-11.8 C
Toronto
Wednesday, January 21, 2026
spot_img
HomeਕੈਨੇਡਾFrontਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਲਕੇ ਐਤਵਾਰ ਨੂੰ

ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਲਕੇ ਐਤਵਾਰ ਨੂੰ

ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਲਕੇ ਐਤਵਾਰ ਨੂੰ

ਭਾਰਤ ਅਤੇ ਆਸਟਰੇਲੀਆ ਦਰਮਿਆਨ ਨਰਿੰਦਰ ਮੋਦੀ ਸਟੇਡੀਅਮ ’ਚ ਹੋਵੇਗਾ ਫਾਈਨਲ ਮੁਕਾਬਲਾ

ਨਵੀਂ ਦਿੱਲੀ/ਬਿਊਰੋ ਨਿਊਜ਼ :


ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਲਕੇ ਐਤਵਾਰ ਨੂੰ ਭਾਰਤ ਅਤੇ ਆਸਟਰੇਲੀਆ ਦਰਮਿਆਨ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। 19 ਨਵੰਬਰ ਨੂੰ ਫਾਈਨਲ ਮੁਕਾਬਲੇ ਤੋਂ ਬਾਅਦ ਪਤਾ ਚਲੇਗਾ ਕਿ ਕ੍ਰਿਕਟ ਦਾ ਬਾਦਸ਼ਾਹ ਭਾਰਤ ਜਾਂ ਆਸਟਰੇਲੀਆ ਵਿਚੋਂ ਕੌਣ ਬਣਦਾ ਹੈ। ਕ੍ਰਿਕਟ ਵਿਸ਼ਵ ਕੱਪ ਨੂੰ ਆਸਟਰੇਲੀਆ ਪੰਜ ਵਾਰ ਜਿੱਤ ਚੁੱਕਿਆ ਹੈ ਜਦਕਿ ਭਾਰਤ ਵੀ 2 ਵਾਰ ਕ੍ਰਿਕ ਵਿਸ਼ਵ ਕੱਪ ਨੂੰ ਜਿੱਤ ਕੇ ਕ੍ਰਿਕਟ ਦਾ ਬਾਦਸ਼ਾਹ ਬਣ ਚੁੱਕਿਆ ਹੈ। ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਈਨਲ ਮੁਕਾਬਲਿਆਂ ਵਿਚ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ਮੁਕਾਬਲੇ ਵਿਚ ਪਹੁੰਚਿਆ ਹੈ ਜਦਕਿ ਆਸਟਰੇਲੀਆ ਸਾਊਥ ਅਫ਼ਰੀਕਾ ਨੂੰ ਹਰਾ ਕੇ ਫਾਈਨਲ ਮੁਕਾਬਲੇ ਵਿਚ ਪਹੁੰਚਿਆ ਹੈ। ਕ੍ਰਿਕਟ ਵਿਸ਼ਵ ਕੱਪ 2023 ਦੇ ਲੀਗ ਮੁਕਾਬਲਿਆਂ ਦੌਰਾਨ ਭਾਰਤ ਆਪਣੇ ਸਾਰੇ ਮੈਚ ਜਿੱਤ ਕੇ ਪੁਆਇੰਟ ਟੇਬਲ ਦੇ ਸਿਖਰ ’ਤੇ ਬਣਿਆ ਹੋਇਆ ਅਤੇ ਭਾਰਤ ਹੁਣ ਵਿਸ਼ਵ ਕੱਪ ਜਿੱਤ ਕੇ ਕ੍ਰਿਕਟ ਦਾ ਚੈਂਪੀਅਨ ਬਣਨ ਲਈ ਪੂਰਾ ਜ਼ੋਰ ਲਗਾਏਗਾ।

RELATED ARTICLES
POPULAR POSTS