Breaking News
Home / ਹਫ਼ਤਾਵਾਰੀ ਫੇਰੀ / ਜੈ ਜਵਾਨ : ਇਕ ਅਪ੍ਰੈਲ ਤੋਂ ਸਾਰੇ ਯੂਨਿਟਾਂ ਵਿਚ ਸ਼ੁਰੂਆਤ, ਹੁਣ ਥਾਲੀ ਵਿਚ ਮੋਟੇ ਅਨਾਜ ਦੀ ਮਾਤਰਾ 25 ਫੀਸਦੀ ਰਹੇਗੀ

ਜੈ ਜਵਾਨ : ਇਕ ਅਪ੍ਰੈਲ ਤੋਂ ਸਾਰੇ ਯੂਨਿਟਾਂ ਵਿਚ ਸ਼ੁਰੂਆਤ, ਹੁਣ ਥਾਲੀ ਵਿਚ ਮੋਟੇ ਅਨਾਜ ਦੀ ਮਾਤਰਾ 25 ਫੀਸਦੀ ਰਹੇਗੀ

50 ਸਾਲ ਬਾਅਦ ਬਦਲੇਗੀ ਭਾਰਤੀ ਫੌਜ ਦੀ ਡਾਈਟ
ਫੌਜੀ ਜਵਾਨ ਖਾਣਗੇ ਮੋਟਾ ਅਨਾਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਦੇ ਖਾਣੇ ਦੀ ਥਾਲੀ ਵਿਚ ਕਰੀਬ 50 ਸਾਲਾਂ ਬਾਅਦ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਕ ਅਪ੍ਰੈਲ ਤੋਂ ਸਾਰੇ ਯੂਨਿਟ ਵਿਚ ਜਵਾਨਾਂ ਅਤੇ ਅਫਸਰਾਂ ਦੀ ਡਾਈਟ ਦਾ 25 ਫੀਸਦੀ ਹਿੱਸਾ ਮੋਟੇ ਅਨਾਜ (ਮਿਲੇਟਸ) ਦਾ ਹੋਵੇਗਾ। ਫੌਜ ਦੇ ਨਿਰਦੇਸ਼ ਅਨੁਸਾਰ ਬਾਜਰਾ, ਜਵਾਰ ਅਤੇ ਰਾਗੀ ਦੇ ਇਸਤੇਮਾਲ ਦੀ ਆਗਿਆ ਦੇ ਦਿੱਤੀ ਗਈ ਹੈ। ਚੰਗੇ ਨਤੀਜੇ ਆਉਣ ‘ਤੇ ਹੋਰ ਅਨਾਜ ਵੀ ਸ਼ਾਮਲ ਕੀਤਾ ਜਾਵੇਗਾ।
ਫਿਲਹਾਲ, ਥਾਲੀ ਵਿਚ 75 ਫੀਸਦੀ ਪਰੰਪਰਾਗਤ ਅਨਾਜ ਯਾਨੀ ਕਣਕ ਅਤੇ ਚਾਵਲ ਰਹੇਗਾ। ਫੌਜ ਦੇ ਸਾਰੇ ਸਮਾਗਮ, ਵੱਡੇ ਖਾਣੇ ਅਤੇ ਕੰਟੀਨਾਂ ਵਿਚ ਮੋਟੇ ਅਨਾਜ ਦਾ ਇਸਤੇਮਾਲ ਕਰਨਾ ਹੋਵੇਗਾ। ਛਾਉਣੀਆਂ ਵਿਚ ਬਣੀਆਂ ਕੰਟੀਨਾਂ ਵਿਚ ਇਸਦਾ ਵੱਖਰੇ ਤੌਰ ‘ਤੇ ਕਾਊਂਟਰ ਬਣੇਗਾ। ਫੌਜ ਦੇ ਬੁਲਾਰੇ ਕਰਨਲ ਅਮਿਤਾਭ ਸ਼ਰਮਾ ਨੇ ਦੱਸਿਆ ਕਿ ਜਵਾਨਾਂ ਅਤੇ ਅਫਸਰਾਂ ਨੂੰ ਆਪਣੇ ਘਰਾਂ ਵਿਚ ਵੀ ਮੋਟੇ ਅਨਾਜ ਦੇ ਇਸਤੇਮਾਲ ਦੇ ਬਾਰੇ ਵਿਚ ਜਾਗਰੂਕ ਕੀਤਾ ਜਾਏਗਾ। ਫੌਜ ਤੋਂ ਬਾਅਦ ਅਰਧ ਸੈਨਿਕ ਬਲਾਂ ਵਿਚ ਵੀ ਇਹ ਵਿਵਸਥਾ ਲਾਗੂ ਹੋਵੇਗੀ।
ਕਣਕ ਤੋਂ ਜ਼ਿਆਦਾ ਪੋਸ਼ਕ : ਡਾਈਟੀਸ਼ੀਅਨ ਦਿਵਯ ਬਾਬਾ ਦੇ ਅਨੁਸਾਰ ਮੋਟੇ ਅਨਾਜ ਵਿਚ ਭਰਪੂਰ ਮਿਲੇਟਸ ਹੁੰਦੇ ਹਨ। ਇਸ ਨਾਲ ਪਾਚਨ ਕਿਰਿਆ ਅਤੇ ਮਾਸ਼ ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨਿਯਮਿਤ ਉਪਯੋਗ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। ਉਚ ਅਤੇ ਨਿਮਨ ਤਾਪਮਾਨ ਸਹਿਣ ਦੀ ਸ਼ਕਤੀ ਵੀ ਵਧਦੀ ਹੈ।
ਫੌਜ ਦੀ ਕੰਟੀਨ ਵਿਚ ਵੱਖਰੇ ਤੌਰ ‘ਤੇ ਕਾਊਂਟਰ ਬਣਨਗੇ, ਬਾਅਦ ਵਿਚ ਅਰਧ ਸੈਨਿਕ ਬਲਾਂ ਨੂੰ ਵੀ ਮੋਟਾ ਅਨਾਜ ਦਿੱਤਾ ਜਾਏਗਾ
ਫੌਜ ਦੇ ਰਸੋਈਆਂ ਨੂੰ ਮੋਟੇ ਅਨਾਜ ਦੇ ਸਨੈਕਸ ਬਣਾਉਣ ਦੀ ਦਿੱਤੀ ਜਾ ਰਹੀ ਹੈ ਟ੍ਰੇਨਿੰਗ
ਫੌਜ ਦੇ ਜਵਾਨ ਅਤੇ ਅਫਸਰ ਮੋਟੇ ਅਨਾਜ ਨੂੰ ਰੂਚੀ ਨਾਲ ਖਾਣ, ਇਸਦੇ ਲਈ ਫੌਜ ਦੇ ਰਸੋਈਆਂ ਨੂੰ ਵਿਸ਼ੇਸ਼ ਰੂਪ ਤੋਂ ਟ੍ਰੇਨਿੰਗ ਵੀ ਦਿਵਾਈ ਜਾ ਰਹੀ ਹੈ। ਟ੍ਰੇਨਿੰਗ ਵਿਚ ਰਸੋਈਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਜਵਾਰ, ਬਾਜਰਾ ਅਤੇ ਰਾਗੀ ਨਾਲ ਨਾਸ਼ਤੇ, ਖਾਣੇ ਅਤੇ ਮਿੱਠੇ ਵਿਚ ਕੀ-ਕੀ ਸਵਾਦਿਸ਼ਟ, ਪੋਸ਼ਕ ਸਨੈਕਸ ਅਤੇ ਹੋਰ ਖਾਧ ਪਦਾਰਥ ਬਣਾਏ ਜਾ ਸਕਦੇ ਹਨ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ 1972 ਤੋਂ ਪਹਿਲਾਂ ਵੀ ਮੋਟਾ ਅਨਾਜ ਹੀ ਪਰੋਸਿਆ ਜਾਂਦਾ ਸੀ। ਇਸ ਤੋਂ ਬਾਅਦ ਦੇ ਸਾਲਾਂ ਵਿਚ ਕਣਕ ਅਤੇ ਚਾਵਲ ਦੀ ਸਪਲਾਈ ਕੀਤੀ ਜਾਣ ਲੱਗੀ।
ਯੂ ਐਨ ਨੇ ਮਿਲੇਟਸ ਈਅਰ ਐਲਾਨਿਆ
ਸੰਯੁਕਤ ਰਾਸ਼ਟਰ (ਯੂਐਨ) ਨੇ 2023 ਨੂੰ ਅੰਤਰਰਾਸ਼ਟਰੀ ਮੋਟਾ ਅਨਾਜ (ਮਿਲੇਟਸ) ਸਾਲ ਐਲਾਨ ਕੀਤਾ ਹੈ। ਭਾਰਤ ਨੇ ਇਸ ਸਬੰਧੀ ਸਲਾਹ ਦਿੱਤੀ ਸੀ। ਹੋਰ ਵੀ 72 ਦੇਸ਼ ਇਸਦਾ ਸਮਰਥਨ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲ ਕਰਦੇ ਹੋਏ 20 ਦਸੰਬਰ 2022 ਨੂੰ ਸੰਸਦ ਵਿਚ ਹੋਰ ਸੰਸਦ ਮੈਂਬਰਾਂ ਦੇ ਨਾਲ ਮੋਟੇ ਅਨਾਜ ਤੋਂ ਬਣਿਆ ਭੋਜਨ ਖਾਧਾ ਵੀ ਸੀ। ਭਾਰਤ ਕਰੀਬ 1.04 ਲੱਖ ਮੀਟਰਕ ਟਨ ਮੋਟੇ ਅਨਾਜ ਦਾ ਨਿਰਯਾਤ ਵੀ ਕਰ ਚੁੱਕਾ ਹੈ।

 

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …