Breaking News
Home / ਸੰਪਾਦਕੀ / ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?

ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?

ਪੁਲਿਸ ਏਜੰਸੀ ਦੇਸ਼ਅਤੇ ਸਮਾਜ ਦੇ ਨਾਗਰਿਕਾਂ ਦੀਰਾਖੀਲਈ ਹੁੰਦੀ ਹੈ ਪਰਜਦੋਂ ਲੋਕਾਂ ਦੀਰਾਖੀਕਰਨਵਾਲੀ ਇਹ ਏਜੰਸੀ ਹੀ ਲੋਕਵਿਰੋਧੀ ਹੋ ਜਾਵੇ ਤਾਂ ਫ਼ਿਰਹਾਲਤ ‘ਉਲਟਾ ਵਾੜਖੇਤ ਨੂੰ ਖਾਵੇ’ਵਾਲੀ ਹੋ ਜਾਂਦੀਹੈ।ਪਿਛਲੇ ਦਿਨੀਂ ਪੰਜਾਬਵਿਚਪੁਲਿਸਨਾਲਜੁੜੀਆਂ ਘਟਨਾਵਾਂ ਨੇ ਪੁਲਿਸਦਾ ਅਜਿਹਾ ਹੀ ਘਿਨਾਉਣਾਚਿਹਰਾ ਇਕ ਵਾਰਮੁੜਸਾਹਮਣੇ ਲਿਆਂਦਾ ਹੈ, ਜਿਸ ਨਾਲਹਰੇਕ ਅਮਨ-ਪਸੰਦ ਅਤੇ ਮਨੁੱਖਤਾਵਾਦੀ ਦਾਦਿਲ ਕੰਬ ਉਠਦਾ ਹੈ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸ਼ਹਿਜ਼ਾਦਾ ‘ਚ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰਕਰਨ ਪਹੁੰਚੀ ਪੰਜਾਬ ਪੁਲਿਸਦੀਅਪਰਾਧਸ਼ਾਖਾਦੀਟੀਮਵਲੋਂ ਇਕ ਔਰਤ ਨੂੰ ਗੱਡੀ ਦੀ ਛੱਤ ‘ਤੇ ਬਿਠਾ ਕੇ ਪਿੰਡ ਵਿਚ ਘੁੰਮਾਉਣ ਅਤੇ ਫਿਰ ਚੱਲਦੀ ਗੱਡੀ ਤੋਂ ਹੇਠਾਂ ਸੁੱਟ ਕੇ ਫਰਾਰਹੋਣਦੀਘਟਨਾਸਭ ਤੋਂ ਵੱਧ ਦਿਲਕੰਬਾਊ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਇਕ ਏ.ਆਈ.ਜੀ. ਖ਼ਿਲਾਫ਼ ਅੰਮ੍ਰਿਤਸਰ ਦੇ ਇਕ ਕਾਲਜਦੀਕਾਨੂੰਨਦੀਵਿਦਿਆਰਥਣਨਾਲਬਲਾਤਕਾਰਦਾਮਾਮਲਾਦਰਜਹੋਣਾਵੀ ਪੰਜਾਬ ਪੁਲਿਸਦੀਛਵੀ ਨੂੰ ਵੱਡਾ ਧੱਕਾ ਲਾਉਣਵਾਲਾਹੈ। ਫਾਜ਼ਿਲਕਾ ‘ਚ ਇਕ ਵਿਅਕਤੀ ਨੂੰ ਝੂਠੇ ਕੇਸ ਵਿਚਫਸਾਉਣ ਦੇ ਮਾਮਲੇ ‘ਚ ਅਦਾਲਤਵਲੋਂ ਪੁਲਿਸ ਇੰਸਪੈਕਟਰ ਸਮੇਤ ਛੇ ਮੁਲਾਜ਼ਮਾਂ ਨੂੰ ਸਜ਼ਾ ਕਰਨ, ਮੁਹਾਲੀਸਥਿਤਸੀ.ਬੀ.ਆਈ. ਵਿਸ਼ੇਸ਼ਅਦਾਲਤਵਲੋਂ ਖਾੜਕੂਵਾਦ ਦੇ ਦੌਰ ਦੇ ਅੰਮ੍ਰਿਤਸਰ ਜ਼ਿਲੇ ਨਾਲ ਸਬੰਧਤ ਝੂਠੇ ਪੁਲਿਸਮੁਕਾਬਲਿਆਂ ਦੇ ਦੋ ਵੱਖੋ-ਵੱਖਰੇ ਮਾਮਲਿਆਂ ‘ਚ ਪੁਲਿਸਅਧਿਕਾਰੀਆਂ ਨੂੰ ਸਜ਼ਾਵਾਂ ਦੇਣਨਾਲ ਪੰਜਾਬ ਪੁਲਿਸਵਲੋਂ ਤਿੰਨ ਦਹਾਕੇ ਪਹਿਲਾਂ ਪੰਜਾਬ ‘ਚ ਕੀਤੇ ਮਨੁੱਖੀ ਅਧਿਕਾਰਾਂ ਦੇ ਘਾਣਦਾਅਧਿਆਇਤਾਜ਼ਾ ਹੋ ਗਿਆ ਹੈ। ਮਨੁੱਖੀ ਅਧਿਕਾਰਕਮਿਸ਼ਨ ਦੇ ਅੰਕੜੇ ਵੀਹੈਰਾਨਕਰਨਵਾਲੇ ਹਨ, ਜਿਨਾਂ ਮੁਤਾਬਕ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੀਆਂ ਸ਼ਿਕਾਇਤਾਂ ਵਿਚੋਂ ੫੪ ਫ਼ੀਸਦੀ ਪੰਜਾਬ ਪੁਲਿਸ ਦੇ ਖ਼ਿਲਾਫ਼ਹਨ।
ਉਂਝ ਪੰਜਾਬ ਪੁਲਿਸ ਦੀ ਧੱਕੜ ਅਤੇ ਗੈਰ-ਪੇਸ਼ੇਵਾਰਾਨਾਕਾਰਜਸ਼ੈਲੀ ਗੁੱਝੀ ਨਹੀਂ ਹੈ। ਦੋ ਦਹਾਕੇ ਪਹਿਲਾਂ ਪੰਜਾਬ ਪੁਲਿਸ ਨੇ ਖਾੜਕੂਵਾਦ ਦੇ ਖ਼ਾਤਮੇ ਦੀਆੜਹੇਠ ਤਰੱਕੀਆਂ ਅਤੇ ਹੋਰ ਨਿੱਜੀ ਲਾਭਾਂ ਖ਼ਾਤਰਕਸੂਰਵਾਰ-ਬੇਕਸੂਰਾਂ ਨੂੰ ਇਕੋ ਰੱਸੇ ਨੂੜਨਦੀਜਿਹੜੀ ਖੁੱਲ ਖੇਡੀ, ਉਹ ਬੇਸ਼ੱਕ ਇਕ ਵੱਖਰਾ ਮਸਲਾ ਹੈ, ਪਰਪੰਜਾਬ ਪੁਲਿਸ ਦੀਦਹਿਸ਼ਤਹਾਲੇ ਤੱਕ ਲੋਕਾਂ ਦੇ ਮਨਾਂ ਵਿਚੋਂ ਮਿਟੀਨਹੀਂ। ਪੁਲਿਸ ‘ਤੇ ਇਹ ਵੀਦੋਸ਼ ਲੱਗਦੇ ਹਨ ਕਿ ਉਹ ਰਾਜਨੀਤਕਲੋਕਾਂ ਦੇ ਮਾਤਹਿਤਾਂ ਨੂੰ ਪਾਲਣਖਾਤਰਆਪਣੇ ਫ਼ਰਜ਼ਾਂ ਨੂੰ ਛਿੱਕੇ ਟੰਗ ਦਿੰਦੀਹੈ।ਰਾਜਨੀਤਕਸਿਫ਼ਾਰਿਸ਼’ਤੇ ਜਾਂ ਲਾਲਚਵੱਸ ਕਿਸੇ ਦੋਸ਼ੀ ਨੂੰ ਬੇਕਸੂਰ ਬਣਾਉਣ ਲਈ ਪੁਲਿਸ ਕੋਲ ‘ਜਾਂਚ’ ਦਾ ਬਹੁਤ ਵਧੀਆਹਰਬਾਹੈ।ਅਪਰਾਧੀਆਂ ਦੀ ਪੁਸ਼ਤਪਨਾਹੀ ਕਰਨੀਅਤੇ ਨਿਰਦੋਸ਼ਾਂ ਨੂੰ ਤੰਗ ਕਰਨਾਪੰਜਾਬ ਪੁਲਿਸ ਦਾ ਪੁਰਾਣਾ ਖਾਸਾ ਹੈ। ਇਸੇ ਕਰਕੇ ਸੂਬੇ ਵਿਚ ਜ਼ੁਰਮਾਂ ਦਾ ਗਰਾਫ਼ਦਿਨੋਂ-ਦਿਨ ਵੱਧਦਾ ਜਾ ਰਿਹਾਹੈ। ਲੁੱਟਾਂ-ਖੋਹਾਂ, ਕਤਲ, ਅਗਵਾ, ਬਲਾਤਕਾਰਅਤੇ ਹੋਰ ਜ਼ੁਰਮ ਬੇਰੋਕ ਹੋ ਰਹੇ ਹਨ।ਅਪਰਾਧੀ ਜ਼ੁਰਮ ਕਰਕੇ ਸ਼ਰੇਆਮਦਨਦਨਾਉਂਦੇ ਫ਼ਿਰਦੇ ਹਨ, ਜਦੋਂਕਿ ਪੀੜਤਦਰ-ਦਰਠੋਕਰਾਂ ਖਾ ਕੇ ਜ਼ਲੀਲ ਹੁੰਦੇ ਹਨ। ਪੁਲਿਸ ਦੀ ਅਜਿਹੀ ਕਾਰਜਸ਼ੈਲੀ ਤੋਂ ਇੰਝ ਲੱਗਦਾ ਹੈ ਜਿਵੇਂ ਪੁਲਿਸ ਕੋਈ ਲੋਕਰਾਖੀਵਾਲੀ ਏਜੰਸੀ ਨਹੀਂ, ਸਗੋਂ ਇਕ ਅਪਰਾਧਿਕਸਰਗਨਾਹੋਵੇ। ਇਹ ਸੱਚ ਹੈ ਕਿ ਲੋਕਆਪਣੇ ਨਾਲ ਹੋਈ ਵਧੀਕੀਦੀਸ਼ਿਕਾਇਤਲੈ ਕੇ ਪੁਲਿਸ ਕੋਲਜਾਣ ਤੋਂ ਡਰਦੇ ਹਨ।ਪਹਿਲਾਂ ਤਾਂ ਪੁਲਿਸ ਕਿਸੇ ਪੀੜਤਦੀਰਿਪੋਰਟਦਰਜਕਰਨਦੀ ਥਾਂ ਉਲਟਾ ਖੱਜਲ ਖੁਆਰੀ ਸ਼ੁਰੂ ਕਰਦਿੰਦੀ ਹੈ, ਨਹੀਂ ਤਾਂ ਚੋਰੀ, ਡਕੈਤੀ, ਲੜਾਈ-ਝਗੜਿਆਂ ਵਰਗੇ ਮਸਲਿਆਂ ਵਿਚੋਂ ਪੁਲਿਸ ਮੋਟੀਕਮਾਈਕਰਦੀਹੈ।ਪੰਜਾਬ ਪੁਲਿਸ ਦੀਜਿੰਨੀਭਿਆਨਕਕਾਰਜਸ਼ੈਲੀ ਹੈ, ਉਸ ਤੋਂ ਵੀ ਡਰਾਉਣੀ ਉਸ ਦੀਸ਼ਬਦਸ਼ੈਲੀਹੈ।ਆਮਆਦਮੀਦਾਦਿਲ ਤਾਂ ਥਾਣੇ ਦੇ ਗੇਟ ਅੰਦਰਵੜਦਿਆਂ ਹੀ ਕੰਬਣ ਲੱਗਦਾ ਹੈ।ਥਾਣੇ ਅੰਦਰ ਕੋਈ ਛੋਟੀ ਜਿਹੀ ਰਿਪੋਰਟਵੀਪੈਸਿਆਂ ਤੋਂ ਬਿਨਾਂ ਦਰਜਨਹੀਂ ਕੀਤੀਜਾਂਦੀ। ਬੇਸ਼ੱਕ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਦੀਬੋਲ-ਬਾਣੀਵਿਚ ਸੁਧਾਰ ਦੇ ਯਤਨ ਹੋਏ ਹਨ, ਪਰਹਾਲੇ ਤੱਕ ਇਹ ਯਤਨਅਧੂਰੇ ਹਨ।ਸਾਡਾਦੇਸ਼ਆਜ਼ਾਦ ਹੋਏ ਨੂੰ ਪੌਣੀ ਸਦੀਬੀਤ ਗਈ ਹੈ ਪਰਸਾਡੇ ਲੋਕਮਨਾਂ ਅੰਦਰ ਪੁਲਿਸ ਦੀਛਵੀ ਅੱਜ ਵੀਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਪੁਲਿਸ ਵਾਲੀ ਹੀ ਉਕਰੀ ਹੋਈ ਹੈ। ਅੰਗਰੇਜ਼ਾਂ ਨੇ ਤਾਂ ਪੁਲਿਸਤੰਤਰ ਅਤੇ ਕਾਨੂੰਨ ਅਜਿਹੇ ਬਣਾਏ ਸਨ, ਜਿਹੜੇ ਗੁਲਾਮ ਭਾਰਤੀਆਂ ਦੇ ਮਨਾਂ ਵਿਚਦਹਿਸ਼ਤਭਰਨਲਈ ਅੰਗਰੇਜ਼ ਹਕੂਮਤਦੀਤਾਬਿਆਦਾਰੀਕਰਦੇ ਸਨ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …