Breaking News
Home / ਪੰਜਾਬ / ਸੁਖਜਿੰਦਰ ਰੰਧਾਵਾ ਨੇ ਲੁਧਿਆਣਾ ਜੇਲ੍ਹ ਮਾਮਲੇ ‘ਚ ਸੁਖਬੀਰ ਬਾਦਲ ਨੂੰ ਲਿਖੀ ਗੁੱਸੇ ਭਰੀ ਚਿੱਠੀ

ਸੁਖਜਿੰਦਰ ਰੰਧਾਵਾ ਨੇ ਲੁਧਿਆਣਾ ਜੇਲ੍ਹ ਮਾਮਲੇ ‘ਚ ਸੁਖਬੀਰ ਬਾਦਲ ਨੂੰ ਲਿਖੀ ਗੁੱਸੇ ਭਰੀ ਚਿੱਠੀ

ਕਿਹਾ – ਜੇਲ੍ਹ ਮੈਨੂਅਲ ਬਾਰੇ ਨਹੀਂ ਪਤਾ ਤਾਂ ਉਸਦੀਆਂ ਦੀ ਧਾਰਾਵਾਂ ਪੜ੍ਹੋ
ਚੰਡੀਗੜ੍ਹ/ਬਿਊਰੋ ਨਿਊਜ਼
ਲੁਧਿਆਣਾ ਕੇਂਦਰੀ ਜੇਲ੍ਹ ਵਿਚ ਕੈਦੀਆਂ ਵਲੋਂ ਕੀਤੀ ਗਈ ਹਿੰਸਾ ਸਬੰਧੀ ਅਸਤੀਫਾ ਮੰਗਣ ਵਾਲੇ ਸੁਖਬੀਰ ਬਾਦਲ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਲਿਖ ਕੇ ਤਿੱਖਾ ਜਵਾਬ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਜੇਕਰ ਸੁਖਬੀਰ ਨੂੰ ਜੇਲ੍ਹ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਅਜਿਹੀਆਂ ਗੱਲਾਂ ਨਾ ਕਰਦੇ। ਉਨ੍ਹਾਂ ਇਹ ਵੀ ਕਿ ਜੇਕਰ ਸੁਖਬੀਰ ਨੇ ਕਦੇ ਜੇਲ੍ਹ ਮੈਨੂਅਲ ਨਹੀਂ ਪੜ੍ਹਿਆ ਤਾਂ ਹੁਣ ਜ਼ਰੂਰ ਉਸਦੀਆਂ ਧਾਰਾਵਾਂ ਪੜ੍ਹ ਲੈਣ। ਰੰਧਾਵਾ ਨੇ ਚਿੱਠੀ ਵਿਚ ਸਪੱਸ਼ਟ ਲਿਖਿਆ ਕਿ ਜੇਲ੍ਹ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਹਥਿਆਰ ਚਲਾਉਣ ਦੇ ਜੇਲ੍ਹ ਅਧਿਕਾਰੀਆਂ ਨੂੰ ਪੂਰੇ ਅਧਿਕਾਰ ਹੁੰਦੇ ਹਨ। ਰੰਧਾਵਾ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਪੁੱਛ ਲੈਣ ਅਤੇ ਨਾਲ ਹੀ ਉਨ੍ਹਾਂ ਦੇ ਗਿਆਨ ਵਿਚ ਵੀ ਵਾਧਾ ਹੋ ਜਾਵੇਗਾ।

Check Also

ਪੰਜਾਬ ਦੇ 72 ਗੁਰਦੁਆਰਾ ਸਾਹਿਬਾਨ ’ਚ ਮਿਲਣਗੇ ਵਿਸਾਖੀ ਮੌਕੇ ਲਹਿਰਾਏ ਜਾਣ ਵਾਲੇ ਨਿਸ਼ਾਨ ਸਾਹਿਬ

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ ਲਿਸਟ ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ 72 …