Breaking News
Home / ਹਫ਼ਤਾਵਾਰੀ ਫੇਰੀ / ਇੰਗਲੈਂਡ ਦੀ ਜੌਹਨਸਨ ਕੈਬਨਿਟ ‘ਚ ਤਿੰਨ ਭਾਰਤੀ ਬਣੇ ਮੰਤਰੀ

ਇੰਗਲੈਂਡ ਦੀ ਜੌਹਨਸਨ ਕੈਬਨਿਟ ‘ਚ ਤਿੰਨ ਭਾਰਤੀ ਬਣੇ ਮੰਤਰੀ

ਇੰਗਲੈਂਡ ਦਾ ਗ੍ਰਹਿ ਤੇ ਖਜ਼ਾਨਾ ਭਾਰਤੀਆਂ ਹੱਥ
ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਆਪਣੀ ਕੈਬਨਿਟ ਵਿਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਥਾਂ ਦਿੱਤੀ ਹੈ। ਜੌਹਨਸਨ ਨੇ ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਬਣਾਇਆ ਅਤੇ ਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਦੇ ਦਾਮਾਦ ਰਿਸ਼ੀ ਸੁਨਾਕ ਨੂੰ ਖਜ਼ਾਨਚੀ ਦਾ ਅਹੁਦਾ ਦਿੱਤਾ ਹੈ। ਇਸੇ ਤਰ੍ਹਾਂ ਅਲੋਕ ਵਰਮਾ ਨੂੰ ਅੰਤਰਰਾਸ਼ਟਰੀ ਵਿਕਾਸ ਮਾਮਲਿਆਂ ਦਾ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਜੌਹਨਸਨ ਨੇ ਉਨ੍ਹਾਂ ਸਾਰੇ ਵਿਅਕਤੀਆਂ ਦੀ ਤਰੱਕੀ ਕੀਤੀ, ਜਿਨ੍ਹਾਂ ਨੇ ਬ੍ਰੈਗਜ਼ਿਟ ਮਾਮਲੇ ‘ਤੇ ਉਨ੍ਹਾਂ ਦਾ ਸਾਥ ਦਿੱਤਾ ਸੀ। ਪ੍ਰੀਤੀ ਪਟੇਲ ਇਸ ਅਹੁਦੇ ‘ਤੇ ਪਹੁੰਚਣ ਲਈ ਪਹਿਲੀ ਭਾਰਤੀ ਮਹਿਲਾ ਹੈ। ਉਹ ਗੁਜਰਾਤੀ ਮੂਲ ਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮਰਥਕ ਵੀ ਮੰਨੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ ਨੂੰ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਅਤੇ ਉਹ ਪਹਿਲਾਂ ਗ੍ਰਹਿ ਮੰਤਰੀ ਸੀ।

Check Also

ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ : ਮਾਰਕ ਕਾਰਨੀ

ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਓਟਵਾ : …