Breaking News
Home / ਖੇਡਾਂ / ਕੌਰ ਸਿੰਘ ਖੇਡਕੋਟੇ ‘ਚੋਂ ਮਿਲਿਆਪਲਾਟਵੀਨਹੀਂ ਬਚਾ ਸਕੇ

ਕੌਰ ਸਿੰਘ ਖੇਡਕੋਟੇ ‘ਚੋਂ ਮਿਲਿਆਪਲਾਟਵੀਨਹੀਂ ਬਚਾ ਸਕੇ

ਚੰਡੀਗੜ੍ਹ : ਪਦਮਸ੍ਰੀ ਤੇ ਅਰਜੁਨ ਐਵਾਰਡੀ ਕੌਮਾਂਤਰੀ ਮੁੱਕੇਬਾਜ਼ ਕੌਰ ਸਿੰਘ ਨੇ ਬੇਸ਼ੱਕ ਕਈ ਉਪਲਬਧੀਆਂ ਹਾਸਲਕੀਤੀਆਂ ਹੋਣਪਰ ਬੁਢਾਪੇ ਵਿਚ ਗਰੀਬੀਕਾਰਨ ਉਹ ਆਪਣਾਖੇਡਕੋਟੇ ਵਿਚੋਂ ਮੋਹਾਲੀ ਦੇ ਏਰੋ ਸਿਟੀਵਿਚਮਿਲਿਆਪਲਾਟਵੀਨਹੀਂ ਬਚਾ ਸਕੇ। ਹਾਲਾਂਕਿ ਇਸ ਪਲਾਟਦੀਆਂ ਕਿਸ਼ਤਾਂ ਭਰਨਵਿਚ ਉਨ੍ਰਾਂ ਦੇ ਦੋਸਤਾਂ ਨੇ ਕਾਫੀ ਮੱਦਦ ਕੀਤੀਪਰਪਹਿਲੀਕਿਸ਼ਤ, ਜੋ ਪਲਾਟਦੀ ਕੁੱਲ ਕੀਮਤਦਾ 25 ਫੀਸਦੀ ਹੁੰਦੀ ਹੈ, ਪੂਰੀਨਾਭਰਨਕਾਰਨ ਗਮਾਡਾ ਨੇ ਉਨ੍ਹਾਂ ਦਾਪਲਾਟ ਰੱਦ ਕਰ ਦਿੱਤਾ ਹੈ। ਗਮਾਡਾ ਦੇ ਮੁੱਖ ਪ੍ਰਸ਼ਾਸਕਰਵੀਭਗਤ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨਵਿਚਨਹੀਂ ਹੈ। ਉਹ ਇਸ ਮਾਮਲੇ ਨੂੂੰ ਵੇਖ ਕੇ ਹੀ ਕੋਈ ਟਿੱਪਣੀ ਕਰਨਗੇ। ਚਾਰਸਾਲਪਹਿਲਾਂ ਗਮਾਡਾ ਨੇ ਮੋਹਾਲੀਵਿਚਅੰਤਰਰਾਸ਼ਟਰੀਹਵਾਈ ਅੱਡੇ ਕੋਲਏਰੋ ਸਿਟੀਵਸਾਇਆ ਸੀ, ਜਿਸ ਵਿਚ 13 ਪਲਾਟਖੇਡਕੋਟੇ ਦੇ ਵੀ ਰੱਖੇ ਗਏ ਸਨ।ਹਰਭਜਨ ਸਿੰਘ ਤੇ ਅਭਿਨਵਬਿੰਦਰਾ ਜਿਹੇ ਖਿਡਾਰੀਆਂ ਨੂੰ ਵੀ ਇਸ ਵਿਚਪਲਾਟਦੀਪੇਸ਼ਕਸ਼ ਸੀ। ਇਸੇ ਵਿਚ ਕੌਰ ਸਿੰਘ ਨੇ ਵੀਆਪਣੇ ਦੋਸਤਾਂ ਦੇ ਕਹਿਣ’ਤੇ ਅਪਲਾਈਕੀਤਾ ਤੇ ਉਨ੍ਹਾਂ ਨੂੰ ਪਲਾਟਅਲਾਟ ਹੋ ਵੀ ਗਿਆ। ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਛੇ ਲੱਖ ਰੁਪਏ ਦੀਪਹਿਲੀਕਿਸ਼ਤਭਰ ਦਿੱਤੀ ਸੀ ਪਰਪਲਾਟਅਲਾਟਹੋਣ ਤੋਂ ਕੁਝ ਹੀ ਦਿਨਾਂ ਬਾਅਦ 9 ਲੱਖ ਰੁਪਏ ਹੋਰਭਰ ਕੇ ਪਲਾਟਦੀ 25 ਫੀਸਦੀਰਾਸ਼ੀਭਰਨੀ ਸੀ ਜੋ ਕੌਰ ਸਿੰਘ ਨੇ ਨਹੀਂ ਭਰੀ।
ਸ਼ਾਹਰੁਖਖਾਨ ਨੇ ਸਾਬਕਾ ਮੁੱਕੇਬਾਜ਼ ਕੌਰ ਸਿੰਘ ਨੂੰ 5 ਲੱਖ ਦੀ ਮੱਦਦ ਭੇਜੀ
ਨਵੀਂ ਦਿੱਲੀ : ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ ਨੂੰ ਪੰਜ ਲੱਖ ਰੁਪਏ ਦੀਰਾਸ਼ੀਸਹਾਇਤਾਵਜੋਂ ਭੇਟਕੀਤੀ। ਕੌਰ ਸਿੰਘ ਆਪਣੀਸਿਹਤਸਬੰਧੀਬਿਲਾਂ ਦਾ ਭੁਗਤਾਨ ਕਰਨਲਈਸੰਘਰਸ਼ਕਰਰਹੇ ਸਨ। 13 ਦਸੰਬਰ ਨੂੰ ਕੌਰ ਸਿੰਘ ਸਬੰਧੀਛਪੀਖਬਰ ਨੇ ਸ਼ਾਹਰੁਖ ਖਾਨ ਨੂੰ ਭਾਵੁਕ ਕਰ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 1982 ਦੀਆਂ ਏਸ਼ੀਆਈਖੇਡਾਂ ਦਾਸੋਨਤਮਗਾਜੇਤਖਿਡਾਰੀਦਿਲਦੀਬਿਮਾਰੀਦਾਇਲਾਜ ਕਰਵਾਉਣ ਲਈ ਦੋ ਲੱਖ ਰੁਪਏ ਦਾ ਭੁਗਤਾਨ ਕਰਨਲਈਪ੍ਰੇਸ਼ਾਨੀਆਂ ਦਾਸਾਹਮਣਾਕਰਰਿਹਾਹੈ। ਇਹ ਸਹਾਇਤਾਰਾਸ਼ੀ ਸ਼ਾਹਰੁਖ ਨੇ ਕਲਕੱਤਾ ਨਾਈਟਰਾਈਡਰਜ਼ ਫਾਊਂਡੇਸ਼ਨਰਾਹੀਂ ਦਿੱਤੀ ਗਈ ਹੈ।
ਅਰਜੁਨ ਐਵਾਰਡੀ ਮੁੱਕੇਬਾਜ਼ ਕੌਰ ਸਿੰਘ ਦੀ ਮੱਦਦ ਲਈ ਫੌਜ ਨੇ ਵਧਾਇਆ ਹੱਥ
ਬਾਕਸਿੰਗ ਲੀਜੈਂਡਸਾਬਕਾਸੂਬੇਦਾਰ ਕੌਰ ਸਿੰਘ ਦੀ ਮੱਦਦ ਲਈ ਫੌਜ ਨੇ ਵੀ ਹੱਥ ਵਧਾ ਦਿੱਤਾ ਹੈ। ਕੌਰ ਸਿੰਘ ਏਸ਼ੀਆਡ ਗੋਲਡਮੈਡਲਿਸਟਰਹਿ ਚੁੱਕੇ ਹਨਅਤੇ ਉਨ੍ਹਾਂ ਮੁਹੰਮਦ ਅਲੀ ਦੇ ਨਾਲਵੀ ਦੋ-ਦੋ ਹੱਥ ਕੀਤੇ ਹਨ। ਕੌਰ ਸਿੰਘ ਕਾਫੀਸਮੇਂ ਤੋਂ ਬਿਮਾਰਹਨ, ਹਾਲਾਂਕਿ ਉਨ੍ਹਾਂ ਨੂੰ ਪੈਨਸ਼ਨਮਿਲਦੀ ਹੈ ਪਰ ਉਸ ਪੈਨਸ਼ਨਨਾਲ ਉਨ੍ਹਾਂ ਦੇ ਘਰਦਾਖਰਚਅਤੇ ਦਵਾਈਆਂ ਦਾਖਰਚਨਹੀਂ ਹੋ ਰਿਹਾ ਸੀ।
ਇਸੇ ਲਈ ਕੌਰ ਸਿੰਘ ਆਪਣੀਬਿਮਾਰੀਦਾਇਲਾਜਕਰਜ਼ਾਲੈ ਕੇ ਕਰਰਹੇ ਸਨ।ਕਰਜ਼ਾਲੈ ਕੇ ਇਲਾਜ ਕਰਵਾਉਣ ਦੀਖਬਰਜਦੋਂ ਮੀਡੀਆਵਿਚ ਆਈ ਤਾਂ ਫੌਜ ਨੇ ਇਸ ਨੂੰ ਗੰਭੀਰਤਾਨਾਲਲਿਆ। ਇਸੇ ਲੜੀਵਿਚ ਫੌਜੀ ਅਧਿਕਾਰੀ ਕੌਰ ਸਿੰਘ ਨਾਲਮਿਲੇ, ਉਨ੍ਹਾਂ ਐਕਸ ਸਰਵਿਸਮੈਨਕੰਟਰੀਬਿਊਟਰੀਹੈਲਥਸਕੀਮਤਹਿਤ ਮੱਦਦ ਕੀਤੀ। ਫੌਜ ਵਲੋਂ ਗ੍ਰੇਸ਼ੀਅਨ ਸੁਪਰ ਹਸਪਤਾਲਦਾਬਕਾਇਆ ਬਿੱਲ 5 ਲੱਖ, 27 ਹਜ਼ਾਰ ਰੁਪਏ ਦਿੱਤਾ ਗਿਆ। ਕੌਰ ਸਿੰਘ ਇਸੇ ਹਸਪਤਾਲਵਿਚਆਪਣੀਬਿਮਾਰੀਦਾਇਲਾਜਕਰਵਾਰਹੇ ਸਨ। ਇਸ ਤੋਂ ਇਲਾਵਾ ਫੌਜ ਨੇ ਕੌਰ ਸਿੰਘ ਦੀਹਰਮਹੀਨੇ 8 ਹਜ਼ਾਰ ਰੁਪਏ ਦੀਦਵਾਈਦੀਵਿਵਸਥਾਕਰ ਦਿੱਤੀ ਹੈ। ਕੌਰ ਸਿੰਘ ਨੇ ਕਿਹਾ ਕਿ ਦੁਨੀਆ ਵਿਚਭਾਰਤੀ ਫੌਜ ਹੀ ਇਕ ਅਜਿਹੀ ਸੰਸਥਾ ਹੈ, ਜਿਹੜੀਰਿਟਾਇਰਮੈਂਟ ਤੋਂ ਬਾਅਦਵੀਆਪਣੇ ਫੌਜੀਆਂ ਦੀਦੇਖਭਾਲਪਰਿਵਾਰਦੀਤਰ੍ਹਾਂ ਕਰਦੀਹੈ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …