ਪ੍ਰਿੰ.ਸਰਵਣ ਸਿੰਘ
ਰੀਓਡੀਜਨੇਰੋ ਵਿਚਓਲੰਪਿਕਖੇਡਾਂ ਚੱਲ ਰਹੀਆਂ ਹਨਅਤੇ ਕੈਨੇਡਾ, ਅਮਰੀਕਾ ਤੇ ਯੂਰਪੀਦੇਸ਼ਾਂ ਵਿਚ ਕਬੱਡੀ ਟੂਰਨਾਮੈਂਟ ਹੋ ਰਹੇ ਹਨ। ਇਕ ਬੰਨੇ ਦੁਨੀਆ ਦਾਸਭ ਤੋਂ ਵੱਡਾ ਖੇਡਮੇਲਾ ਹੋ ਰਿਹੈ, ਦੂਜੇ ਬੰਨੇ ਪਰਵਾਸੀ ਪੰਜਾਬੀਆਂ ਦੇ ਨਿੱਕੇ ਵੱਡੇ ਕਬੱਡੀ ਮੇਲੇ। 13 ਅਗੱਸਤ ਨੂੰ ਟੋਰਾਂਟੋ ਵਿਚਚੈਂਪੀਅਨਜ਼ ਕਬੱਡੀ ਲੀਗ ਹੋਈ ਅਤੇ 20 ਅਗੱਸਤ ਨੂੰ ਕੈਨੇਡਾ ਕਬੱਡੀ ਕੱਪ। ਕਬੱਡੀ ਲੀਗ ਦੇ ਮੈਚਵੇਖਣਲਈਦਰਸ਼ਕਾਂ ਨਾਲ ਅੱਧਾ ਕੁ ਪਾਵਰੇਡਸੈਂਟਰਭਰਿਆ।
ਪੰਜਾਬ ਦੇ ਕਹਿੰਦੇ ਕਹਾਉਂਦੇ ਕਬੱਡੀ ਖਿਡਾਰੀ ਪੱਛਮੀ ਮੁਲਕਾਂ ਵਿਚ ਆਏ ਹੋਏ ਹਨ।ਉਨ੍ਹਾਂ ਦੇ ਕਬੱਡੀ ਮੈਚ ਤਾਂ ਖਹਿਵੇਂ ਹੁੰਦੇ ਹਨਪਰਦਰਸ਼ਕਾਂ ਵਿਚ ਕਬੱਡੀ ਵੇਖਣਲਈਪਹਿਲਾਂ ਵਰਗਾਉਤਸ਼ਾਹਨਹੀਂ। ਕਈ ਟੂਰਨਾਮੈਂਟਾਂ ਉਤੇ ਤਾਂ ਹਜ਼ਾਰ/ਪੰਜ ਸੌ ਦਰਸ਼ਕਵੀਮਸੀਂ ਪੁੱਜਦੇ ਹਨਜਦ ਕਿ ਟੂਰਨਾਮੈਂਟਾਂ ਦਾਖਰਚਾ ਲੱਖਾਂ ਡਾਲਰਾਂ/ਪੌਂਡਾਂ ‘ਚ ਹੁੰਦੈ। ਕਦੇ ਮੈਂ ਲਿਖਿਆ ਸੀ, ”ਪੰਜਾਬੀ ਕਬੱਡੀ ਦੇ ਦੀਵਾਨੇ ਹਨ।ਆਸ਼ਕਹਨ, ਮਸਤਾਨੇ ਹਨ।ਪਰਵਾਨਿਆਂ ਵਾਂਗ ਕਬੱਡੀ ‘ਤੇ ਡਿੱਗਦੇ ਹਨ। ਬੇਸ਼ੱਕ ਬਿਜਲੀਕੜਕਦੀਹੋਵੇ, ਝੱਖੜ ਝੁਲਦਾਹੋਵੇ, ਨਦੀਚੜ੍ਹੀਹੋਵੇ, ਸ਼ੀਹਾਂ ਨੇ ਪੱਤਣ ਮੱਲੇ ਹੋਣਪਰਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ ਪਾਰ ਕਬੱਡੀ ਦਾਕਾਂਟੇਦਾਰਮੈਚ ਹੋ ਰਿਹੈ।ਫੇਰਕਿਹੜਾ ਪੰਜਾਬੀ ਹੈ ਜਿਹੜਾਵਗਦੀਨੈਂ ਨਾ ਠਿੱਲ੍ਹੇ? ਉਹ ਰਾਹ ‘ਚ ਪੈਂਦੇ ਸੱਪਾਂ ਸ਼ੀਹਾਂ ਦੀਵੀਪਰਵਾਹਨਹੀਂ ਕਰੇਗਾ ਤੇ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤਾਉਵੇਂ ਪੂਰਬ ਤੇ ਪੱਛਮ ‘ਚ ਵਸੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ।” ਪਰਹੁਣ ਕਬੱਡੀ ਦਰਸ਼ਕਾਂ ਦੀਘਾਟ ਬੁਰੀ ਤਰ੍ਹਾਂ ਰੜਕਰਹੀ ਹੈ। ਮੈਨੂੰ ਕਬੱਡੀ ਟੂਰਨਾਮੈਂਟਵੇਖਦਿਆਂ ਅੱਧੀ ਸਦੀਲੰਘ ਗਈ ਹੈ। ਦੇਸ਼ਬਦੇਸ਼ ਦੇ ਸੈਂਕੜੇ ਕਬੱਡੀ ਮੇਲੇ ਵੇਖੇ ਹਨ।ਨਾਸਿਰਫ਼ਵੇਖੇ ਹਨਬਲਕਿ ਸੌ ਤੋਂ ਵੱਧ ਖੇਡਮੇਲਿਆਂ ਬਾਰੇ ਲਿਖਿਆ ਤੇ ਬੋਲਿਆ ਹੈ। ਮੈਥੋਂ ਅਕਸਰ ਪੁੱਛਿਆ ਜਾਂਦੈ ਕਿ ਅਜੋਕੇ ਕਬੱਡੀ ਟੂਰਨਾਮੈਂਟਾਂ ‘ਚ ਦਰਸ਼ਕਾਂ ਦੀਘਾਟ ਦੇ ਕੀ ਕਾਰਨਹਨ?
ਮੇਰੀ ਜਾਚੇ ਕਬੱਡੀ ਨੂੰ ਡਰੱਗ ਦਾ ਜੱਫਾ ਲੈਬੈਠਾ ਹੈ। ਪਿੰਡਾਂ ਦੇ ਸਾਧਾਰਨਟੂਰਨਾਮੈਂਟਾਂ ‘ਤੇ ਵੀਟੀਕਿਆਂ ਦੀਆਂ ਖਾਲੀਸ਼ੀਸ਼ੀਆਂ, ਸਰਿੰਜਾਂ ਤੇ ਸੂਈਆਂ ਮਿਲਜਾਂਦੀਆਂ ਹਨ। ਉਹ ਅਸਮਾਨੋ ਤਾਂ ਡਿਗਦੀਆਂ ਨਹੀਂ, ਕਿਤੋਂ ਖਰੀਦੀਆਂ ਤੇ ਵਰਤੀਆਂ ਗਈਆਂ ਹੁੰਦੀਆਂ ਹਨ। ਇਹ ਕੋਈ ਅਤਿਕਥਨੀਨਹੀਂ।ਖਰੇ ਖਿਡਾਰੀਆਂ ਨੇ ਖੁਦ ਮੈਨੂੰਟੀਕਿਆਂ ਦੀਆਂ ਸ਼ੀਸ਼ੀਆਂ ਵਿਖਾਈਆਂ, ਡਰੱਗਾਂ ਦੇ ਨਾਂ ਲਿਖਾਏ ਤੇ ਇਹ ਵੀ ਦੱਸਿਆ ਕਿ ਲੋੜੋਂ ਵੱਧ ਟੀਕੇ ਲਾਉਣਨਾਲ ਕਈ ਖਿਡਾਰੀਲੁੜਕ ਗਏ। ਹੁਣਬਹੁਤਸਾਰੇ ਖੇਡਪ੍ਰੇਮੀ ਇਸ ਕਰਕੇ ਵੀ ਕਬੱਡੀ ਟੂਰਨਾਮੈਂਟਵੇਖਣਨਹੀਂ ਜਾਂਦੇ ਕਿ ਡਰੱਗੀਆਂ ਦੀਕਾਹਦੀ ਕਬੱਡੀ? ਡਰੱਗੀ ਖਿਡਾਰੀਆਂ ਦਾਅਸਰਖਰੇ ਖਿਡਾਰੀਆਂ ‘ਤੇ ਵੀਪੈਰਿਹੈ। ਡਰੱਗ ਦੇ ਕੋਹੜ ਤੋਂ ਅਜੇ ਵੀਸਾਡੇ ਕਈ ਕਬੱਡੀ ਪ੍ਰਮੋਟਰਓਨੇ ਗੰਭੀਰ ਨਹੀਂ ਜਿੰਨਾ ਉਨ੍ਹਾਂ ਨੂੰ ਹੋਣਾਚਾਹੀਦੈ। ਕਹੋ ਤਾਂ ਕਹਿ ਦਿੰਦੇ ਨੇ ਕਿ ਅਗਲੇ ਸਾਲਡੋਪਟੈੱਸਟਕਰਾਲਵਾਂਗੇ ਪਰਕਰਦੇ ਕਰਾਉਂਦੇ ਕੁਝ ਨਹੀਂ ਜਿਸ ਕਰਕੇ ਖਿਡਾਰੀਵੀਟੀਕੇ ਲਾਉਣੋਂ ਨਹੀਂ ਹਟਦੇ।
ਕਹਾਵਤ ਹੈ ਜਿੰਨਾ ਗੁੜ ਪਾਈਏ ਓਨਾ ਹੀ ਮਿੱਠਾ ਹੁੰਦਾ। ਇਹਦਾਮਤਲਬ ਸੀ ਚਾਹ ਮਿੱਠੀ ਕਰਨੀ ਹੈ ਤਾਂ ਗੁੜ ਵੀਪਾਓ।ਪਰ ਕਬੱਡੀ ਦੀ ਚਾਹ ਵਿਚਏਨਾ ਗੁੜ ਪਾਇਆ ਜਾ ਰਿਹੈ ਕਿ ਗੁੜ ਹੀ ਗੋਬਰ ਹੋ ਗਿਐ! ਪੰਜਾਬ ਸਰਕਾਰਦਾ ਸੱਤ ਕਰੋੜ ਦੇ ਇਨਾਮਾਂ ਵਾਲਾ ਕਬੱਡੀ ਵਰਲਡ ਕੱਪ ਹਰਸਾਲ ਹੋ ਰਿਹੈ ਜਿਸ ਦਾਕੁਲਖਰਚਾਵੀਹਕਰੋੜ ਤੋਂ ਵੱਧ ਹੈ। ਵੀਹਕਰੋੜਨਾਲਖੇਡਾਂ ਤੇ ਖਿਡਾਰੀਆਂ ਦਾਬਹੁਤ ਕੁਝ ਸੰਵਰ ਸਕਦਾ ਹੈ ਪਰ ਸੰਵਰੇ ਤਦ ਜੇ ਸੰਵਾਰਨ ਦਾਇਰਾਦਾਹੋਵੇ। ਅਸੀਂ ਉਹ ਦਿਨਵੇਖੇ ਹਨਜਦੋਂ ਕਬੱਡੀ ਦਾ ਨਾਂ ਸੁਣ ਕੇ ਹਜ਼ਾਰਾਂ ਲੋਕ ਆਮੁਹਾਰੇ ਆ ਢੁੱਕਦੇ ਸਨ।ਹੁਣ ਮੁਫ਼ਤ ਬੱਸਾਂ ਲਾ ਕੇ ਢੋਏ ਜਾਂਦੇ ਹਨ! ਪੱਛਮੀ ਮੁਲਕਾਂ ਵਿਚ ਕਬੱਡੀ ਟੂਰਨਾਮੈਂਟਾਂ ਦੇ ਪ੍ਰਬੰਧਕ ਰੇਡੀਓ ਤੋਂ ਹੋਕੇ ਦਿੰਦੇ ਹਨ ਕਿ ਸਾਡਾਟੂਰਨਾਮੈਂਟਵੇਖਣਆਓ, ਕੁਰਸੀਆਂ ਲੱਗੀਆਂ ਮਿਲਣਗੀਆਂ, ਲੰਗਰ ਪੱਕਿਆ ਮਿਲੇਗਾ ਤੇ ਪਾਣੀਧਾਣੀਦੀਵੀਕਸਰਨਹੀਂ ਰਹੇਗੀ। ਬੱਸ ਆ ਜਾਓ, ਟੂਰਨਾਮੈਂਟਦੀ ਰੌਣਕ ਵਧਾਓ! ਕਦੇ ਨਹੀਂ ਸੀ ਸੋਚਿਆ ਕਿ ਕਬੱਡੀ ਦੀ ਆਹ ਹਾਲਤਹੋਵੇਗੀ?
ਮੈਨੂੰ ਅਗੱਸਤ 1995 ਦੇ ਦਿਨਯਾਦ ਆ ਰਹੇ ਹਨ।ਉਦੋਂ ਟੋਰਾਂਟੋ ਨੇੜੇ ਹੈਮਿਲਟਨ ਦੇ ਕੌਪਸ ਕੋਲੀਜ਼ੀਅਮਵਿਚਕੈਨੇਡਾ ਕਬੱਡੀ ਕੱਪ ਹੋਇਆ ਸੀ। ਮੈਂ ਇੰਡੀਆ ਤੋਂ ਕੁਮੈਂਟਰੀਕਰਨ ਆਇਆ ਸਾਂ। ਚੌਦਾਂ ਹਜ਼ਾਰਸੀਟਾਂ ਵਾਲਾਸਟੇਡੀਅਮਸਿਰੇ ਤਕਭਰ ਗਿਆ ਸੀ। ਉਦੋਂ ਟੋਰਾਂਟੋ ਖੇਤਰਵਿਚ ਪੰਜਾਬੀਆਂ ਦੀਆਬਾਦੀਹੁਣਨਾਲੋਂ ਤੀਜਾ ਹਿੱਸਾ ਵੀਨਹੀਂ ਸੀ। ਹੁਣਟੋਰਾਂਟੋ ਦੇ ਨਗਰਕੀਰਤਨਵਿਚ ਤਾਂ ਲੱਖ ਤੋਂ ਵੱਧ ਲੋਕਾਂ ਦਾ ‘ਕੱਠ ਹੁੰਦੈ ਪਰ ਕਬੱਡੀ ਟੂਰਨਾਮੈਂਟਾਂ ਉਤੇ ਹਜ਼ਾਰ ਤੋਂ ਵੀ ਘੱਟ ਰਹਿਜਾਂਦੈ।ਜਦੋਂ ਕੋਈ ਚੀਜ਼ ਹੱਦੋਂ ਵਧਜਾਵੇ ਤਾਂ ਉਹਦੀ ਖਿੱਚ ਵੀਘਟਜਾਂਦੀ ਹੈ। ਕਬੱਡੀ ਕੱਪ ਤੇ ਕਬੱਡੀ ਟੂਰਨਾਮੈਂਟ ਹੋ ਹੀ ਏਨੇ ਗਏ ਹਨ ਕਿ ਬੰਦਾ ਕਿਹੜਾਵੇਖੇ ਤੇ ਕਿਹੜਾ ਛੱਡੇ?
ਪੰਜਾਬ ਵਿਚ 200 ਤੋਂ ਵੱਧ ਤਾਂ ਦਸ ਲੱਖੇ ਕਬੱਡੀ ਕੱਪ ਅਤੇ 1000 ਦੇ ਕਰੀਬ ਪੇਂਡੂ ਕਬੱਡੀ ਟੂਰਨਾਮੈਂਟਹੋਣ ਲੱਗ ਪਏ ਹਨ। 100 ਕੁ ਕਬੱਡੀ ਟੂਰਨਾਮੈਂਟਬਦੇਸ਼ਾਂ ਵਿਚ ਹੁੰਦੇ ਹਨ।ਸਭਟੂਰਨਾਮੈਂਟ ਹੀ ਕਰਾਉਂਦੇ ਹਨਜਦ ਕਿ ਕਰਾਉਣੀਖੇਡਾਂ ਦੀਟ੍ਰੇਨਿੰਗ ਚਾਹੀਦੀ ਹੈ।
ਲੱਖਾਂ ਦੇ ਇਨਾਮ, ਮੋਟਰਸਾਈਕਲ, ਜੀਪਾਂ ਕਾਰਾਂ, ਟ੍ਰੈਕਟਰ ਤੇ ਹੋਰਪਤਾਨਹੀਂ ਕੀ ਕੁਝ ਦਿੱਤਾ ਜਾਂਦੈ।ਕਰੋੜਾਂ ਰੁਪਈਆਡੋਲ੍ਹਿਆ ਜਾ ਰਿਹੈਜਦ ਕਿ ਏਨੇ ਨਾਵੇਂ ਨਾਲ ‘ਕੱਲੀ ਕਬੱਡੀ ਹੀ ਨਹੀਂ, ਹੋਰਨਾਂ ਖੇਡਾਂ ਦਾਵੀ ਮੂੰਹ ਮੱਥਾ ਸੰਵਾਰਿਆ ਜਾ ਸਕਦੈ।ਪਰ ਇਹ ਸਾਰਾ ਕੁਝ ਫੋਕੀ ਬੱਲੇ-ਬੱਲੇ ‘ਚ ਗੁਆਇਆ ਜਾ ਰਿਹੈ।ਖੇਡਪ੍ਰਮੋਟਰਾਂ ਨੂੰ ਗੰਭੀਰਤਾ ਨਾਲਸੋਚਣਾਵਿਚਾਰਨਾਚਾਹੀਦੈ ਕਿ ਮਾਂ ਖੇਡ ਕਬੱਡੀ ਤੋਂ ਪੰਜਾਬੀਆਂ ਦਾਮੋਹ ਕਿਉਂ ਭੰਗ ਹੋ ਰਿਹੈ?
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …