਕ ਮੋੜ ਕੱਟਿਆ ਤੇ ਇੱਕ ਚੁਰਸਤੇ ‘ਤੇ ਇਸ ਪਰਿਵਾਰ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਮੇਅਰ ਐੱਡ ਹੋਲਡਰ ਨੇ ਕਿਹਾ ਕਿ ਇਹ ਸਮੂਹਿਕ ਕਤਲ ਦੀ ਘਟਨਾ ਹੈ, ਜਿਸ ਨੂੰ ਮੁਸਲਿਮਾਂ ਨੂੰ ਨਿਸ਼ਾਨਾ ਬਣਾ ਕੇ ਅੰਜਾਮ ਦਿੱਤਾ ਗਿਆ ਹੈ। ਇਸ ਦੀਆਂ ਜੜ੍ਹਾਂ ਨਫ਼ਰਤ ‘ਚ ਹਨ। ਪਰਿਵਾਰ ਦੇ ਰਿਸ਼ਤੇਦਾਰਾਂ ਨੇ ਇੱਕ ਬਿਆਨ ਜਾਰੀ ਕਰਕੇ ਪਰਿਵਾਰ ਦੇ ਮੈਂਬਰਾਂ ਦੀ ਪਛਾਣ ਨਸ਼ਰ ਕੀਤੀ ਜਿਸ ਮੁਤਾਬਕ ਮ੍ਰਿਤਕਾਂ ਵਿੱਚ ਸਲਮਾਨ ਅਫਜ਼ਲ (46), ਉਸ ਦੀ ਪਤਨੀ ਮਦੀਹਾ (44), ਯੁਮਨਾ (15) ਅਤੇ ਇੱਕ 74 ਸਾਲਾਂ ਦੀ ਦਾਦੀ ਸ਼ਾਮਲ ਹੈ ਜਦਕਿ ਲੜਕੇ ਦੀ ਪਛਾਣ ਫਾਏਜ਼ ਵਜੋਂ ਹੋਈ ਹੈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਅਕਤੀ ਵੀ ਸਲਮਾਨ ਤੇ ਬਾਕੀ ਪਰਿਵਾਰ ਨੂੰ ਜਾਣਦੇ ਸਨ, ਉਨ੍ਹਾਂ ਨੂੰ ਪਤਾ ਸੀ ਕਿ ਉਹ ਚੰਗੇ ਮੁਸਲਮਾਨ, ਕੈਨੇਡੀਅਨ ਨਾਗਰਿਕ ਤੇ ਪਾਕਿਸਤਾਨੀ ਸਨ। ਉਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਸਖ਼ਤ ਮਿਹਨਤ ਕੀਤੀ ਤੇ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੇ ਬੱਚੇ ਆਪਣੇ ਸਕੂਲਾਂ ਵਿੱਚ ਹੁਸ਼ਿਆਰ ਵਿਦਿਆਰਥੀਆਂ ‘ਚ ਸ਼ਾਮਲ ਸਨ ਤੇ ਆਪਣੀ ਅਧਿਆਤਮਕ ਪਛਾਣ ਨਾਲ ਜੁੜੇ ਹੋਏ ਸਨ। ਇੱਕ ਵੈੱਬਪੇਜ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਸਲਮਾਨ ਇੱਕ ਫਿਜੀਓਥੈਰੇਪਿਸਟ ਸੀ ਤੇ ਕ੍ਰਿਕਟ ਖੇਡਣ ਦਾ ਸ਼ੌਕੀਨ ਸੀ ਜਦਕਿ ਉਸ ਦੀ ਪਤਨੀ ਲੰਡਨ ਦੀ ਵੈਸਟਰਨ ਯੂਨੀਵਰਸਿਟੀ ਵਿੱਚ ਸਿਵਲ ਇੰਜਨੀਅਰਿੰਗ ਵਿੱਚ ਪੀਐੱਚ ਦੀ ਡਿਗਰੀ ਕਰ ਰਹੀ ਸੀ। ਇਨ੍ਹਾਂ ਦੀ ਧੀ ਨੌਵੀਂ ਕਲਾਸ ਵਿੱਚ ਪੜ੍ਹਦੀ ਸੀ ਤੇ ਦਾਦੀ ਇਸ ਪਰਿਵਾਰ ਦਾ ਥੰਮ੍ਹ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਨਫ਼ਰਤੀ ਹਮਲਿਆਂ ਤੇ ਇਸਲਾਮੋਫੋਬੀਆ ਖਿਲਾਫ ਖੜ੍ਹੇ ਹੋਣਾ ਚਾਹੀਦਾ ਹੈ। ਮੁਲਜ਼ਮ ਦੀ ਪਛਾਣ ਨੈਥਾਨੀਲ ਵਾਲਟਮੈਨ ਵਜੋਂ ਹੋਈ ਹੈ ਅਤੇ ਇਸ ਸਮੇਂ ਉਹ ਪੁਲਿਸ ਹਿਰਾਸਤ ਵਿੱਚ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅੱਤਵਾਦੀ ਹਮਲਾ ਕਰਾਰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਸਲਿਮ ਪਰਿਵਾਰ ‘ਤੇ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਤੇ ਕੈਨੇਡਾ ਦੀ ਸੰਸਦ ਵਿਚ ਇਸ ਦੀ ਸਖ਼ਤ ਨਿੰਦਾ ਕੀਤੀ। ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੀਆਂ ਸੰਸਥਾਵਾਂ ਦੇ ਆਗੂਆਂ ਵਲੋਂ ਵੀ ਮੁਸਲਿਮ ਭਾਈਚਾਰੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਸ ਵਿਚ ਹੋਰਨਾਂ ਤੋਂ ਇਲਾਵਾ ਸਿੱਖ ਸੰਸਥਾਵਾਂ ਦੇ ਨਾਲ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੀ ਸ਼ਾਮਲ ਹੈ।

 

RELATED ARTICLES
POPULAR POSTS