7.3 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ

ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ

ਓਟਵਾ : ਕੈਨੇਡਾ ਆਪਣੇ ਨਾਜ਼ੁਕ ਖਣਿਜਾਂ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਲਿਆਉਣ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਕੇ ਨਾਟੋ ਖਰਚ ਟੀਚੇ ਨੂੰ ਹੋਰ ਵੀ ਉੱਚਾ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨੀਦਰਲੈਂਡਜ਼ ਵਿੱਚ ਗਠਜੋੜ ਮੈਂਬਰਾਂ ਦੇ ਨੇਤਾਵਾਂ ਦੇ ਸੰਮੇਲਣ ਦੌਰਾਨ ਕੀਤਾ। ਨੇਤਾ ਇਸ ਗੱਲ ‘ਤੇ ਬਹਿਸ ਕਰ ਰਹੇ ਹਨ ਕਿ ਨਾਟੋ ਖਰਚ ਟੀਚੇ ਨੂੰ ਕਿੰਨਾ ਵਧਾਉਣਾ ਹੈ, ਨਾਟੋ ਸਕੱਤਰ-ਜਨਰਲ ਮਾਰਕ ਰੁੱਟ ਨੇ ਜੀਡੀਪੀ ਦੇ ਮੌਜੂਦਾ ਦੋ ਫ਼ੀਸਦੀ ਤੋਂ ਦੁੱਗਣੇ ਤੋਂ ਵਧ ਕੇ ਪੰਜ ਫ਼ੀਸਦੀ ਕਰਨ ਦਾ ਮਤਾ ਦਿੱਤਾ ਹੈ। ਕਾਰਨੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨੇਤਾ ਦਸ ਸਾਲਾਂ ਵਿੱਚ ਜੀਡੀਪੀ ਦੇ 3.5 ਪ੍ਰਤੀਸ਼ਤ ਤੱਕ ਖਰਚ ਨੂੰ ਵਧਾਉਣ ਲਈ ਸਹਿਮਤ ਹੋਣਗੇ।
ਰੂਟ ਦਾ ਮਤਾ ਮੁੱਖ ਰੱਖਿਆ ਜ਼ਰੂਰਤਾਂ, ਜਿਵੇਂ ਕਿ ਜੈੱਟ ਅਤੇ ਹੋਰ ਹਥਿਆਰਾਂ ‘ਤੇ ਸਾਲਾਨਾ ਜੀਡੀਪੀ ਦੇ 3.5 ਫ਼ੀਸਦੀ ਤੱਕ ਖਰਚ ਨੂੰ ਵਧਾਉਣਾ ਹੈ ਅਤੇ ਰੱਖਿਆ ਨਾਲ ਲੱਗਦੇ ਖੇਤਰਾਂ ਜਿਵੇਂ ਕਿ ਬੁਨਿਆਦੀ ਢਾਂਚੇ, ਸਾਈਬਰ ਸੁਰੱਖਿਆ ਅਤੇ ਉਦਯੋਗ ‘ਤੇ 1.5 ਫ਼ੀਸਦੀ ਹੋਰ ਵਧਾਉਣਾ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ਜੀਡੀਪੀ ਦਾ ਪੰਜ ਫ਼ੀਸਦੀ ਪ੍ਰਤੀ ਸਾਲ ਲਗਭਗ 150 ਬਿਲੀਅਨ ਡਾਲਰ ਹੋਵੇਗਾ। ਨਾਟੋ ਨੇ ਪਿਛਲੇ ਸਾਲ ਕਿਹਾ ਸੀ ਕਿ ਕੈਨੇਡਾ ਨੇ ਰੱਖਿਆ ‘ਤੇ 41 ਬਿਲੀਅਨ ਖਰਚ ਕੀਤੇ ਸਨ।
ਕਾਰਨੀ ਨੇ ਕਿਹਾ ਕਿ ਕੈਨੇਡਾ ਕੁਝ ਹੱਦ ਤੱਕ ਮਹੱਤਵਪੂਰਨ ਖਣਿਜਾਂ ਦੇ ਭੰਡਾਰ ਵਿਕਸਤ ਕਰਕੇ ਟੀਚੇ ਤੱਕ ਪਹੁੰਚੇਗਾ ਅਤੇ ਕੁਝ ਕੰਮ ਯੂਰਪੀਅਨ ਯੂਨੀਅਨ, ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ, ਯੂਕੇ ਅਤੇ ਹੋਰ ਦੇਸ਼ਾਂ ਨਾਲ ਸਾਂਝੇਦਾਰੀ ਵਿੱਚ ਕੀਤਾ ਜਾਵੇਗਾ। ਇਸ ਲਈ ਕੁਝ ਖਰਚ ਉਸ ਪੰਜ ਫ਼ੀਸਦੀ ਦੇ ਬਰਾਬਰ ਗਿਣਿਆ ਜਾਂਦਾ ਹੈ।

 

RELATED ARTICLES
POPULAR POSTS