ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਕੈਨੇਡਾ ਵਿਚ ਲੋਕਾਂ ਨੂੰ ਪਿਛਲੇ ਹਫਤਿਆਂ ਤੋਂ ਵੈਕਸੀਨ ਦੇ ਟੀਕੇ ਲਗਾਤਾਰਤਾ ਨਾਲ਼ ਲਗਾਏ ਜਾ ਰਹੇ ਹਨ ਅਤੇ ਖਬਰਾਂ ਮੁਤਾਬਿਕ ਦੇਸ਼ ਵਿਚ ਇਸ ਸਮੇਂ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਦੇਸ਼ ਵਿਚ ਮੌਜੂਦ ਹਰੇਕ ਵਿਅਕਤੀ ਨੂੰ ਟੀਕਾ ਲਗਵਾਉਣ ਦਾ ਮੌਕਾ ਦਿੱਤਾ ਜਾਵੇਗਾ। ਕੈਨੇਡਾ ਵਿਚ ਸੈਰ ਕਰਨ ਵਾਲੇ ਜਾਂ ਸੁਪਰ ਵੀਜ਼ਾ ਨਾਲ ਗਏ ਲੋਕ ਵੀ ਟੀਕਾ ਲਗਵਾ ਸਕਦੇ ਹਨ। ਦੇਸ਼ ਭਰ ਵਿਚ ਅੱਧੀ ਕੁ ਆਬਾਦੀ ਨੂੰ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ। ਉਨਟਾਰੀਓ ਨੂੰ ਪਿਛਲੇ ਦਿਨੀਂ ਕੈਨੇਡਾ ਸਰਕਾਰ ਤੋਂ ਵੈਕਸੀਨ ਦੀਆਂ 22 ਲੱਖ ਖੁਰਾਕਾਂ ਮਿਲੀਆਂ ਹਨ ਅਤੇ 18 ਸਾਲ ਤੋਂ ਵਧ ਉਮਰ ਦੇ ਹਰੇਕ ਵਿਅਕਤੀ ਨੂੰ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਇਹ ਵੀ ਕਿ ਜੂਨ ਦੇ ਪਹਿਲੇ ਹਫਤੇ ਤੋਂ 12 ਸਾਲ ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਫਾਈਜ਼ਰ ਵੈਕਸੀਨ ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਤੱਕ ਉਨਟਾਰੀਓ ਦੀ 14 ਲੱਖ ਦੇ ਕਰੀਬ ਵਸੋਂ ਵਿਚੋਂ 7 ਕੁ ਲੱਖ ਲੋਕ ਟੀਕੇ ਲਗਵਾ ਚੁੱਕੇ ਹਨ।
Check Also
ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਰਕ ਕਾਰਨੀ ਨੂੰ 41 ਫੀਸਦੀ ਅਤੇ ਪੀਅਰ ਪੋਲੀਵਰ ਨੂੰ 36 …