-11.5 C
Toronto
Friday, January 23, 2026
spot_img
Homeਖੇਡਾਂਦੋ ਵਾਰ ਦਾ ਵਿਸ਼ਵ ਚੈਂਪੀਅਨ ਭਾਰਤ ਕ੍ਰਿਕਟ ਵਿਸ਼ਵ ਕੱਪ ਦੀ ਦੌੜ 'ਚੋਂ...

ਦੋ ਵਾਰ ਦਾ ਵਿਸ਼ਵ ਚੈਂਪੀਅਨ ਭਾਰਤ ਕ੍ਰਿਕਟ ਵਿਸ਼ਵ ਕੱਪ ਦੀ ਦੌੜ ‘ਚੋਂ ਬਾਹਰ

ਸੈਮੀਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤੀ ਮਾਤ
ਮਾਨਚੈਸਟਰ/ਬਿਊਰੋ ਨਿਊਜ਼
ਹੁਣ ਤੱਕ ਕ੍ਰਿਕਟ ਵਿਸ਼ਵ ਕੱਪ ‘ਚ ਅਜੇਤੂ ਨਜ਼ਰ ਆ ਰਿਹਾ ਦੋ ਵਾਰ ਦਾ ਚੈਂਪੀਅਨ ਭਾਰਤ ਆਖਰ ਸੈਮੀਫਾਈਨਲ ਮੈਚ ਹਾਰ ਕੇ ਵਿਸ਼ਵ ਚੈਂਪੀਅਨ ਬਣਨ ਦੀ ਦੌੜ ਵਿਚੋਂ ਬਾਹਰ ਹੋ ਗਿਆ। ਨਿਊਜ਼ੀਲੈਂਡ ਨਾਲ ਦੋ ਦਿਨ ਤੱਕ ਚੱਲੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਬੱਲੇਬਾਜ਼ਾਂ ਨੇ ਸ਼ੁਰੂਆਤ ਵਿਚ ਹੀ ਪ੍ਰਸ਼ੰਸਕਾਂ ਦੇ ਪੱਲੇ ਨਮੋਸ਼ੀ ਪਾਈ। ਪਹਿਲੇ ਤਿੰਨ ਬੈਟਸਮੈਨ ਰੋਹਿਤ, ਰਾਹੁਲ ਤੇ ਕੋਹਲੀ 1-1 ਦੌੜ ਬਣਾ ਕੇ ਚਲਦੇ ਬਣੇ। ਫਿਰ ਰਿਸ਼ਵ ਪੰਤ ਅਤੇ ਹਾਰਦਿਕ ਪਾਂਡਿਆ ਨੇ ਥੋੜ੍ਹੀ ਉਮੀਦ ਜਗਾਈ, ਪਰ ਦੋਵੇਂ ਵੀ 32-32 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਨਿਊਜ਼ੀਲੈਂਡ ਕੋਲੋਂ ਮਿਲੇ 240 ਰਨਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਧੋਨੀ ਅਤੇ ਜਡੇਜਾ ਦੀ ਜੋੜੀ ਨੇ ਆਸ ਜਗਾਈ ਕਿ ਭਾਰਤ ਮੈਚ ਜਿੱਤ ਸਕਦਾ ਹੈ, ਪਰ ਆਖਰੀ ਓਵਰਾਂ ਵਿਚ ਆ ਕੇ ਜਡੇਜਾ 77 ਰਨਾਂ ‘ਤੇ ਆਊਟ ਹੋ ਗਏ ਤੇ ਫਿਰ ਜਦੋਂ 50 ਰਨ ਬਣਾ ਕੇ 51 ਰਨ ਲਈ ਧੋਨੀ ਦੌੜੇ ਤਾਂ ਉਹ ਰਨ ਆਊਟ ਹੋ ਗਏ। ਧੋਨੀ ਦੇ ਰਨ ਆਊਟ ਹੋਣ ਨਾਲ ਭਾਰਤੀ ਰਹਿੰਦੀ ਖੂੰਹਦੀ ਉਮੀਦ ਵੀ ਜਾਂਦੀ ਰਹੀ। ਭਾਰਤੀ ਟੀਮ 221 ਰਨ ਹੀ ਬਣਾ ਪਾਈ ਤੇ ਉਸਦੇ 7 ਬੈਟਸਮੈਨ ਦਹਾਈ ਦਾ ਅੰਕੜਾ ਵੀ ਛੂਹ ਨਹੀਂ ਸਕੇ। ਨਿਊਜ਼ੀਲੈਂਡ ਹੱਥੋਂ ਨਮੋਸ਼ੀ ਭਰੀ ਹਾਰ ਤੋਂ ਬਾਅਦ ਵਿਸ਼ਵ ਕੱਪ ਦਾ ਪ੍ਰਮੁੱਖ ਦਾਅਵੇਦਾਰ ਸਮਝਿਆ ਜਾ ਰਿਹਾ ਭਾਰਤ ਹੁਣ ਵਾਪਸ ਭਾਰਤ ਪਰਤਣ ਲਈ ਤਿਆਰੀ ਕਰਨ ਲੱਗਾ ਹੈ।

RELATED ARTICLES

POPULAR POSTS