2.2 C
Toronto
Friday, November 14, 2025
spot_img
Homeਹਫ਼ਤਾਵਾਰੀ ਫੇਰੀ6 ਜੁਲਾਈ ਤੋਂ ਬਜ਼ੁਰਗਾਂ ਨੂੰ ਮਿਲੇਗਾ ਸਪੈਸ਼ਲ ਅਲਾਊਂਸ

6 ਜੁਲਾਈ ਤੋਂ ਬਜ਼ੁਰਗਾਂ ਨੂੰ ਮਿਲੇਗਾ ਸਪੈਸ਼ਲ ਅਲਾਊਂਸ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਜਿਨ੍ਹਾਂ ਸੀਨੀਅਰਾਂ ਨੂੰ ਓਲਡਏਜ਼ ਸਕਿਓਰਿਟੀ ਪੈਨਸ਼ਨ (ਓਏਐਸ) ਮਿਲਦੀ ਹੈ ਉਨ੍ਹਾਂ ਨੂੰ 300 ਡਾਲਰ ਇਕਮੁਸ਼ਤ ਪੇਮੈਂਟ ਮਿਲੇਗੀ ਅਤੇ ਜਿਨ੍ਹਾਂ ਨੂੰ ਗਰੰਟਿਡ ਇਨਕਮ ਸਪਲੀਮੈਂਟ (ਜੀਆਈਸੀ) ਪੇਮੈਂਟ ਮਿਲਦੀ ਹੈ ਉਨ੍ਹਾਂ ਨੂੰ ਵੀ 200 ਡਾਲਰ ਦੀ ਵਾਧੂ ਪੇਮੈਂਟ ਮਿਲੇਗੀ। ਜਿਨ੍ਹਾਂ ਸੀਨੀਅਰਾਂ ਨੂੰ ਇਹ ਦੋਵੇਂ ਲਾਭ ਮਿਲਦੇ ਹਨ ਉਨ੍ਹਾਂ ਨੂੰ ਕੁਲ 500 ਡਾਲਰ ਇਕ ਵਾਰ ਦੀ ਸਹਾਇਤਾ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਵਿਚ ਬਜ਼ੁਰਗ ਕੋਵਿਡ 19 ਦੇ ਇਸ ਔਖੇ ਸਮੇਂ ਵਿਚ ਮੁਸ਼ਕਿਲ ਆਰਥਿਕ ਤੰਗੀਆਂ ‘ਚੋਂ ਲੰਘ ਰਹੇ ਹਨ ਜਿਸ ਲਈ ਉਨ੍ਹਾਂ ਦੀ ਗਰੌਸਰੀ, ਦਵਾਈਆਂ ਅਤੇ ਹੋਰ ਜ਼ਰੂਰੀ ਖਰਚਿਆਂ ਲਈ ਅਸੀਂ ਇਹ ਇਕਵਾਰ ਦੀ ਮਦਦ ਜੋ ਕਿ ਟੈਕਸ ਫਰੀ ਹੋਵੇਗੀ ਦੇ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ 6 ਜੁਲਾਈ ਤੋਂ ਇਹ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਹੋਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇੰਝ ਅਸੀਂ ਇਕ ਬਜ਼ੁਰਗ ਨੂੰ 900 ਡਾਲਰ ਅਤੇ ਬਜ਼ੁਰਗ ਜੋੜੇ ਨੂੰ 1500 ਡਾਲਰ ਦੀ ਸਹਾਇਤਾ ਜੋ ਪਹਿਲਾਂ ਮਿਲ ਰਿਹਾ ਹੈ, ਉਸ ਤੋਂ ਇਲਾਵਾ ਇਹ ਸਹਾਇਤਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਹਿਲਾਂ ਉਹ ਅਪ੍ਰੈਲ ਮਹੀਨੇ ਬਜ਼ੁਰਗਾਂ ਨੂੰ ਜੀਐਸਟੀ ਵਿਚ ਰਬੇਟ ਦੇ ਚੁੱਕੇ ਹਨ ਜਿਸ ਰਾਹੀਂ ਪ੍ਰਤੀ ਸੀਨੀਅਰ 375 ਡਾਲਰ ਅਤੇ ਸੀਨੀਅਰ ਜੋੜੇ ਨੂੰ 510 ਡਾਲਰ ਤੱਕ ਦੀ ਰਾਹਤ ਮਿਲੇਗੀ। ਜਿਸ ਦਾ ਲਾਭ 4 ਲੱਖ ਬਜ਼ੁਰਗਾਂ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਅਲਾਊਂਸ ਪ੍ਰਾਪਤ ਕਰਨ ਵਾਲਿਆਂ ਨੂੰ ਵੀ 500 ਡਾਲਰ ਦੀ ਸਹਾਇਤਾ ਮਿਲੇਗੀ। ਇੰਝ ਇਹ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਯੋਜਨਾ ‘ਤੇ 2.5 ਬਿਲੀਅਨ ਡਾਲਰ ਦਾ ਸਰਕਾਰੀ ਖਜ਼ਾਨੇ ‘ਤੇ ਬੋਝ ਪਵੇਗਾ। ਉਨ੍ਹਾਂ ਅੰਤ ਵਿਚ ਕਿਹਾ ਕਿ ਜਿਉਂ-ਜਿਉਂ ਹਾਲਾਤ ਸੁਧਰਨਗੇ ਤਿਉਂ-ਤਿਉਂ ਬਜ਼ੁਰਗਾਂ ਲਈ ਇਸ ਤਰ੍ਹਾਂ ਦੀ ਮਦਦ ਬਾਰੇ ਸਰਕਾਰ ਵਿਚਾਰ ਕਰਦੀ ਰਹੇਗੀ।

RELATED ARTICLES
POPULAR POSTS