21.8 C
Toronto
Sunday, October 5, 2025
spot_img
Homeਖੇਡਾਂਕ੍ਰਾਈਸਟਚਰਚ 'ਚ ਜੰਮਿਆ ਸੀ ਨਿਊ ਜ਼ੀਲੈਂਡ ਨੂੰ ਵਰਲਡ ਕੱਪ 'ਚ ਹਰਾਉਣ ਵਾਲਾ...

ਕ੍ਰਾਈਸਟਚਰਚ ‘ਚ ਜੰਮਿਆ ਸੀ ਨਿਊ ਜ਼ੀਲੈਂਡ ਨੂੰ ਵਰਲਡ ਕੱਪ ‘ਚ ਹਰਾਉਣ ਵਾਲਾ ਚੈਂਪੀਅਨ

ਔਕਲੈਂਡ – ਨਿਊ ਜ਼ੀਲੈਂਡ ਨੂੰ ਇੱਕ ਬੇਹੱਦ ਰੋਮਾਂਚਕ ਮੁਕਾਬਲੇ ‘ਚ ਹਰਾ ਕੇ ਮੇਜ਼ਬਾਨ ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਆਪਣੇ ਨਾਂ ਕਰ ਲਿਆ। ਸੁਪਰ ਓਵਰ ‘ਚ ਟਾਈ ਰਹੇ ਫ਼ਾਈਨਲ ਮੁਕਾਬਲੇ ‘ਚ ਵੱਧ ਬਾਊਂਡਰੀਆਂ ਦੇ ਆਧਾਰ ‘ਤੇ ਇੰਗਲੈਂਡ ਨੂੰ ਜੇਤੂ ਦਾ ਐਲਾਨ ਕੀਤਾ ਗਿਆ। ਨਿਊ ਜ਼ੀਲੈਂਡ ਦੇ ਦਿੱਤੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਈ ਇੰਗਲੈਂਡ ਦੀ ਟੀਮ ਲੜਖੜਾ ਗਈ ਸੀ, ਅਤੇ ਉਸ ‘ਤੇ ਹਾਰ ਦਾ ਖ਼ਤਰਾ ਮੰਡਰਾਉਣ ਲੱਗਾ ਸੀ। ਅਜਿਹੇ ‘ਚ ਉਸ ਦੇ ਸਟਾਰ ਖਿਡਾਰੀ ਬੈੱਨ ਸਟੋਕਸ ਨੇ ਸੰਘਰਸ਼ ਕਰ ਕੇ ਨਿਰਧਾਰਤ ਓਵਰਾਂ ‘ਚ ਮੈਚ ਬਰਾਬਰੀ ‘ਤੇ ਲਿਆ ਦਿੱਤਾ।
ਸਟੋਕਸ ਨੇ ਅਜੇਤੂ 84 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਸੁਪਰ ਓਵਰ ‘ਚ ਵੀ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਟੋਕਸ ਇੰਗਲਿਸ਼ ਟੀਮ ਅਤੇ ਟਰਾਫ਼ੀ ਵਿਚਾਲੇ ਪੁਲ ਬਣਿਆ ਅਤੇ ਟੀਮ ਨੂੰ ਇਕੱਲੇ ਆਪਣੇ ਦਮ ਅਤੇ ਆਪਣੀ ਕਿਸਮਤ ਦੇ ਬਲਬੂਤੇ ‘ਤੇ ਉੱਥੇ ਪਹੁੰਚਾ ਦਿੱਤਾ। ਨਿਊ ਜ਼ੀਲੈਂਡ ਨੂੰ ਦਿਲ ਤੋੜਨ ਅਤੇ ਕਦੀ ਨਾ ਭੁੱਲਣ ਵਾਲੀ ਹਾਰ ਮਿਲੀ ਜਿਸ ਨਾਲ ਕ੍ਰਿਕਟ ਜਗਤ ‘ਚ ਵਧੇਰੇ ਪ੍ਰਸ਼ੰਸਕ ਦੁਖੀ ਹਨ। ਖ਼ਾਸ ਗੱਲ ਇਹ ਹੈ ਕਿ ਜਿਸ ਖਿਡਾਰੀ ਨੇ ਇੰਗਲੈਂਡ ਨੂੰ ਚੈਂਪੀਅਨ ਬਣਾਇਆ, ਉਸ ਦੇ ਸਾਹਮਣੇ ਉਸ ਦੇ ਆਪਣੇ ਹੀ ਦੇਸ਼ ਦੀ ਟੀਮ ਨਿਰਾਸ਼ ਖੜ੍ਹੀ ਸੀ। ਨਿਊ ਜ਼ੀਲੈਂਡ ਦੇ ਜੰਮਿਆ ਬੈੱਨ ਸਟੋਕਸ ਅੱਜ ਭਾਵੇਂ ਹੀ ਇੰਗਲੈਂਡ ‘ਚ ਰਹਿਣ ਲੱਗਿਆ ਹੋਵੇ, ਪਰ ਉਸ ਦਾ ਪਰਿਵਾਰ ਹਾਲੇ ਵੀ ਨਿਊ ਜ਼ੀਲੈਂਡ ‘ਚ ਹੀ ਰਹਿੰਦਾ ਹੈ ਅਤੇ ਜਦੋਂ ਉਹ ਆਪਣੀ ਟੀਮ ਨੂੰ ਟਰੌਫ਼ੀ ਦੇ ਕਰੀਬ ਲਿਆ ਰਿਹਾ ਸੀ ਓਦੋਂ ਉਸ ਦਾ ਪਰਿਵਾਰ ਆਪਣੇ ਦੇਸ਼ ਨਾਲ ਸੀ। ਇਸ ਦੇ ਬਾਵਜੂਦ ਸਟੋਕਸ ਦੇ ਪਿਤਾ ਨੂੰ ਗਾਲ੍ਹਾਂ ਪੈ ਰਹੀਆਂ ਹਨ।
ਪਿਤਾ ਦੇ ਕੋਚਿੰਗ ਕੌਨਟਰੈਕਟ ਕਾਰਨ ਪਰਿਵਾਰ ਆਇਆ ਸੀ ਇੰਗਲੈਂਡ
ਨਿਊ ਜ਼ੀਲੈਂਡ ਦੀ ਵੈੱਬਸਾਈਟ ਸਟੱਫ਼ ਨਾਲ ਗੱਲ ਕਰਦੇ ਹੋਏ ਸਟੋਕਸ ਦੇ ਪਿਤਾ ਨੇ ਕਿਹਾ ਕਿ ਨਿਊ ਜ਼ੀਲੈਂਡ ‘ਚ ਜਿੰਨੇ ਵੀ ਪਿਤਾ ਹਨ, ਉਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਨਫ਼ਰਤ ਉਨ੍ਹਾਂ ਤੋਂ ਕੀਤੀ ਜਾ ਰਹੀ ਹੋਵੇਗੀ, ਅਤੇ ਸਟੋਕਸ ਦੇ ਪਿਤਾ ਨੇ ਕਿਹਾ ਕਿ ਨਿਊ ਜ਼ੀਲੈਂਡ ਦੀ ਹਾਰ ਨਾਲ ਉਹ ਦੁਖੀ ਹਨ। ਸਟੋਕਸ ਜਦੋਂ 12 ਸਾਲ ਦਾ ਸੀ, ਉਸ ਦੇ ਪਿਤਾ ਜੇਰਾਰਡ ਇੰਗਲੈਂਡ ‘ਚ ਮਿਲੇ ਰਗਬੀ ਲੀਗ ‘ਚ ਕੋਚਿੰਗ ਕੌਂਟਰੈਕਟ ਲਈ ਪਰਿਵਾਰ ਸਮੇਤ ਇੰਗਲੈਂਡ ਆ ਗਏ ਸਨ। ਉਸ ਸਮੇਂ ਉਸ ਦਾ ਪੂਰਾ ਪਰਿਵਾਰ ਨਿਊ ਜ਼ੀਲੈਂਡ ਛੱਡ ਆਇਆ ਸੀ। ਉਸ ਸਮੇਂ ਸਟੋਕਸ ਦੀ ਉਮਰ 12 ਸਾਲ ਸੀ। ਹੁਣ ਜਦੋਂ ਕਿ ਸਟੋਕਸ ਇੰਗਲੈਂਡ ‘ਚ ਹੀ ਵਸ ਗਿਆ ਹੈ, ਉਸ ਦਾ ਪੂਰਾ ਪਰਿਵਾਰ ਆਪਣੇ ਪੁਰਾਣੇ ਘਰ (ਨਿਊ ਜ਼ੀਲੈਂਡ) ਵਾਪਿਸ ਪਰਤ ਚੁੱਕੈ।

RELATED ARTICLES

POPULAR POSTS