ਭਾਰਤੀਫ਼ਲਸਫ਼ਿਆਂ ਦੇ ਧਾਰਨੀਆਂ ਦੀ ਬੌਧਿਕ ਕੰਗਾਲੀਦਾਸੰਕੇਤ
ਹਾਲ ਹੀ ਦੌਰਾਨ ਆਰ.ਐਸ.ਐਸ.ਦੇ ਮੁਖੀ ਮੋਹਨਭਾਗਵਤਵਲੋਂ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾਕਰਨਦੀਨਸੀਹਤਵਾਲੇ ਦਿੱਤੇ ਬਿਆਨ ਨੂੰ ਲੈ ਕੇ ਸਮਾਜ ਦੇ ਬੌਧਿਕ, ਸਮਾਜਿਕ ਤੇ ਚਿੰਤਕਹਲਕਿਆਂ ਵਿਚ ਗੰਭੀਰਚਰਚਾਛਿੜੀ ਹੋਈ ਹੈ।ਆਗਰਾਵਿਚਆਰ.ਐਸ.ਐਸ.ਦੇ ਇਕ ਸਮਾਰੋਹ ਦੌਰਾਨ ਮੋਹਨਭਾਗਵਤ ਨੇ ਕਿਹਾ ਕਿ ਜੇਕਰਦੂਜੇ ਧਰਮਾਂ ਵਾਲੇ ਏਨੇ ਬੱਚੇ ਪੈਦਾਕਰਰਹੇ ਹਨ ਤਾਂ ਹਿੰਦੂਆਂ ਨੂੰ ਕਿਸ ਨੇ ਰੋਕਿਆ ਹੈ?ਆਰ.ਐਸ.ਐਸ. ਜੋ ਹਿੰਦੂਰਾਸ਼ਟਰਵਾਦ ਨੂੰ ਪ੍ਰਣਾਈ ਹੋਈ ਕੱਟੜ੍ਹ ਜਥੇਬੰਦੀ ਹੈ, ਇਸ ਤੋਂ ਪਹਿਲਾਂ ਵੀਭਾਰਤਵਿਚਹਿੰਦੂਆਂ ਨੂੰ ਬਹੁਗਿਣਤੀ ਬਣੇ ਰਹਿਣਲਈ ਵੱਧ ਤੋਂ ਵੱਧ ਬੱਚੇ ਪੈਦਾਕਰਨਦੀਆਂ ਸਲਾਹਾਂ ਮੀਡੀਆਰਾਹੀਂ ਦਿੰਦੀਰਹੀਹੈ।
ਪਿਛਲੇ ਦਿਨੀਂ ਆਗਰਾਵਿਚਆਰ.ਐਸ.ਐਸ.ਵਲੋਂ ਫ਼ਰਾਂਸਸਬੰਧੀ ਇਕ ਫ਼ਿਲਮਵਿਖਾਈ ਗਈ ਸੀ, ਜਿਸ ਵਿਚਵਿਖਾਇਆ ਗਿਆ ਕਿ ਫ਼ਰਾਂਸੀਸੀਆਂ ਦੇ ਬੱਚੇ ਪੈਦਾਕਰਨਦਾ ਅਨੁਪਾਤ 1.8 ਹੈ, ਜਦੋਂਕਿ ਉਥੇ ਮੁਸਲਮਾਨਾਂ ਦਾ ਬੱਚੇ ਪੈਦਾਕਰਨਦਾ ਅਨੁਪਾਤ 8.1 ਹੈ।ਫ਼ਿਲਮਵਿਚਵਿਖਾਇਆ ਗਿਆ ਕਿ ਜੇਕਰ ਬੱਚੇ ਪੈਦਾਕਰਨਦਾ ਅਨੁਪਾਤ ਫ਼ਰਾਂਸੀਸੀਆਂ ਤੇ ਮੁਸਲਮਾਨਾਂ ਦਾ ਕ੍ਰਮਵਾਰ ਇਹੀ ਰਿਹਾ ਤਾਂ ਫ਼ਰਾਂਸਵਿਚ ਕਿਸੇ ਦਿਨਫ਼ਰਾਂਸੀਸੀਮੂਲ ਦੇ ਵਿਅਕਤੀ ਘੱਟ-ਗਿਣਤੀ ਰਹਿਜਾਣਗੇ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਹੀ ਆਰ.ਐਸ.ਐਸ. ਦੇ ਮੁਖੀ ਨੇ ਭਾਰਤਵਿਚ ਮੁਸਲਮਾਨਾਂ ਵਿਚ ਬੱਚੇ ਪੈਦਾਕਰਨ ਦੇ ਅਨੁਪਾਤ ਦੇ ਹਵਾਲੇ ਨਾਲਹਿੰਦੂਆਂ ਨੂੰ ਵੀ ਵੱਧ ਤੋਂ ਵੱਧ ਬੱਚੇ ਪੈਦਾਕਰਨਦੀਸਲਾਹ ਦਿੱਤੀ। ਕਾਫ਼ੀਸਮਾਂ ਪਹਿਲਾਂ ਭਾਰਤੀਜਨਤਾਪਾਰਟੀ ਦੇ ਸੰਸਦਮੈਂਬਰਸਾਕਸ਼ੀਮਹਾਰਾਜ ਨੇ ਵੀਆਪਣੇ ਧਰਮ ਨੂੰ ਬਚਾਉਣ ਲਈਹਿੰਦੂ ਔਰਤਾਂ ਨੂੰ ਘੱਟੋ-ਘੱਟ ਚਾਰ-ਚਾਰ ਬੱਚੇ ਪੈਦਾਕਰਨਦੀਨਸੀਹਤ ਦਿੱਤੀ ਸੀ। ਹੋ ਸਕਦਾ ਹੈ ਕਿ ਹਿੰਦੂਰਾਸ਼ਟਰਵਾਦ ਨੂੰ ਯਕੀਨੀ ਬਣਾਉਣ ਤੇ ਆਪਣਾਧਰਮ-ਸਾਮਰਾਜਖੜ੍ਹਾਕਰਨਲਈਆਰ.ਐਸ.ਐਸ. ਦੀਨੀਤੀ ਹੀ ਹਿੰਦੂਆਂ ਨੂੰ ਵੱਧ ਤੋਂ ਵੱਧ ਬੱਚੇ ਪੈਦਾਕਰਨਲਈਪ੍ਰੇਰਿਤਕਰਨਦੀਹੋਵੇ।
ਆਰ.ਐਸ.ਐਸ. ਭਾਵੇਂਕਿ ਭਾਰਤਦੀ ਇਕ ਕੱਟੜ੍ਹ ਫ਼ਿਰਕੂਜਥੇਬੰਦੀ ਹੈ ਪਰ ਇਸ ਵੇਲੇ ਭਾਰਤਦੀ ਕੇਂਦਰਸਰਕਾਰ’ਤੇ ਸਿੱਧੇ ਤੌਰ ‘ਤੇ ਆਰ.ਐਸ.ਐਸ.ਦਾਅਸਰ-ਰਸੂਖਹੈ।ਆਰ.ਐਸ.ਐਸ. ਨੂੰ ਭਾਰਤੀਜਨਤਾਪਾਰਟੀਦੀ ਮਾਂ ਕਿਹਾ ਜਾਂਦਾ ਹੈ ਅਤੇ ਭਾਰਤੀਜਨਤਾਪਾਰਟੀਦੀਭਾਰਤ ਦੇ ਕੇਂਦਰ ‘ਚ ਸਪੱਸ਼ਟ ਬਹੁਮਤ ਸਰਕਾਰਹੈ।ਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀਸਮੇਤ ਕਈ ਸੀਨੀਅਰਮੰਤਰੀਆਰ.ਐਸ.ਐਸ.ਦੇ ਲੰਬਾਸਮਾਂ ਸਰਗਰਮਪ੍ਰਚਾਰਕਰਹਿ ਚੁੱਕੇ ਹਨ।ਭਾਰਤਦੀਆਂ ਬਹੁਗਿਣਤੀ ਧਾਰਮਿਕ, ਸਮਾਜਿਕ, ਰਾਜਨੀਤਕਜਥੇਬੰਦੀਆਂ ਦੇ ਆਰ.ਐਸ.ਐਸ.ਨਾਲਸਿਧਾਂਤਕਮਤਭੇਦਹਨਅਤੇ ਇਸ ਜਥੇਬੰਦੀਦੀਆਂ ਗਤੀਵਿਧੀਆਂ ‘ਤੇ ਵੀਅਕਸਰਭਾਰਤੀਸਮਾਜ ਦੇ ਧਰਮ-ਨਿਰਪੱਖ ਅਤੇ ਸੰਤੁਲਿਤ ਸੋਚ ਵਾਲੇ ਵਰਗਾਂ ਵਲੋਂ ਇਤਰਾਜ਼ ਉਠਾਇਆ ਜਾਂਦਾਹੈ। ਇਸ ਦੇ ਬਾਵਜੂਦਜਨ-ਮਤਰਾਹੀਂ ਵੱਡੇ ਬਹੁਮਤ ਨਾਲਭਾਰਤ ਦੇ ਕੇਂਦਰ’ਤੇ ਬਿਰਾਜਮਾਨ ਕਿਸੇ ਸਰਕਾਰਦੀਵਿਚਾਰਧਾਰਕਪ੍ਰੇਰਕਕਿਸੇ ਜਥੇਬੰਦੀ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ, ਜਿਸ ਨਾਲਸਮਾਜ ਨੂੰ ਕੋਈ ਨਾਕਾਰਾਤਮਕਸੇਧਮਿਲਦੀਹੋਵੇ।
ਭਾਰਤ ਦੇ ਕੇਂਦਰ’ਤੇ ਭਾਰਤੀਜਨਤਾਪਾਰਟੀਦੀਸਰਕਾਰਬਣਨ ਤੋਂ ਬਾਅਦਆਰ.ਐਸ.ਐਸ. ਦੀਆਂ ਗਤੀਵਿਧੀਆਂ ਵਿਚ ਤੇਜ਼ੀ ਨਾਲਵਾਧਾ ਹੀ ਨਹੀਂ ਹੋਇਆ, ਸਗੋਂ ਆਰ.ਐਸ.ਐਸ. ਦਾਸਰਕਾਰੀਸੰਸਥਾਵਾਂ ਤੇ ਅਦਾਰਿਆਂ ਵਿਚਵੀਪ੍ਰਭਾਵਵਧਿਆਹੈ।ਆਰ.ਐਸ.ਐਸ. ਦੇ ਆਗੂਆਂ ਵਲੋਂ ਪਿਛਲੇ ਸਮੇਂ ਦੌਰਾਨ ਅਕਸਰ ਅਜਿਹੇ ਬਿਆਨ ਦਿੱਤੇ ਜਾਂਦੇ ਰਹੇ ਹਨ, ਜਿਨ੍ਹਾਂ ਨੇ ਵਿਵਾਦਪੈਦਾਕੀਤੇ ਅਤੇ ਭਾਰਤੀਜਨਤਾਪਾਰਟੀਦੀ ਕੇਂਦਰਸਰਕਾਰਦੀਪ੍ਰਤੀਸ਼ਠਾ ਨੂੰ ਵੀਠੇਸ ਪਹੁੰਚਾਈ ਹੈ।
ਇੱਕੀਵੀਂ ਸਦੀਦਾਭਾਰਤ ਦੁਨੀਆ ਦੀਤੀਜੀਸ਼ਕਤੀਵਜੋਂ ਉਭਰਨ ਦਾਦਾਅਵਾਕਰਰਿਹਾਹੈ।ਭਾਰਤੀਜਨਤਾਪਾਰਟੀਦੀ ਕੇਂਦਰਵਿਚਸਰਕਾਰਵੀਨਰਿੰਦਰਮੋਦੀਵਲੋਂ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ਨਾਲ ਹੀ ਬਣੀਹੈ।ਭਾਰਤੀਜਨਤਾਪਾਰਟੀ ਨੂੰ ਵਿਚਾਰਧਾਰਕਸੇਧਦੇਣਵਾਲੀ ਕਿਸੇ ਸੰਸਥਾ ਜਾਂ ਜਥੇਬੰਦੀਵਲੋਂ ਸਮਾਜਵਿਚਵੰਡੀਆਂ ਪਾਉਣ ਜਾਂ ਧਰਮਆਧਾਰਤਸਾਮਰਾਜਖੜ੍ਹੇ ਕਰਨਲਈਊਟ-ਪਟਾਂਗ ਬਿਆਨਬਾਜ਼ੀਆਂ ਨਾਲ ਅਜਿਹੇ ਦਾਅਵੇ ਹਾਸੋਹੀਣੇ ਸਾਬਤ ਹੁੰਦੇ ਹਨ।ਭਾਰਤ ਦੇ 70 ਫ਼ੀਸਦੀ ਤੋਂ ਵੱਧ ਲੋਕ ਅਜੇ ਵੀ ਗਰੀਬੀਵਾਲਾਜੀਵਨਬਸਰਕਰਦੇ ਹਨ। ਸੰਯੁਕਤ ਰਾਸ਼ਟਰਦੀ ਇਕ ਰਿਪੋਰਟ ਅਨੁਸਾਰ ਭਾਰਤ ਭੁੱਖਮਰੀ ਦੇ ਸ਼ਿਕਾਰਲੋਕਾਂ ਦੇ ਮਾਮਲੇ ‘ਚ ਦੁਨੀਆ ਵਿਚਪਹਿਲੇ ਨੰਬਰ’ਤੇ ਹੈ।ਆਜ਼ਾਦੀ ਤੋਂ 70 ਵਰ੍ਹੇ ਬਾਅਦਵੀਭਾਰਤਆਪਣੇ ਨਾਗਰਿਕਾਂ ਨੂੰ ਜੀਵਨਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚਕਾਮਯਾਬਨਹੀਂ ਹੋ ਸਕਿਆ। ਭਾਰਤੀਵਿਕਾਸਦੀ ਦੌੜ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ-ਨਾਲੀਆਂ ਅਤੇ ਧਰਮਸ਼ਾਲਾਵਾਂ ਦੀ ਉਸਾਰੀ ਤੋਂ ਅੱਗੇ ਨਹੀਂ ਵੱਧ ਸਕੀ। ਵਿਕਾਸਦੀਪਟੜੀ’ਤੇ ਚੜ੍ਹਨਲਈਭਾਰਤ ਅੱਕੀਂ ਪਲਾਹੀਂ ਹੱਥ-ਪੈਰ ਮਾਰਰਿਹਾਹੈ।ਭਾਰਤਦੀਆਂ ਬਹੁਤੀਆਂ ਜਨ-ਸਮੱਸਿਆਵਾਂ ਦਾ ਇਕ ਵੱਡਾ ਕਾਰਨ ਵੱਧ ਰਹੀਜਨਸੰਖਿਆਹੈ।ਭਾਰਤਦੀਜਨਸੰਖਿਆ ਇਸ ਵੇਲੇ ਚੀਨ ਤੋਂ ਬਾਅਦਦੂਜੇ ਨੰਬਰ’ਤੇ ਹੈ।ਚੀਨਲਗਾਤਾਰਆਪਣੀਜਨਸੰਖਿਆਵਾਧੇ ‘ਤੇ ਕਾਬੂਪਾਰਿਹਾ ਹੈ ਪਰਭਾਰਤਦੀਜਨਸੰਖਿਆਚੀਨਨਾਲੋਂ ਵੀ ਤੇਜ਼ੀ ਨਾਲ ਵੱਧ ਰਹੀਹੈ।ਭਾਰਤਦੀਜਨਸੰਖਿਆਵਾਧੇ ਦਾਸਾਲਾਨਾ ਅਨੁਪਾਤ 1.6 ਫ਼ੀਸਦੀਹੈ।ਜੇਕਰ ਇਸੇ ਤਰ੍ਹਾਂ ਭਾਰਤਦੀਜਨਸੰਖਿਆਵਿਚਵਾਧਾਜਾਰੀਰਿਹਾ ਤਾਂ ਸਾਲ 2050 ਤੱਕ ਭਾਰਤ ਦੁਨੀਆ ਦਾਸਭ ਤੋਂ ਵੱਧ ਜਨਸੰਖਿਆਵਾਲਾਦੇਸ਼ਬਣਜਾਵੇਗਾ। ਭਾਰਤਦੀਆਂ ਸਮਾਜਿਕ, ਧਾਰਮਿਕਅਤੇ ਰਾਜਨੀਤਕਜਮਾਤਾਂ ਦੀ ਸੋਚ ਜੇਕਰਧਰਮਾਂ, ਮਜ਼੍ਹਬਾਂ, ਫ਼ਿਰਕਿਆਂ ‘ਤੇ ਆਧਾਰਤਜਨਸੰਖਿਆ ਦੇ ਵਾਧੇ ਨੂੰ ਉਤਸ਼ਾਹਿਤ ਕਰਨਵਾਲੀਹੋਵੇਗੀ ਤਾਂ ਅਜਿਹੇ ਵਿਚਭਾਰਤ ਦੇ ਕਿਹੜੇ ਵਿਕਾਸਦੀਆਂ ਲੀਹਾਂ ‘ਤੇ ਤੁਰਨ ਦੀ ਤਵੱਕੋਂ ਕੀਤੀ ਜਾ ਸਕਦੀ ਹੈ?
ਗੁਣਾਤਮਕ ਏਜੰਡਿਆਂ ਵੱਲ ਸੇਧਿਤਹੋਣਦੀ ਥਾਂ ਸਾਡੇ ਧਰਮਾਂ ਦੇ ਆਗੂਆਂ ਵਲੋਂ ਆਪੋ-ਆਪਣੇ ਧਰਮਾਂ ਤੇ ਵਿਚਾਰਧਾਰਾਵਾਂ ਨੂੰ ਬਚਾਉਣ ਲਈਗਿਣਤੀ ਨੂੰ ਵਧਾਉਣ ਲਈ ਜਿਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਉਹ ਭਾਰਤੀਫ਼ਲਸਫ਼ਿਆਂ ਦੇ ਧਾਰਨੀਆਂ ਦੇ ਬੌਧਿਕ ਨੀਵੇਂਪਨਦਾ ਹੀ ਮੁਜ਼ਾਹਰਾ ਕਰਦੀਆਂ ਹਨ। ਕੁਝ ਸਮਾਂ ਪਹਿਲਾਂ ਸ੍ਰੀਅਕਾਲਤਖ਼ਤਸਾਹਿਬ ਦੇ ਜਥੇਦਾਰਗਿਆਨੀ ਗੁਰਬਚਨ ਸਿੰਘ ਨੇ ਵੀ ਸਿੱਖਾਂ ਦੀ ਘੱਟ ਰਹੀਗਿਣਤੀ’ਤੇ ਚਿੰਤਾਦਾਪ੍ਰਗਟਾਵਾਕਰਦਿਆਂ ਹਰੇਕ ਸਿੱਖ ਨੂੰ ਚਾਰ-ਚਾਰ ਬੱਚੇ ਜੰਮਣਦੀਸਲਾਹ ਦਿੱਤੀ ਸੀ ਪਰ ਸਿੱਖ ਬੌਧਿਕ ਤੇ ਧਾਰਮਿਕਹਲਕਿਆਂ ਵਲੋਂ ਤੁਰੰਤ ਜਥੇਦਾਰਦੀ ਅਜਿਹੀ ਸਲਾਹ ਨੂੰ ‘ਬੇਹੂਦਾ’ ਤੇ ‘ਰੱਦ’ ਕਰਾਰ ਦਿੱਤਾ ਗਿਆ ਸੀ।
ਭਾਰਤੀਫ਼ਲਸਫ਼ਿਆਂ ਨੂੰ ਦੁਨੀਆ ਦੇ ਸਭ ਤੋਂ ਮੌਲਿਕ, ਅਮੀਰ ਤੇ ਸ਼ਾਲੀਨਤਾ-ਭਰਪੂਰਫ਼ਲਸਫ਼ੇ ਮੰਨਿਆਜਾਂਦਾ ਹੈ ਪਰ ਜਿਸ ਤਰੀਕੇ ਨਾਲਭਾਰਤੀਫ਼ਲਸਫ਼ਿਆਂ ‘ਤੇ ਆਧਾਰਤਜਮਾਤੀਵਿਸਥਾਰ ਨੂੰ ਲੈ ਕੇ ਵੱਖ-ਵੱਖ ਧਰਮਾਂ/ ਫ਼ਲਸਫ਼ਿਆਂ ਦੇ ਨੁਮਾਇੰਦਿਆਂ ਤੇ ਮੁਖੀਆਂ ਵਲੋਂ ਪੇਸ਼ੀਨਗੋਈਆਂ ਤੇ ਅਪੀਲਾਂ/ ਸੰਦੇਸ਼ ਦਿੱਤੇ ਜਾ ਰਹੇ ਹਨ ਉਹ ਭਾਰਤੀਫ਼ਲਸਫ਼ਿਆਂ ਦੇ ਸਿਧਾਂਤ ਤੇ ਅਮਲਵਿਚਲੇ ਪਾੜੇ ਨੂੰ ਸਪੱਸ਼ਟ ਕਰਰਹੇ ਹਨ। ਕਿਸੇ ਵੀਵਿਚਾਰਧਾਰਾ ਜਾਂ ਫ਼ਲਸਫ਼ੇ ਦੀ ਗੱਲ ਕਰਲਵੋ, ਸਾਰੇ ਅਮਲਾਂ ਦੇ ਨਿਬੇੜੇ ਹੀ ਕਰਦੇ ਹਨ, ਕਿਸੇ ਵੀਧਰਮ ਜਾਂ ਵਿਚਾਰਧਾਰਾਵਲੋਂ ਗਿਣਤੀ ਵਧਾਉਣ ਦਾਫ਼ਲਸਫ਼ਾਨਹੀਂ ਦਿੱਤਾ ਗਿਆ। ਸੋ, ਅੱਜ ਦੇ ਵਿਸ਼ਵਹਾਲਾਤਭਾਰਤੀਫ਼ਲਸਫ਼ਿਆਂ ਦੀ ਮੌਲਿਕ ਵਿਹਾਰਤਾਕੋਲੋਂ ਮਨੁੱਖੀ ਸਮੱਸਿਆਵਾਂ ਵਿਚਵਾਧੇ ਕਰਨਵਾਲੇ ਵਿਚਾਰਾਂ ਦੀ ਥਾਂ, ਮਾਨਵ-ਕਲਿਆਣਕਾਰੀਸੰਦੇਸ਼ਦੀ ਹੀ ਮੰਗ ਕਰਦੇ ਹਨ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …