16 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਮਹਿੰਗਾਈ ਬਣਦਾ ਜਾ ਰਿਹਾ ਮੁੱਖ ਚੋਣ ਮੁੱਦਾ

ਕੈਨੇਡਾ ‘ਚ ਮਹਿੰਗਾਈ ਬਣਦਾ ਜਾ ਰਿਹਾ ਮੁੱਖ ਚੋਣ ਮੁੱਦਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਸਰਗਰਮੀਆਂ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਹੈਲਥ ਕੇਅਰ ਦਾ ਮੁੱਦਾ ਭਾਰੂ ਰਹਿਣ ਦੀ ਉਮੀਦ ਹੈ। ਲਿਬਰਲ ਪਾਰਟੀ ਨੇ ਐਲਾਨ ਕੀਤਾ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਦੇਸ਼ ਭਰ ਵਿੱਚ ਵਧੇਰੇ ਫੈਮਲੀ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਲਿਬਰਲਜ਼ ਨੇ ਖੁਦ ਨੂੰ ਦੇਸ਼ ਦੇ ਯੂਨੀਵਰਸਲ ਹੈਲਥ ਕੇਅਰ ਦਾ ਭਰੋਸੇਯੋਗ ਗਾਰਡੀਅਨ ਹੋਣ ਦਾ ਦਾਅਵਾ ਕੀਤਾ ਤੇ ਐਨਡੀਪੀ ਨੇ ਵਾਤਾਵਰਣ ਨੂੰ ਬਚਾਉਣ ਵਾਸਤੇ ਖੁਦ ਨੂੰ ਮੋਢੀ ਦੱਸਿਆ ਹੈ। ਜਿਥੇ ਦੋਵੇਂ ਲਿਬਰਲਜ਼ ਅਤੇ ਐਨਡੀਪੀ ਨੇ ਆਪਣੇ ਪੁਰਾਣੇ ਗੜ੍ਹ ਬਚਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ, ਉਥੇ ਕੰਸਰਵੇਟਿਵ ਨੇ ਅਣਕਿਆਸਿਆ ਮੋੜ ਕੱਟਦਿਆਂ ਔਸਤ ਵਰਕਰਜ਼ ਵਾਸਤੇ ਕਾਫੀ ਖੁੱਲ੍ਹਾਂ ਅਤੇ ਢਿੱਲਾਂ ਦੇਣ ਦੇ ਨਾਲ-ਨਾਲ ਆਰਥਿਕ ਮਦਦ ਦਾ ਵਾਅਦਾ ਕੀਤਾ ਹੈ।
ਕੰਸਰਵੇਟਿਵ ਪਾਰਟੀ ਨੇ ਆਪਣੇ ਲੀਡਰ ਐਰਿਨ ਓਟੂਲ ਦੇ ਇਕ ਪੁਰਾਣੇ ਵੀਡੀਓ ਕਲਿਪ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਸੰਬੰਧੀ ਟਵਿਟਰ ‘ਤੇ ਪਾਈ ਪੋਸਟ ਨੂੰ ਮੁੱਦਾ ਬਣਾਇਆ ਤੇ ਇਲੈਕਸ਼ਨ ਕੈਨੇਡਾ ਨੂੰ ਇਸ ਦੀ ਜਾਂਚ ਕਰਨ ਨੂੰ ਕਿਹਾ ਤੇ ਇਸ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਕੀਤੀ। ਟਵਿੱਟਰ ਦਾ ਕਹਿਣਾ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਨੇ ਜਨਤਾ ਨੂੰ ਗੁੰਮਰਾਹ ਕੀਤਾ ਹੈ।
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਔਇਲ ਐਂਡ ਗੈਸ ਕੰਪਨੀਆਂ ਨੂੰ ਦਿੱਤੀ ਜਾਂਦੀ ਸਬਸਿਡੀ ਬੰਦ ਕਰਨਗੇ ਤੇ ਇਸ ਦੀ ਥਾਂ ਇਹ ਰਕਮ ਰੀ-ਨਿਉਏਬਲ ਐਨਰਜੀ ਪ੍ਰੋਜੈਕਟਸ ਵੱਲ ਭੇਜੀ ਜਾਵੇਗੀ। ਹੈਮਿਲਟਨ ਵਿਚ ਆਪਣੀ ਚੋਣ ਮੁਹਿੰਮ ਦੌਰਾਨ ਬੋਲਦਿਆਂ ਟਰੂਡੋ ਨੇ ਕਿਹਾ ਕਿ ਕੋਵਿਡ ਕਰਕੇ ਰੀਅਲ ਅਸਟੇਟ ਮਾਰਕਿਟ ਵਿਚ ਕਾਫ਼ੀ ਅਸਥਿਤਰਤਾ ਪੈਦਾ ਹੋ ਗਈ ਹੈ ਅਤੇ ਘਰਾਂ ਦੀਆਂ ਕੀਮਤਾਂ ਵਿਚ ਬਿਡਿੰਗ (ਬੋਲੀ) ਅਤੇ ਭਵਿੱਖ ਵਿਚ ਕੀਮਤਾਂ ਵਧਣ ਦੇ ਅੰਦਾਜ਼ਿਆ-ਅਨੁਮਾਨਾਂ ਦੀ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਿਚ ਕਾਫ਼ੀ ਅਨਿਸਚਿਤਤਾ ਆ ਗਈ ਹੈ।
ਉਹਨਾਂ ਕਿਹਾ ਕਿ ਕੀਮਤਾਂ ਨੂੰ ਠੀਕ ਪੱਧਰ ‘ਤੇ ਲਿਆਉਣ ਲਈ ਹੁਣ ਸਰਕਾਰ ਦੇ ਦਖ਼ਲ ਦੀ ਜ਼ਰੂਰਤ ਹੈ। ਨਵੇਂ ਹਾਉਸਿੰਗ ਪਲੈਨ ਵਿਚ ਲਿਬਰਲਾਂ ਵੱਲੋਂ ਕਈ ਬਿਲੀਅਨ ਡਾਲਰਾਂ ਦੀ ਫ਼ੰਡਿੰਗ, ਫ਼ਲਿਪਿੰਗ ਤੇ ਅਸਥਾਈ ਪਾਬੰਦੀ, ਵਿਦੇਸ਼ੀ ਨਾਗਰਿਕਾਂ ਦੇ ਘਰ ਖ਼ਰੀਦਣ ਤੇ 2 ਸਾਲ ਦੀ ਰੋਕ, ਸ਼ੋਸ਼ਣ ਕਰਨ ਵਾਲੇ ਰੀਅਲ ਅਸਟੇਟ ਏਜੰਟਾਂ ਨੂੰ ਨੱਥ ਪਾਉਣ ਸਣੇ ਕਈ ਹੋਰ ਉਪਾਅ ਸ਼ਾਮਲ ਕੀਤੇ ਗਏ ਹਨ।

RELATED ARTICLES
POPULAR POSTS