ਪੋਸਟਰਾਂ ‘ਚ ਲਿਖਿਆ – ਕਦੋਂ ਛੱਡੋਗੇ ਸਿਆਸਤ
ਮੁਹਾਲੀ/ਬਿਊਰੋ ਨਿਊਜ਼
ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਹੁਣ ਮੁਹਾਲੀ ਵਿਚ ਪੋਸਟਰ ਲੱਗ ਗਏ ਹਨ। ਇਨ੍ਹਾਂ ਪੋਸਟਰਾਂ ਵਿਚ ਸਿੱਧੂ ਨੂੰ ਪੁੱਛਿਆ ਗਿਆ ਕਿ ਉਹ ਸਿਆਸਤ ਕਦੋਂ ਛੱਡਣਗੇ। ਧਿਆਨ ਰਹੇ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਹਾਰੇ ਤਾਂ ਉਹ ਸਿਆਸਤ ਛੱਡ ਦੇਣਗੇ। ਪੋਸਟਰਾਂ ‘ਤੇ ਲਿਖਿਆ ਗਿਆ ਕਿ ਸਿੱਧੂ ਤੁਸੀਂ ਆਪਣੇ ਬੋਲ ਪੁਗਾਉਂਦਿਆਂ ਕਦੋਂ ਅਸਤੀਫਾ ਦਿਓਗੇ। ਇਹ ਪੋਸਟਰ ਕਿਸ ਧਿਰ ਵਲੋਂ ਲਗਾਏ ਜਾ ਰਹੇ ਹਨ ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਿਆ। ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੰਤਰੀ ਸਿੱਧੂ ਦੇ ਖਿਲਾਫ ਹਨ ਅਤੇ ਸਿੱਧੂ ਨੂੰ ਸਥਾਨਕ ਸਰਕਾਰਾਂ ਦਾ ਵਿਭਾਗ ਬਦਲ ਕੇ ਬਿਜਲੀ ਵਿਭਾਗ ਦਿੱਤਾ ਗਿਆ ਹੈ, ਪਰ ਸਿੱਧੂ ਨੇ ਹਾਲੇ ਤੱਕ ਬਿਜਲੀ ਵਿਭਾਗ ਕਾਰਜਭਾਰ ਨਹੀਂ ਸੰਭਾਲਿਆ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …