17.8 C
Toronto
Monday, September 14, 2026
spot_img
Homeਖੇਡਾਂਨਿਊਜ਼ਲੈਂਡ ਨੂੰ ਹਰਾ ਕੇ ਭਾਰਤ ਟੈਸਟ ਕ੍ਰਿਕਟ 'ਚ ਬਣਿਆ ਨੰਬਰ ਵਨ

ਨਿਊਜ਼ਲੈਂਡ ਨੂੰ ਹਰਾ ਕੇ ਭਾਰਤ ਟੈਸਟ ਕ੍ਰਿਕਟ ‘ਚ ਬਣਿਆ ਨੰਬਰ ਵਨ

ਨਿਊਜ਼ਲੈਂਡ ਨੂੰ ਹਰਾ ਕੇ ਭਾਰਤ ਟੈਸਟ ਕ੍ਰਿਕਟ ‘ਚ ਬਣਿਆ ਨੰਬਰ ਵਨਕੋਲਕਾਤਾ/ਬਿਊਰੋ ਨਿਊਜ਼
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਭਾਰਤ ਨੇ 178 ਦੌੜਾਂ ਨਾਲ ਜਿੱਤ ਦਰਜ ਕਰ ਲਈ ਹੈ। ਇਸ ਜਿੱਤ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲੋਂ ਨੰਬਰ ਵਨ ਰੈਂਕਿੰਗ ਦਾ ਤਾਜ ਵੀ ਖੋਹ ਲਿਆ ਹੈ। ਸਰਹੱਦਾਂ ‘ਤੇ ਬਣੇ ਤਣਾਅ ਦਰਮਿਆਨ ਭਾਰਤ ਨੇ ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਦਿੱਤਾ ਹੈ।
ਪਾਕਿਸਤਾਨ ਨੇ ਪਿਛਲੇ ਮਹੀਨੇ ਇੰਗਲੈਂਡ ਦੌਰੇ ਦੌਰਾਨ ਨੰਬਰ ਵਨ ਰੈਂਕਿੰਗ ਦਾ ਤਾਜ ਹਾਸਲ ਕੀਤਾ ਸੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਵਿਚ ਹੁਣ ਭਾਰਤ 2-0 ਨਾਲ ਅੱਗੇ ਹੈ। ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਭਾਰਤ ਹੁਣ ਟੈਸਟ ਰੈਂਕਿੰਗ ਵਿਚ ਚੋਟੀ ‘ਤੇ ਪਹੁੰਚ ਗਿਆ ਹੈ। ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਦੀ ਇਹ ਲਗਾਤਾਰ ਚੌਥੀ ਸੀਰੀਜ਼ ਜਿੱਤ ਹੈ।

RELATED ARTICLES
POPULAR POSTS