2012 ‘ਚ ਮਿਲਿਆ ਕਾਂਸੀ ਦਾ ਤਮਗਾ ਚਾਂਦੀ ਦੇ ਤਮਗੇ ਵਿਚ ਹੋਇਆ ਤਬਦੀਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੀਓ ਓਲਪਿੰਕ ਵਿੱਚ ਪਹਿਲੇ ਹੀ ਗੇੜ ਵਿੱਚ ਹਾਰ ਕੇ ਬਾਹਰ ਹੋ ਜਾਣ ਵਾਲੇ ਭਾਰਤੀ ਭਲਵਾਨ ਯੋਗੇਸ਼ਵਰ ਦੱਤ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। 2012 ਦੇ ਲੰਦਨ ਓਲਪਿੰਕ ਵਿੱਚ 60 ਕਿਲੋਗਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਯੋਗੇਸ਼ਵਰ ਦਾ ਤਮਗਾ ਸਿਲਵਰ ਵਿੱਚ ਤਬਦੀਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਰੂਸੀ ਪਹਿਲਵਾਨ ਬੇਸਿਕ ਕੁਦੁਖੋਵ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਲੰਦਨ ਓਲਪਿੰਕ ਵਿੱਚ ਯੋਗੇਸ਼ਵਰ ਦਾ ਮੁਕਾਬਲਾ ਰੂਸੀ ਪਹਿਲਵਾਨ ਬੇਸਿਕ ਕੁਦੁਖੋਵ ਨਾਲ ਹੋਇਆ ਸੀ।
ਇਸ ਵਿੱਚ ਯੋਗੇਸ਼ਵਰ ਨੂੰ ਹਰਾ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਸੀ। ਯੋਗੇਸ਼ਵਰ ਨੂੰ ਕਾਂਸੀ ਦਾ ਮੈਡਲ ਮਿਲਿਆ ਸੀ। ਹੁਣ ਅੰਤਰਰਾਸ਼ਟਰੀ ਓਲਪਿੰਕ ਕਮੇਟੀ ਦੇ ਡੋਪ ਟੈਸਟ ਵਿੱਚ ਰੂਸੀ ਪਹਿਲਵਾਨ ਬੇਸਿਕ ਕੁਦੁਖੋਵ ਪਾਜ਼ੇਟਿਵ ਪਾਏ ਗਏ ਹਨ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਓਲਪਿੰਕ ਕਮੇਟੀ ਖਿਡਾਰੀਆਂ ਦੇ ਸੈਂਪਲ ਨੂੰ 10 ਸਾਲ ਲਈ ਸਟੋਰ ਕਰਦਾ ਹੈ ਤਾਂ ਕਿ ਜ਼ਰੂਰਤ ਪੈਣ ‘ਤੇ ਐਡਵਾਂਸ ਟੈਸਟਿੰਗ ਕੀਤੀ ਜਾ ਸਕੇ। ਬੇਸਿਕ ਹੁਣ ਇਸ ਦੁਨੀਆ ਵਿੱਚ ਨਹੀਂ ਹਨ। 27 ਸਾਲਾ ਇਸ ਖਿਡਾਰੀ ਦੀ ਸਾਲ 2013 ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …