Breaking News
Home / ਸੰਪਾਦਕੀ / ਪੰਜਾਬ ‘ਚ ਕੇਬਲਮਾਫ਼ੀਆ ਤੇ ਪੱਤਰਕਾਰਤਾ ਦੀਆਜ਼ਾਦੀ

ਪੰਜਾਬ ‘ਚ ਕੇਬਲਮਾਫ਼ੀਆ ਤੇ ਪੱਤਰਕਾਰਤਾ ਦੀਆਜ਼ਾਦੀ

Editorial6-680x365-300x161ਪਿਛਲੇ ਦਿਨੀਂ ਜ਼ੀ ਗਰੁੱਪ ਦੇ ਖੇਤਰੀਚੈਨਲ ‘ਜ਼ੀ ਪੰਜਾਬਹਰਿਆਣਾ’ ਨੂੰ ਪੰਜਾਬ ਦੇ ਕੇਬਲਨੈੱਟਵਰਕ ਤੋਂ ਬਲੈਕਲਿਸਟਕੀਤੇ ਜਾਣ ਤੋਂ ਪੰਜਾਬ ‘ਚ ਸੱਤਾਧਾਰੀਆਂ ਦੇ ਕੇਬਲਮਾਫ਼ੀਆਅਤੇ ਮੀਡੀਆਦੀਆਜ਼ਾਦੀ’ਤੇ ਅਣਐਲਾਨੀਪਾਬੰਦੀ ਦੇ ਨੁਕਤਿਆਂ ਤੋਂ ਚਰਚਾਭਖ ਗਈ ਹੈ। ਬੇਸ਼ੱਕ ਵੱਡੇ ਹੋ-ਹੱਲੇ ਤੋਂ ਬਾਅਦ ‘ਜ਼ੀ ਪੰਜਾਬਹਰਿਆਣਾ’ ਮੁੜ ਕੇਬਲਨੈੱਟਵਰਕ’ਤੇ ਚੱਲਣ ਲੱਗ ਪਿਆ ਹੈ, ਪਰਮੀਡੀਆਹਲਕਿਆਂ, ਵਿਰੋਧੀ ਸਿਆਸੀ ਪਾਰਟੀਆਂ ਅਤੇ ਸਮਾਜਿਕਹਲਕਿਆਂ ਵਿਚ ਇਕ ਨਿਊਜ਼ ਚੈਨਲ ਨੂੰ ਸ਼ੱਕੀ ਤਰੀਕੇ ਨਾਲ, ਉਹ ਵੀ ਉਸ ਵੇਲੇ ਜਦੋਂ ਪੰਜਾਬ ‘ਚ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦੇ ਕੇਬਲਨੈੱਟਵਰਕ ਤੋਂ ਅਚਾਨਕਬੰਦਕਰਨ ਨੂੰ ਲੈ ਕੇ ਹੈਰਾਨੀਪਾਈ ਜਾ ਰਹੀਹੈ।ਸੋਮਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਲੋਕਸਭਾਵਿਚਵੀ ਕਾਂਗਰਸ ਦੇ ਸੰਸਦਮੈਂਬਰਸੰਤੋਖ ਚੌਧਰੀ ਨੇ ਸਵਾਲ ਉਠਾਏ ਅਤੇ ਲੁਧਿਆਣਾ ‘ਚ ‘ਟੀਮਇਨਸਾਫ਼’ ਦੇ ਆਗੂ ਅਤੇ ਆਜ਼ਾਦਵਿਧਾਇਕਬੈਂਸਭਰਾਵਾਂ ਵਲੋਂ ਪੰਜਾਬ ਦੇ ਫ਼ਾਸਟਵੇਅਕੇਬਲਨੈੱਟਵਰਕ ਦੇ ਖਿਲਾਫ਼ ਮੁਜ਼ਾਹਰਾ ਕੀਤਾ ਗਿਆ।
ਉਂਝ ਪੰਜਾਬ ‘ਚ ਇਹ ਪਹਿਲੀਘਟਨਾਨਹੀਂ ਹੈ। ਇਸ ਤੋਂ ਪਹਿਲਾਂ ਏ.ਬੀ.ਪੀ.ਸਮੂਹਵਲੋਂ ਪੰਜਾਬੀਵਿਚ ਸ਼ੁਰੂ ਕੀਤੇ ਜਾਣਵਾਲੇ ਆਪਣੇ ਨਵੇਂ ਚੈਨਲ ‘ਏ.ਬੀ.ਪੀ. ਸਾਂਝਾ’ ਨੂੰ ‘ਆਨਏਅਰ’ਹੋਣ ਤੋਂ ਪਹਿਲਾਂ ਹੀ ਸਰਕਾਰੀ ਧੱਕੇਸ਼ਾਹੀਆਂ ਕਾਰਨਬੰਦਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ‘ਡੇਅਐਂਡਨਾਈਟ’ਨਿਊਜ਼ ਚੈਨਲ ਦੇ ਬੰਦਹੋਣਕਾਰਨਵੀਸੈਂਕੜੇ ਲੋਕਾਂ ਨੂੰ ਆਪਣਾ ਰੁਜ਼ਗਾਰ ਗੁਆਉਣਾ ਪਿਆ ਸੀ। ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਹੈ ਕਿ ਪੰਜਾਬ ‘ਚ ਕੇਬਲਨੈਟਵਰਕ ਨੂੰ ਇਕ ਅਜਿਹਾ ਮਾਫ਼ੀਆਚਲਾਰਿਹਾ ਹੈ, ਜਿਹੜਾ ਸੱਤਾਧਾਰੀਆਂ ਦਾਚਹੇਤਾ ਹੈ ਅਤੇ ਇਸੇ ਕਾਰਨ ਕੋਈ ਵੀ ਅਜਿਹਾ ਖ਼ਬਰਾਂ ਵਾਲਾਚੈਨਲਨਹੀਂ ਚੱਲਣ ਦਿੱਤਾ ਜਾਂਦਾ, ਜਿਹੜਾਪੰਜਾਬਸਰਕਾਰਦੀਆਂ ਲੋਕ-ਮਾਰੂਨੀਤੀਆਂ ਖਿਲਾਫ਼ਆਵਾਜ਼ ਉਠਾਉਣ ਦਾਦਮ ਰੱਖਦਾ ਹੋਵੇ। ਇਸ ਤੋਂ ਪਹਿਲਾਂ ਵੀ ਜ਼ੀ ਪੰਜਾਬੀ, ਪੰਜਾਬਟੂਡੇ, ਸਾਡਾਚੈਨਲ, ਪਰਲਸਪੰਜਾਬੀ, ਪੀ.ਬੀ.ਸੀ. ਨਿਊਜ਼, ਸਟੈਂਡਰਡਟੀ.ਵੀ.,ਚੈਨਲਨੰਬਰ-1ਅਤੇ ਹੋਰ ਕਈ ਪੰਜਾਬੀਟੀ.ਵੀ. ਚੈਨਲਸਨ, ਜਿਹੜੇ ਸੱਤਾਧਾਰੀਆਂ ਦੇ ਕਥਿਤਕੇਬਲਮਾਫ਼ੀਆ ਨੇ ਪੰਜਾਬਵਿਚ ਚੱਲਣ ਨਹੀਂ ਦਿੱਤੇ। ਕੇਬਲਮਾਫ਼ੀਆਵਲੋਂ ਨਵੇਂ ਆਉਣ ਵਾਲੇ ਟੀ.ਵੀ.ਚੈਨਲਾਂ ਅੱਗੇ ਕੇਬਲ’ਤੇ ਚਲਾਉਣ ਲਈ ਅਵੱਲ ਤਾਂ ਸਰਕਾਰਦੀਜੀ-ਹਜ਼ੂਰੀਕਰਨਦੀਸ਼ਰਤ ਰੱਖ ਦਿੰਦੀਜਾਂਦੀ ਹੈ ਅਤੇ ਜਾਂ ਇੰਨੀਮੋਟੀਫ਼ੀਸ ਦੱਸ ਦਿੰਦੇ ਹਨ ਕਿ ਨਵੇਂ ਚੈਨਲਾਂ ਕੋਲਪੰਜਾਬ ‘ਚੋਂ ਆਪਣੇ ਪ੍ਰੋਜੈਕਟਸਮੇਟਣ ਤੋਂ ਇਲਾਵਾ ਕੋਈ ਚਾਰਾਨਹੀਂ ਰਹਿੰਦਾ, ਕਿਉਂਕਿ ਪੰਜਾਬਵਿਚਹਾਲੇ ਸੈਟੇਲਾਈਟਟੈਲੀਵਿਜ਼ਨਦਾ 70 ਫ਼ੀਸਦੀਨੈੱਟਵਰਕਕੇਬਲ ਜ਼ਰੀਏ ਹੀ ਹੈ।
ਅਸਲਵਿਚਪੰਜਾਬਵਿਚ ਸੱਤਾਧਾਰੀਆਂ ਵਲੋਂ ਕੇਬਲਮਾਫ਼ੀਆਰਾਹੀਂ ਟੀ.ਵੀ.ਪੱਤਰਕਾਰਤਾਦੀਆਜ਼ਾਦੀਦਾ ਗਲਾ ਘੁੱਟਣ ਦਾਸਿਲਸਿਲਾਸਾਲ 2002 ਦੀਕੈਪਟਨਅਮਰਿੰਦਰ ਸਿੰਘ ਦੀਸਰਕਾਰਵੇਲੇ ਹੀ ਸ਼ੁਰੂ ਹੋਇਆ ਸੀ। ਕੈਪਟਨਅਮਰਿੰਦਰ ਸਿੰਘ ਨੇ ਆਪਣੇ ਪੰਜਸਾਲਾਸਾਸ਼ਨ ਦੌਰਾਨ ‘ਪੰਜਾਬਟੂਡੇ’ਟੀ.ਵੀ. ਚੈਨਲ ਨੂੰ ਪੂਰੀਤਰਾਂ ਸਰਕਾਰੀ ਬੁਲਾਰੇ ਵਜੋਂ ਵਰਤਿਆ ਸੀ ਅਤੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਸਕਰੀਨ ਤੋਂ ਬਲੈਕਆਊਟਕਰੀ ਰੱਖਿਆ ਸੀ।  ਸਾਲ 2007 ‘ਚ ਅਕਾਲੀਸਰਕਾਰਬਣ ਗਈ ਤਾਂ ਕੇਬਲਨੈੱਟਵਰਕ’ਤੇ ਅਕਾਲੀਆਂ ਦੇ ਚਹੇਤਿਆਂ ਦਾਕਬਜ਼ਾ ਹੋ ਗਿਆ। 2008 ਵਿਚਬਾਦਲਪਰਿਵਾਰਦੀ ਨਿੱਜੀ ਭਾਈਵਾਲੀਵਾਲਾ’ਪੀ.ਟੀ.ਸੀ. ਨੈੱਟਵਰਕ’ਆਪਣੇ ਸੈਟੇਲਾਈਟਟੀ.ਵੀ. ਚੈਨਲਾਂ ਰਾਹੀਂ ਪੰਜਾਬਦੀ ਨਿੱਜੀ ਟੀ.ਵੀ.ਸਨਅਤ’ਤੇ ਛਾ ਗਿਆ। ਇਸ ਚੈਨਲ ਦੇ ਖ਼ਬਰਾਂ ਵਾਲੇ ‘ਪੀ.ਟੀ.ਸੀ.ਨਿਊਜ਼ ਚੈਨਲ’ ਨੇ ਬਿਜਲਈ ਪੱਤਰਕਾਰਤਾ ਦੀ ਨਿਰਪੱਖਤਾ,  ਨਿਡਰਤਾਅਤੇ ਆਜ਼ਾਦੀ ਨੂੰ ਜਿਹੜੀਢਾਹਲਗਾਈ ਉਸ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਹੈ।
ਜਦੋਂ ਕਦੇ ਵੀ ਕੋਈ ਕੌਮੀ ਸੈਟੇਲਾਈਟਨੈੱਟਵਰਕਿੰਗ ਗਰੁੱਪ ਪੰਜਾਬ ‘ਚ ਆ ਕੇ ਆਪਣਾਖੇਤਰੀਚੈਨਲ ਸ਼ੁਰੂ ਕਰਨਦੀਕੋਸ਼ਿਸ਼ਕਰਦਾ ਹੈ ਤਾਂ ਉਸ ਦੀਨਿਰਾਸ਼ਤਾਭਰੀਵਾਪਸੀ’ਤੇ ਜੇਕਰਕਦੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲਕੋਲੋਂ ਪੁੱਛ ਲਿਆਜਾਂਦਾ ਹੈ ਤਾਂ ਉਹ ਬੜੀਸਫ਼ਾਈਨਾਲ ਆਖ ਛੱਡਦੇ ਹਨ ਕਿ ਇਹ ਦੋ ਕੰਪਨੀਆਂ ਦਾਆਪਸੀਮਾਮਲਾ ਹੈ ਸਰਕਾਰਦਾ ਇਸ ਵਿਚ ਕੋਈ ਦਖ਼ਲਨਹੀਂ ਹੈ, ਪਰ ਇਹ ਵੀ ਕਿਸੇ ਕੋਲੋਂ ਕੋਈ ਓਹਲਾਨਹੀਂ ਹੈ ਕਿ ਪੰਜਾਬਦਾ’ਫ਼ਾਸਟਵੇਅਕੇਬਲਨੈੱਟਵਰਕ’ ਕਿਸ ਦਾ ਹੈ?
ਪੱਤਰਕਾਰਤਾ ਨੂੰ ਲੋਕਤੰਤਰਦਾਤੀਜਾਥੰਮ ਕਿਹਾ ਜਾਂਦਾਹੈ।ਸਰਕਾਰਦੀਜੀ-ਹਜ਼ੂਰੀਨਾਕਰਨਵਾਲੇ ਖ਼ਬਰਾਂ ਦੇ ਚੈਨਲਾਂ ਨੂੰ ਚੱਲਣ ਨਾਦੇਣਾ ਪੱਤਰਕਾਰੀ ਦੀਆਜ਼ਾਦੀ’ਤੇ ਸਿੱਧਾ ਹਮਲਾਹੈ।ਜਿਥੇ ਪੱਤਰਕਾਰਤਾ ਹੀ ਆਜ਼ਾਦਨਹੀਂ ਹੋਵੇਗੀ, ਉਥੇ ਜਮਹੂਰੀਅਤਕਿੰਨੀ ਕੁ ਬਿਹਤਰੀਨਹੋਵੇਗੀ, ਇਸ ਬਾਰੇ ਵੀ ਬਹੁਤਾ ਦੱਸਣ ਦੀਲੋੜਨਹੀਂ ਰਹਿਜਾਂਦੀ।ਪੰਜਾਬ ‘ਚ ਨਵੇਂ ਖ਼ਬਰਾਂ ਦੇ ਚੈਨਲਾਂ ਨੂੰ ਚੱਲਣ ਤੋਂ ਰੋਕਣਨਾਲਨਾ-ਸਿਰਫ਼ ਪੱਤਰਕਾਰੀ ਦੀਆਜ਼ਾਦੀ ਹੀ ਖੋਹੀ ਜਾ ਰਹੀ ਹੈ ਸਗੋਂ ਇਸ ਨਾਲਪੰਜਾਬ ਨੂੰ ਆਰਥਿਕ, ਭਾਸ਼ਾਈਅਤੇ ਸੱਭਿਆਚਾਰਕ ਤੌਰ ‘ਤੇ ਵੀਕਦੇ ਨਾਪੂਰਾਹੋਣਵਾਲਾ ਨੁਕਸਾਨ ਹੋ ਰਿਹਾਹੈ। ਮੌਜੂਦਾ ਹਾਲਾਤਾਂ ਵਿਚ ਜਿਸ ਤਰਾਂ ਕੌਮੀ ਨਿੱਜੀ ਟੈਲੀਵਿਜ਼ਨਘਰਾਣੇ ਪੰਜਾਬਵਿਚੋਂ ਨਿਰਾਸ਼ ਹੋ ਕੇ ਵਾਪਸਪਰਤਰਹੇ ਹਨ, ਕੋਈ ਭੁੱਲ ਕੇ ਵੀਪੰਜਾਬ ‘ਚ ਨਿੱਜੀ ਟੀ.ਵੀ. ਖੇਤਰ ‘ਚ ਪੈਰਨਹੀਂ ਧਰਨਾ ਚਾਹੇਗਾ।
ਭਾਵੇਂਕਿ ਪੰਜਾਬ ‘ਚ ਵਿਰੋਧੀਧਿਰਵਿਚ ਹੁੰਦਿਆਂ ਕਾਂਗਰਸਸਾਲ 2007 ਤੋਂ ਰੌਲਾ ਪਾਉਂਦੀ ਆ ਰਹੀ ਹੈ ਕਿ ਅਕਾਲੀਸਰਕਾਰ ਨੇ ਕੇਬਲਮਾਫ਼ੀਆਰਾਹੀਂ ਪੰਜਾਬ ਦੇ ਬਿਜਲਈਮੀਡੀਆਦਾ ਗਲਾ ਘੁੱਟਿਆ ਹੋਇਆ ਹੈ, ਪਰ ਕੇਂਦਰ ‘ਚ ਸਰਕਾਰ ਹੁੰਦਿਆਂ ਕਾਂਗਰਸ ਨੇ ਅਜਿਹਾ ਕੋਈ ਕਦਮਨਹੀਂ ਚੁੱਕਿਆ ਜਿਸ ਨਾਲਕੇਬਲਨੈੱਟਵਰਕ’ਤੇ ਇਕ ਖ਼ਾਸਕੰਪਨੀਦਾਦਬਦਬਾਰੋਕਿਆ ਜਾ ਸਕੇ ਅਤੇ ਪੱਤਰਕਾਰਤਾ ਆਜ਼ਾਦਾਨਾਕੰਮਕਰ ਸਕੇ।
ਕੇਬਲਮਾਫ਼ੀਆਰਾਹੀਂ ‘ਬੋਲਣਦੀਆਜ਼ਾਦੀ’ਦਾ ਗਲਾ ਘੁੱਟਣ, ਪੱਤਰਕਾਰਤਾ ਦੀ ਨਿਰਪੱਖਤਾ ਅਤੇ ਆਜ਼ਾਦੀ ਨੂੰ ਪ੍ਰਭਾਵਿਤਕਰਨਅਤੇ ਸਰਕਾਰਦੀਬੋਲੀਨਾਬੋਲਣਵਾਲੇ ਟੈਲੀਵਿਜ਼ਨਚੈਨਲਾਂ ਨੂੰ ਚੱਲਣ ਨਾਦੇਣ ਦੇ ਰੁਝਾਨ ਨੂੰ ਨਿਰਸੰਦੇਹ ਕਿਸੇ ਇਕ ਸਿਆਸੀ ਪਾਰਟੀ ਤੱਕ ਮਹਿਦੂਦ ਤਾਂ ਰੱਖਿਆ ਨਹੀਂ ਜਾ ਸਕਦਾਪਰਪੰਜਾਬਦੀ ਸੱਤਾਧਾਰੀ ਅਕਾਲੀਦਲ ਉਹ ਪਾਰਟੀ ਹੈ, ਜਿਸ ਦਾਪਿਛੋਕੜਪੰਜਾਬ, ਪੰਜਾਬੀਅਤੇ ਪੰਜਾਬੀਅਤਲਈਅਥਾਹ ਕੁਰਬਾਨੀਆਂ ਭਰੇ ਜਜ਼ਬੇ ਨਾਲ ਜੁੜਿਆ ਹੋਇਆ ਹੈ। ਇਸ ਨੇ ਪੰਜਾਬੀਸੂਬੇ ਅਤੇ ਪੰਜਾਬੀ ਮਾਂ-ਬੋਲੀਲਈ ਵੱਡੇ ਸੰਘਰਸ਼ਕੀਤੇ ਹਨ। ਇਹ ਲੋਕਤੰਤਰਦੀਵੀ ਵੱਡੀ ਜਾਮਨਪਾਰਟੀਰਹੀ ਹੈ ਅਤੇ ਦੇਸ਼ਵਿਚ 1975 ਦੌਰਾਨ ਲੱਗੀ ਐਮਰਜੈਂਸੀ ਦੌਰਾਨ ਇਸ ਪਾਰਟੀ ਨੇ ਇੰਦਰਾ ਗਾਂਧੀਦੀਤਾਨਾਸ਼ਾਹੀਦਾਨਿਡਰਤਾਨਾਲ ਡੱਟ ਕੇ ਵਿਰੋਧਕੀਤਾ ਸੀ ਅਤੇ ਅਕਾਲੀ ਆਗੂਆਂ ਨੇ ਇਸ ਦੇ ਖਮਿਆਜ਼ੇ ‘ਚ ਜੇਲਾਂ ਕੱਟੀਆਂ ਅਤੇ ਅਸਹਿ ਤਸੀਹੇ ਵੀ ਝੱਲੇ। ਜੇਕਰ ਉਸ ਅਕਾਲੀਦਲ ਦੇ ਰਾਜਵਿਚ ਕੋਈ ਅਜਿਹਾ ਕੰਮ ਹੋ ਰਿਹਾ ਹੈ, ਜਿਸ ਨਾਲਲੋਕਤੰਤਰੀਕਦਰਾਂ-ਕੀਮਤਾਂ ਦੀ ਉਲੰਘਣਾ ਹੋ ਰਹੀਹੋਵੇ, ਬੋਲਣਦੀਆਜ਼ਾਦੀਦਾ ਗਲਾ ਘੁੱਟਿਆ ਜਾ ਰਿਹਾਹੋਵੇ ਅਤੇ ਮਾਤਭਾਸ਼ਾਪੰਜਾਬੀ ਨੂੰ ਨੁਕਸਾਨ ਹੋ ਰਿਹਾਹੋਵੇ ਤਾਂ ਇਹ ਯਕੀਨਨ ਉਸ ਪਾਰਟੀਲਈਸਭ ਤੋਂ ਵੱਡੀ ਸ਼ਰਮਨਾਕ ਗੱਲ ਹੈ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …