Home / ਖੇਡਾਂ / ਭਾਰਤੀ ਕ੍ਰਿਕਟ ਟੀਮ ਨੇ ਬੰਗਲਾ ਦੇਸ਼ ਨੂੰ ਜਿੱਤਣ ਲਈ 315 ਦੌੜਾਂ ਦਾ ਦਿੱਤਾ ਟੀਚਾ

ਭਾਰਤੀ ਕ੍ਰਿਕਟ ਟੀਮ ਨੇ ਬੰਗਲਾ ਦੇਸ਼ ਨੂੰ ਜਿੱਤਣ ਲਈ 315 ਦੌੜਾਂ ਦਾ ਦਿੱਤਾ ਟੀਚਾ

ਰੋਹਿਤ ਸ਼ਰਮਾ ਇਕ ਵਿਸ਼ਵ ਕੱਪ ‘ਚ 4 ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕ੍ਰਿਕਟ ਦੇ ਚੱਲ ਰਹੇ ਵਰਲਡ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਬੰਗਲਾ ਦੇਸ਼ ਨਾਲ ਚੱਲ ਰਿਹਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ ਜਿੱਤਣ ਲਈ 315 ਦੌੜਾਂ ਦਾ ਟੀਚਾ ਦਿੱਤਾ। ਰੋਹਿਤ ਸ਼ਰਮਾ ਨੇ ਇਸ ਮੈਚ ਵਿਚ 104 ਦੌੜਾਂ ਬਣਾਈਆਂ ਅਤੇ ਉਹ ਇਕ ਵਿਸ਼ਵ ਕੱਪ ਵਿਚ ਚਾਰ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਮੈਚ ਵਿਚ ਕੇ.ਐਲ. ਰਾਹੁਲ ਨੇ 77 ਦੌੜਾਂ ਬਣਾਈਆਂ ਅਤੇ ਰਿਸ਼ਵ ਪੰਤ ਨੇ 48 ਦੌੜਾਂ ਦਾ ਯੋਗਦਾਨ ਦਿੱਤਾ। ਵਿਰਾਟ ਕੋਹਲੀ ਅੱਜ 26 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਬੰਗਲਾ ਦੇਸ਼ ਦੇ ਖਿਡਾਰੀ ਵੀ ਇਸ ਮੈਚ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾਉਣਗੇ।

Check Also

ਕਮਲਪ੍ਰੀਤ ਕੌਰ ਨੇ ਹਾਰ ਕੇ ਵੀ ਦਿਲ ਜਿੱਤੇ

ਉਲੰਪਿਕ ‘ਚ ਪਹੁੰਚਣਾ ਹੀ ਵੱਡੀ ਗੱਲ : ਕਮਲਪ੍ਰੀਤ ਦੇ ਪਿਤਾ ਲੰਬੀ/ਬਿਊਰੋ ਨਿਊਜ਼ : ਲੰਬੀ ਨੇੜਲੇ …