22.4 C
Toronto
Saturday, September 13, 2025
spot_img
Homeਖੇਡਾਂਮੈਸੀ ਨੂੰ ਮਿਲਿਆ ਸਰਵੋਤਮ ਫੀਫਾ ਖਿਡਾਰੀ 2022 ਪੁਰਸਕਾਰ

ਮੈਸੀ ਨੂੰ ਮਿਲਿਆ ਸਰਵੋਤਮ ਫੀਫਾ ਖਿਡਾਰੀ 2022 ਪੁਰਸਕਾਰ

2019 ਵਿੱਚ ਪਹਿਲੀ ਵਾਰ ਮੈਸੀ ਨੇ ਜਿੱਤਿਆ ਸੀ ਇਹ ਪੁਰਸਕਾਰ
ਪੈਰਿਸ/ਬਿੳੂਰੋ ਨਿੳੂਜ਼
ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਸਰਵੋਤਮ ਫੀਫਾ ਪੁਰਸ਼ ਖਿਡਾਰੀ ਪੁਰਸਕਾਰ 2022 ਜਿੱਤ ਲਿਆ। ਇਹ ਦੂਜੀ ਵਾਰ ਹੈ ਜਦੋਂ ਫੁੱਟਬਾਲ ਖਿਡਾਰੀ ਮੈਸੀ ਨੇ ਇਹ ਪੁਰਸਕਾਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਪਹਿਲੀ ਵਾਰ ਇਹ ਪੁਰਸਕਾਰ ਜਿੱਤਿਆ ਸੀ। ਇਸ ਤੋਂ ਇਲਾਵਾ ਅਰਜਨਟੀਨਾ ਨੇ ਕਈ ਹੋਰ ਪੁਰਸਕਾਰ ਵੀ ਜਿੱਤੇ ਹਨ। ਟੀਮ ਦੇ ਮੁੱਖ ਕੋਚ ਲਿਓਨੇਲ ਸਕਾਲੋਨੀ ਨੇ ਸਰਵੋਤਮ ਪੁਰਸ਼ ਕੋਚ ਦਾ ਪੁਰਸਕਾਰ, ਐਮਿਲਿਆਨੋ ਮਾਰਟੀਨੇਜ਼ ਨੇ ਸਰਬੋਤਮ ਪੁਰਸ਼ ਗੋਲਕੀਪਰ ਦਾ ਪੁਰਸਕਾਰ ਅਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਨੇ ਪਹਿਲੀ ਵਾਰ ਸਰਵੋਤਮ ਪ੍ਰਸ਼ੰਸਕ ਪੁਰਸਕਾਰ ਜਿੱਤਿਆ। ਸਪੇਨ ਦੀ ਅਲੈਕਸੀਆ ਪੁਟੇਲਸ ਨੇ ਲਗਾਤਾਰ ਦੂਜੀ ਵਾਰ ਸਰਵੋਤਮ ਫੀਫਾ ਮਹਿਲਾ ਖਿਡਾਰੀ ਐਵਾਰਡ 2022 ਜਿੱਤਿਆ। ਜ਼ਿਕਰਯੋਗ ਹੈ ਕਿ ਲੰਘੇ ਸਾਲ 2022 ਵਿਚ ਫੀਫਾ ਵਰਲਡ ਕੱਪ ਕਤਰ ਵਿਚ ਖੇਡਿਆ ਗਿਆ ਸੀ ਅਤੇ ਅਰਜਨਟੀਨਾ ਦੀ ਟੀਮ ਨੇ ਫੁੱਟਬਾਲ ਦਾ ਵਿਸ਼ਵ ਕੱਪ ਜਿੱਤਿਆ ਸੀ।

RELATED ARTICLES

POPULAR POSTS