Breaking News
Home / ਖੇਡਾਂ / ਪੰਜਾਬ ਪੁਲਿਸ ਸਰਦਾਰ ਸਿੰਘ ਵਿਰੁੱਧ ਕੇਸ ਦਰਜ ਕਰਨ ਤੋਂ ਇਨਕਾਰੀ

ਪੰਜਾਬ ਪੁਲਿਸ ਸਰਦਾਰ ਸਿੰਘ ਵਿਰੁੱਧ ਕੇਸ ਦਰਜ ਕਰਨ ਤੋਂ ਇਨਕਾਰੀ

ASHPAL-KAUR- Sardar Singh News copy copyਹਾਕੀ ਟੀਮ ਦੇ ਕਪਤਾਨ’ਤੇ ਗੰਭੀਰਦੋਸ਼ ਲਾਉਣ ਵਾਲੀਲੜਕੀਇਨਸਾਫਮਿਲਣਬਾਅਦ ਹੀ ਇੰਗਲੈਂਡਪਰਤਣ’ਤੇ ਅੜੀ
ਚੰਡੀਗੜ੍ਹ : ਪੰਜਾਬਪੁਲਿਸ ਨੇ ਇੰਗਲੈਂਡਦੀ ਹਾਕੀ ਟੀਮਦੀਖਿਡਾਰਨਅਸ਼ਪਾਲ ਕੌਰ ਭੋਗਲ ਦੀਸ਼ਿਕਾਇਤ’ਤੇ ਭਾਰਤੀ ਹਾਕੀ ਟੀਮ ਦੇ ਕਪਤਾਨਪਦਮਸ੍ਰੀਸਰਦਾਰ ਸਿੰਘ ਵਿਰੁੱਧ ਕੇਸ ਦਰਜਕਰਨ ਤੋਂ ਇਨਕਾਰਕਰਦਿੱਤਾ ਹੈ। ਪੰਜਾਬਪੁਲਿਸ ਦੇ ਇਸ ਫ਼ੈਸਲੇ ਤੋਂ ਭੜਕੀ ਇਸ ਲੜਕੀ ਨੇ ਐਲਾਨਕੀਤਾ ਕਿ ਉਸ ਦੇ ਸਰੀਰ, ਭਾਵਨਾਵਾਂ ਅਤੇ ਮਾਨਸਿਕਤਾਨਾਲਖੇਡਣਵਾਲੇ ਸਰਦਾਰ ਸਿੰਘ ਨੂੰ ਉਹ ਕਦੇ ਮੁਆਫ਼ਨਹੀਂ ਕਰੇਗੀ ਅਤੇ ਇਨਸਾਫਲੈ ਕੇ ਹੀ ਇੰਗਲੈਂਡਪਰਤੇਗੀ।ਦੱਸਣਯੋਗ ਹੈ ਕਿ ਇੰਗਲੈਂਡਦੀਭਾਰਤੀਮੂਲਦੀ ਹਾਕੀ ਖਿਡਾਰਨ ਨੇ ਪਿਛਲੇ ਸਮੇਂ ਲੁਧਿਆਣਾਪੁਲਿਸ ਨੂੰ ਲਿਖਤੀਸ਼ਿਕਾਇਤ ਦੇ ਕੇ ਦੋਸ਼ਲਾਇਆ ਸੀ ਕਿ ਸਰਦਾਰ ਸਿੰਘ ਉਸ ਨੂੰ ਵਿਆਹਦਾ ਝਾਂਸਾ ਦੇ ਕੇ ਉਸ ਦਾਸ਼ੋਸ਼ਣਕਰਦਾਰਿਹਾ ਹੈ। ਲੜਕੀ ਨੇ ਆਪਣੀਵਕੀਲਦਲਜੀਤ ਕੌਰ ਨਾਲਇੱਥੇ ਪੱਤਰਕਾਰਾਂ ਨੂੰ ਸੰਬੋਧਨਕਰਦਿਆਂ ਦੱਸਿਆ ਕਿ ਲੁਧਿਆਣਾਪੁਲਿਸ ਨੇ ਹੁਣ ਇਹ ਕਹਿ ਕੇ ਕੇਸ ਦਰਜਕਰਨ ਤੋਂ ਇਨਕਾਰਕਰਦਿੱਤਾ ਹੈ ਕਿ ਇਹ ਮਾਮਲਾਉਨ੍ਹਾਂ ਦੇ ਅਧਿਕਾਰਖੇਤਰਵਿੱਚਨਹੀਂ ਆਉਂਦਾ। ਲੁਧਿਆਣਾਪੁਲਿਸ ਨੇ ਕਿਹਾ ਹੈ ਕਿ ਇਸ ਸ਼ਿਕਾਇਤਦਾਅਪਰਾਧਕਰਨਦਾਖੇਤਰਹਰਿਆਣਾਦਾਜ਼ਿਲ੍ਹਾਪੰਚਕੂਲਾ ਜਾਂ ਸਿਰਸਾਬਣਦਾ ਹੈ। ਦੱਸਣਯੋਗ ਹੈ ਕਿ ਸਰਦਾਰ ਸਿੰਘ ਹਰਿਆਣਾਪੁਲਿਸਵਿੱਚਡੀਐਸਪੀਹਨਅਤੇ ਅੱਜਕਲ੍ਹ ਉਲੰਪਿਕਖੇਡਣਦੀਤਿਆਰੀਕਰਰਿਹਾ ਹੈ। ਸਰਦਾਰ ਸਿੰਘ ਅਤੇ ਉਸ ਦਾਪਰਿਵਾਰਪਹਿਲਾਂ ਹੀ ઠਦੋਸ਼ਾਂ ਨੂੰ ਨਕਾਰਦਿਆਂ ਸਪੱਸ਼ਟਕਰ ਚੁੱਕੇ ਹਨ ਕਿ ਇਹ ਲੜਕੀਮਹਿਜ਼ ਉਸ ਦੀਦੋਸਤ ਸੀ ਅਤੇ ਉਸਨੇ ਇਸ ਨਾਲ ਮੰਗਣੀਨਹੀਂ ਕਰਵਾਈ ਸੀ। ਲੜਕੀ ਉਸ ਨੂੰ ਬਿਨਾਂ ਵਜ੍ਹਾਪ੍ਰੇਸ਼ਾਨਕਰਰਹੀ ਹੈ। ‘ਪੀੜਤਾ’ ਨੇ ਪੱਤਰਕਾਰਾਂ ਮੂਹਰੇ ਸਰਦਾਰ ਸਿੰਘ ਨਾਲਆਪਣੀਆਂ ਦਰਜਨਾਂ ਤਸਵੀਰਾਂ ਪੇਸ਼ਕਰਕੇ ਕਿਹਾ ਕਿ ਉਹ ਸਰਦਾਰ ਸਿੰਘ ਦੀ ਮੰਗੇਤਰ ਹੈ। ਉਸ ਨੇ ਆਪਣੇ ਨਾਲਲਿਆਂਦੇ ਲੈਪਟਾਪਰਾਹੀਂ ਸਰਦਾਰ ਸਿੰਘ ਨਾਲਸ੍ਰੀਹਰਿਮੰਦਰਸਾਹਿਬ, ਭੈਣੀਸਾਹਿਬ, ਸਰਦਾਰ ਦੇ ਸਿਰਸਾ (ਹਰਿਆਣਾ) ਸਥਿਤਘਰ, ਇੰਗਲੈਂਡਸਥਿਤਆਪਣੇ ਘਰ, ਕਈ ਖੇਡਮੈਦਾਨਾਂ, ਦੋਵਾਂ ਰਿਸ਼ਤੇਦਾਰਾਂ ਨਾਲਵੱਖ-ਵੱਖ ਮੌਕਿਆਂ ‘ਤੇ ਖਿੱਚੀਆਂ ਤਸਵੀਰਾਂ ਦਿਖਾਈਆਂ।
ਪੁਲਿਸਵੱਲੋਂ ਸਰਦਾਰ ਸਿੰਘ ਨੂੰ ਕਲੀਨਚਿੱਟ
ਲੁਧਿਆਣਾ : ਲੁਧਿਆਣਾਪੁਲਿਸਵੱਲੋਂ ਜਬਰਜਨਾਹ ਦੇ ਮਾਮਲੇ ਵਿਚ ਹਾਕੀ ਟੀਮ ਦੇ ਕਪਤਾਨਸਰਦਾਰ ਸਿੰਘ ਨੂੰ ਕਲੀਨਚਿੱਟ ਦੇ ਦਿੱਤੀ ਗਈ ਹੈ। ਇਸ ਦੀਪੁਸ਼ਟੀਕਰਦਿਆਂ ਪੁਲਿਸਕਮਿਸ਼ਨਰਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਲੜਕੀਵੱਲੋਂ ਸਰਦਾਰ ਸਿੰਘ ‘ਤੇ ਲਗਾਏ ਦੋਸ਼ਪੁਲਿਸ ਜਾਂਚ ਵਿਚਸਾਬਤਨਹੀਂ ਹੋ ਸਕੇ ਹਨ, ਜਿਸઠਕਾਰਨਲੜਕੀਵੱਲੋਂ ਦਿੱਤੀ ਗਈ ਸ਼ਿਕਾਇਤ’ਤੇ ਪੁਲਿਸਵੱਲੋਂ ਕੋਈ ਕਾਰਵਾਈਨਹੀਂ ਕੀਤੀ ਗਈ ਹੈ। ਸ਼ਿਕਾਇਤਵਿਚਦੱਸਿਆ ਸੀ ਕਿ ਕੁਝ ਸਮਾਂ ਪਹਿਲਾਂ ਉਹ ਅਤੇ ਸਰਦਾਰ ਸਿੰਘ ਭੈਣੀਸਾਹਿਬ ਆਏ ਸਨਅਤੇ ਇਥੇ ਸਰਦਾਰ ਸਿੰਘ ਨੇ ਉਸ ਨਾਲਜਬਰਜਨਾਹਕੀਤਾ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …