Breaking News
Home / ਸੰਪਾਦਕੀ / ਪੰਜਾਬ ‘ਚ ਵੱਧ ਰਿਹਾ ਗੈਂਗਵਾਰਦਾ ਰੁਝਾਨ

ਪੰਜਾਬ ‘ਚ ਵੱਧ ਰਿਹਾ ਗੈਂਗਵਾਰਦਾ ਰੁਝਾਨ

Editorial6-680x365-300x161ਕਦੇ ਗੈਂਗਵਾਰਦੀਆਂ ਘਟਨਾਵਾਂ ਸਿਰਫ਼ਫ਼ਿਲਮਾਂ ਵਿਚ ਹੀ ਦੇਖਦੇ ਹੁੰਦੇ ਸੀ। ਅੱਜ-ਕਲ੍ਹ ਆਏ ਦਿਨਪੰਜਾਬਵਿਚ ਗੈਂਗਵਾਰਦੀਆਂ ਵਾਪਰਰਹੀਆਂ ਘਟਨਾਵਾਂ ਬੇਹੱਦ ਚਿੰਤਾਦਾਵਿਸ਼ਾਹਨ।ਪਿਛਲੇ ਦਿਨੀਂ ਗੈਂਗਵਾਰ ਦੌਰਾਨ ਪਰਵਾਣੂ (ਹਿਮਾਚਲਪ੍ਰਦੇਸ਼) ਵਿਚ ਗੈਂਗਸਟਰਜਸਵਿੰਦਰ ਸਿੰਘ ਰੌਕੀ ਦੀ ਹੱਤਿਆ ਹੋਣਸਮੇਤ ਮੰਗਲਵਾਰ ਨੂੰ ਅੰਮ੍ਰਿਤਸਰਵਿਚ ਗੈਂਗਵਾਰ ਦੌਰਾਨ ਹਰੀਆ ਗਰੁੱਪ ਦੇ ਮੁਖੀਦੀ ਹੱਤਿਆ ਹੋਣ ਤੋਂ ਬਾਅਦਪੰਜਾਬਪੁਲਿਸਦੀ ਅੱਖ ਖੁੱਲ੍ਹੀ ਹੈ ਅਤੇ ਇਕ ਇੰਸਪੈਕਟਰਜਨਰਲਦੀਅਗਵਾਈਹੇਠਇਨ੍ਹਾਂ ਗਿਰੋਹਾਂ ਵਿਰੁੱਧ ਵਿਆਪਕਮੁਹਿੰਮਚਲਾਈ ਹੈ। ਪੁਲਿਸਸੂਤਰਾਂ ਅਨੁਸਾਰ ਇਹ ਗਰੋਹਪਹਿਲਾਂ ਆਪਣੇ-ਆਪ ਨੂੰ ਵਿੱਤੀ ਤੌਰ ‘ਤੇ ਮਜ਼ਬੂਤਕਰਨਲਈਆਮ ਲੁੱਟਾਂ, ਖੋਹਾਂ ਅਤੇ ਚੋਰੀਆਂ ਕਰਦੇ ਹਨ। ਇਸ ਤੋਂ ਬਾਅਦ ਇਹ ਗਰੋਹਕੰਟਰੈਕਟਕਿਲਿੰਗ, ਅਗਵਾਕਰਕੇ ਫਿਰੌਤੀਆਂ ਮੰਗਣ ਅਤੇ ਹਥਿਆਰਾਂ ਦੇ ਜ਼ੋਰ ਨਾਲਜਾਇਦਾਦਾਂ ਉਪਰਨਜਾਇਜ਼ ਕਬਜ਼ੇ ਕਰਵਾ ਕੇ ਮੋਟਾਮਾਲ ਛਕ ਰਹੇ ਹਨ। ਜਦੋਂ ਇਨ੍ਹਾਂ ਗਰੋਹਾਂ ਦਾਪਿੰਡਾਂ, ਤਹਿਸੀਲਾਂ, ਜ਼ਿਲ੍ਹਿਆਂ ਅਤੇ ਰਾਜ ਪੱਧਰ ‘ਤੇ ਨਾਮ ਚੱਲਦਾ ਹੈ ਤਾਂ ਫਿਰ ਇਹ ਰਾਜਸੀਸਰਪ੍ਰਸਤੀਹਾਸਲਕਰਨਲਈਆਪੋ-ਆਪਣੇ ਖੇਤਰਾਂ ਵਿਚਹੀਰੋ ਵਜੋਂ ਉਭਰਦੇ ਹਨ। ਸਿਆਸੀ ਸਰਪ੍ਰਸਤੀਮਿਲਣ ਤੋਂ ਬਾਅਦ ਅਜਿਹੇ ਗਿਰੋਹਾਂ ਦੇ ਸਰਗਨੇ ਪ੍ਰਸ਼ਾਸਨਅਤੇ ਅਧਿਕਾਰੀਆਂ ਉਪਰਆਪਣਾ ਗਲਬਾਬਣਾਉਂਦੇ ਹਨ। ਇਸ ਤੋਂ ਬਾਅਦ ਅਜਿਹੇ ਗਿਰੋਹਆਪੋ-ਆਪਣੇ ਖਿੱਤੇ ਵਿਚ ਚੌਧਰ ਖਾਤਰ ਗੈਂਗਵਾਰ ਦੇ ਰਾਹਪੈਂਦੇ ਹਨ। ਪੁਲਿਸਸੂਤਰਾਂ ਅਨੁਸਾਰ ਇਹ ਗਿਰੋਹ ਖਿਡੌਣਾ ਪਿਸਤੌਲਾਂ ਸਮੇਤ ਗੰਡਾਸੀਆਂ, ਦਾਤਰ, ਬੇਸਬਾਲ, ਕਿਰਪਾਨਾਂઠਅਤੇ ਕਿਰਚਾਂ ਦਾਵੀਅਕਸਰਆਪਣੀਆਂ ਲੜਾਈਆਂ ਦੌਰਾਨ ਇਸਤੇਮਾਲਕਰਦੇ ਹਨ।
ਪੰਜਾਬ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲਛਪੀਆਂ ਮੀਡੀਆਰਿਪੋਰਟਾਂ ਅਨੁਸਾਰ ਪੰਜਾਬਵਿਚ ਇਸ ਵੇਲੇ 400 ਤੋਂ ਵਧੇਰੇ ਛੋਟੇ ਵੱਡੇ ਅਪਰਾਧੀ ਗੈਂਗ ਬਣੇ ਹੋਏ ਹਨ।ਇਨ੍ਹਾਂ ਗੈਂਗਾਂ ਵਲੋਂ ਨਾ-ਸਿਰਫ਼ ਸੁਪਾਰੀ ਖਾਤਰਪੰਜਾਬ ਦੇ ਬੇਗੁਨਾਹ ਲੋਕਾਂ ਦੀਆਂ ਜਾਨਾਂ ਲਈਆਂ ਜਾਂਦੀਆਂ ਹਨ, ਸਗੋਂ ਗੈਂਗਾਂ ਵਿਚਆਪਸੀਰੰਜ਼ਿਸ਼ਾਂ ਅਤੇ ਬਦਲਾਖੋਰੀ ਨੂੰ ਲੈ ਕੇ ਨਿੱਤ ਦਿਨਵਾਪਰਰਹੀਆਂ ਖੂਨੀਘਟਨਾਵਾਂ ਵੀਹਾਲਾਤਾਂ ਦੀ ਗੰਭੀਰਤਾ ਨੂੰ ਬਿਆਨਰਹੀਆਂ ਹਨ।ਇਨ੍ਹਾਂ ਗੈਂਗਾਂ ਦੁਆਰਾ ਪੰਜਾਬ ਦੇ ਅਮਨ-ਕਾਨੂੰਨਦੀਸਥਿਤੀਲਈਇੰਨੀਜ਼ਿਆਦਾ ਸਮੱਸਿਆ ਪੈਦਾਕੀਤੀ ਹੋਈ ਹੈ ਕਿ ਗੈਂਗਾਂ ਦੇ ਮੈਂਬਰਜੇਲ੍ਹਾਂ ਵਿਚ ਜਾ ਕੇ ਵੀ ਸੁਧਰਨ ਦੀਬਜਾਇਹੋਰਜ਼ਿਆਦਾਖੂੰਖਾਰਅਪਰਾਧੀਅਤੇ ਬੇਖੌਫ਼ ਬਣ ਕੇ ਨਿਕਲਦੇ ਹਨ।ਜੇਲ੍ਹਾਂ ਦੇ ਵਿਚੋਂ ਸ਼ਾਹੀਠਾਠ-ਬਾਠਦੀਆਂ ਤਸਵੀਰਾਂ ਫ਼ੇਸਬੁੱਕ ‘ਤੇ ਅਪਲੋਡਕਰਨੀਆਂ ਅਤੇ ਜੇਲ੍ਹਾਂ ਵਿਚੋਂ ਹੀ ਟੈਲੀਫ਼ੋਨ’ਤੇ ਸੁਪਾਰੀਆਂ ਲੈਣੀਆਂ ਅਤੇ ਕਤਲੋਗਾਰਦ ਕਰਵਾਉਣੀ ਆਮ ਜਿਹੀ ਗੱਲ ਬਣ ਚੁੱਕੀ ਹੈ।ਅਮਨ-ਕਾਨੂੰਨ ਦੇ ਸਮੀਖਿਆਕਾਰਾਂ ਅਨੁਸਾਰ ਪੰਜਾਬ ਦੇ ਹਾਲਾਤ ਇਸ ਵੇਲੇ ਖਾੜਕੂਵਾਦਨਾਲੋਂ ਵੀਜ਼ਿਆਦਾਸੰਵੇਦਨਸ਼ੀਲਅਤੇ ਗੰਭੀਰਬਣਰਹੇ ਹਨ।ਅਪਰਾਧੀਗਿਰੋਹਾਂ ਦਾਨੈੱਟਵਰਕਪਿੰਡਾਂ, ਸ਼ਹਿਰਾਂ, ਵਿਸ਼ੇਸ਼ਖੇਤਰਾਂ ਤੋਂ ਲੈ ਕੇ ਰਾਜਅਤੇ ਕੌਮੀ ਪੱਧਰ ਤੱਕ ਸਰਗਰਮਹੈ।ਪੰਜਾਬਵਿਚਪੰਜਦਰਜਨ ਦੇ ਕਰੀਬਖ਼ਤਰਨਾਕ ਗੈਂਗਾਂ ਦੇ 450 ਦੇ ਲਗਭਗ ਮੈਂਬਰਾਂ ਕੋਲ 100 ਦੇ ਕਰੀਬ ਆਧੁਨਿਕ ਹਥਿਆਰਹਨ।ਇਨ੍ਹਾਂ ਵਿਚ 9 ਐਮ.ਐਮ., 12 ਬੋਰ, 32 ਬੋਰ, 315 ਬੋਰਅਤੇ 7.68 ਐਮ.ਐਮ. ਦੇ ਪਿਸਤੌਲ ਹਨ।ਪੰਜਾਬ ਪੁਲਿਸ ਦੇ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਪੰਜਾਬ ਪੁਲਿਸ ਨੇ 65 ਅਪਰਾਧੀਗਿਰੋਹਾਂ ਨੂੰ ਬੇਨਕਾਬਕੀਤਾ ਸੀ। ਉਨ੍ਹਾਂ ਕੋਲੋਂ 414 ਪਿਸਤੌਲਾਂ, 87 ਰਿਵਾਲਵਰ, 57 ਰਾਈਫਲਾਂ, 30 ਬੰਦੂਕਾਂ, 26 ਮੈਗਜ਼ੀਨ 9 ਬੰਬ, ਦੋ ਡੈਟੋਨੇਟਰ, ਤਿੰਨ ਹੱਥ ਗੋਲੇ ਬਰਾਮਦਕੀਤੇ ਸਨ, ਜਿਸ ਤੋਂ ਇਨ੍ਹਾਂ ਗੈਂਗਸਟਰਾਂ ਦੀਤਾਕਤਅਤੇ ਹਥਿਆਰਾਂ ਦਾਪਤਾ ਲੱਗਦਾ ਹੈ। ਇਹ ਗਿਰੋਹ ਆਧੁਨਿਕ ਹਥਿਆਰਾਂ ਨਾਲਲੈੱਸਹੋਣਕਾਰਨਪੰਜਾਬ ਪੁਲਿਸ ਲਈਵੀ ਚੁਣੌਤੀ ਬਣੇ ਹੋਏ ਹਨ।ਪੰਜਾਬ ਪੁਲਿਸ ਨਾਲੋਂ ਵੀਜ਼ਿਆਦਾ ਆਧੁਨਿਕ ਹਥਿਆਰਹੋਣਕਾਰਨਇਨ੍ਹਾਂ ਦੇ ਹੌਂਸਲੇ ਵਧੇ ਹੋਏ ਹਨਅਤੇ ਅਕਸਰ ਪੁਲਿਸ ਅਤੇ ਅਪਰਾਧੀਗਿਰੋਹਾਂ ਵਿਚਾਲੇ ਮੁਕਾਬਲੇ ਹੋਣਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸੇ ਕਾਰਨਪੰਜਾਬ ਪੁਲਿਸ ਦੀ ਇਕ ਵਿਸ਼ੇਸ਼ਫ਼ੋਰਸ ਨੂੰ ਅਜਿਹੇ ਗਿਰੋਹਾਂ ਨਾਲ ਨਜਿੱਠਣ ਲਈਵਿਸ਼ੇਸ਼ਕਿਸਮ ਦੇ ਹਥਿਆਰਦੇਣਦੀਵੀਯੋਜਨਾਬਣਾਈ ਜਾ ਰਹੀਹੈ।
ਪੰਜਾਬ ‘ਚ ਅਪਰਾਧੀ ਗੈਂਗਾਂ ਨੂੰ ਲੈ ਕੇ ਸਭ ਤੋਂ ਪਹਿਲਾਨੰਬਰਖੰਨਾਦਾਆਉਂਦਾ ਹੈ, ਜਿੱਥੇ 14 ਖ਼ਤਰਨਾਕਅਪਰਾਧੀਗਿਰੋਹਹੋਣਦਾ ਖੁਲਾਸਾ ਹੋਇਆ ਹੈ।ਅੰਮ੍ਰਿਤਸਰਪੰਜਾਬ ‘ਚ ਗੈਂਗਵਾਰ ਨੂੰ ਲੈ ਕੇ ਅਕਸਰਚਰਚਾ ‘ਚ ਰਹਿੰਦਾਹੈ। ਕੁਝ ਦਿਨਪਹਿਲਾਂ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲਦੀਅੰਮ੍ਰਿਤਸਰਫ਼ੇਰੀ ਮੌਕੇ ਉਨ੍ਹਾਂ ਦਾਕਾਫ਼ਲਾ ਲੰਘਣ ਤੋਂ ਪਹਿਲਾਂ ਉਥੇ ਇਕ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰਕੀਤਾ ਸੀ।
ਪੰਜਾਬ ‘ਚ ਅਪਰਾਧੀਗਿਰੋਹਾਂ ਦੇ ਵਧਣ-ਫ਼ੁਲਣ ਵਿਚ ਸਿਆਸੀ ਧਿਰਾਂ ਸਿੱਧੇ-ਅਸਿੱਧੇ ਤੌਰ ‘ਤੇ ਜ਼ਿੰਮੇਵਾਰਹਨ।ਲੋਕ ਹਿੱਤਾਂ ਨਾਲੋਂ ਟੁੱਟੀ ਰਾਜਨੀਤੀਵਲੋਂ ਬਾਹੂਬਲ, ਧਨਅਤੇ ਨਸ਼ਿਆਂ ਦੇ ਆਸਰੇ ਚੋਣਾਂ ਜਿੱਤਣ ਦੀਆਂ ਕੋਸ਼ਿਸ਼ਾਂ ਤਹਿਤ ਅਜਿਹੇ ਅਪਰਾਧੀਗਿਰੋਹਾਂ ਨੂੰ ਸਰਪ੍ਰਸਤੀ ਦਿੱਤੀ ਜਾਂਦੀਹੈ।ਅਪਰਾਧੀਗਿਰੋਹਾਂ ਨੂੰ ਸਿਆਸੀ ਸਰਪ੍ਰਸਤੀਦੀਆਂ ਪ੍ਰਤੱਖ ਮਿਸਾਲਾਂ ਪ੍ਰਭਜਿੰਦਰ ਸਿੰਘ ਡਿੰਪੀਅਤੇ ਜਸਵਿੰਦਰ ਸਿੰਘ ਰੌਕੀ ਵਰਗੇ ਗੈਂਗਸਟਰਹਨ, ਜਿਹੜੇ ਪਿਛਲੇ ਸਮੇ ਦੌਰਾਨ ਵਿਰੋਧੀ ਗੈਂਗਾਂ ਦਾਨਿਸ਼ਾਨਾਬਣੇ।ਪੰਜਾਬ ‘ਚ ਲਗਾਤਾਰ ਵੱਧ ਰਹੇ ਅਪਰਾਧੀਗਿਰੋਹਾਂ ਦੇ ਰੁਝਾਨ ਲਈ ਸੱਭਿਆਚਾਰ ਦੇ ਨਾਂਅ’ਤੇ ਹਿੰਸਕ, ਅਪਰਾਧੀਬਿਰਤੀਆਂ ਨੂੰ ਉਤਸ਼ਾਹਿਤ ਕਰਨਵਾਲੇ ਗੀਤਕਾਰ, ਗਾਇਕ ਵੀਹਨ, ਜਿਹੜੇ ਬੰਦੂਕਾਂ, ਨਸ਼ਿਆਂ ਅਤੇ ਮਾਰ-ਧਾੜ੍ਹ ਲਈ ਨੌਜਵਾਨਾਂ ਨੂੰ ਉਕਸਾਉਣ ਦਾਕੰਮਕਰਦੇ ਹਨ।ਸਾਡੇ ਸਿਆਸੀ ਤੇ ਧਾਰਮਿਕ ਆਗੂ ਨੌਜਵਾਨਾਂ ਲਈਰੋਲਮਾਡਲਨਹੀਂ ਰਹੇ ਅਤੇ ਸੁਖਾਲੇ ਢੰਗ ਨਾਲਬਿਨਾ ਕਿਸੇ ਬਹੁਤੀ ਮੁਸ਼ੱਕਤ ਦੇ ਪੈਸਾਕਮਾਉਣ ਤੇ ਐਸ਼ਪ੍ਰਸਤੀਕਰਨ ਦੇ ਪੈਦਾ ਹੋਏ ਰੁਝਾਨਕਾਰਨ ਇਹ ਅਜਿਹੇ ਗਿਰੋਹਾਂ ਵੱਲ ਧੱਕੇ ਜਾ ਰਹੇ ਹਨ।ਪੰਜਾਬ ‘ਚ ਸਿੱਖਿਆ ‘ਚ ਨੈਤਿਕ ਪੱਖ ਤੋਂ ਆਏ ਨਿਘਾਰਅਤੇ ਬੇਰੁਜ਼ਗਾਰਵਰਗੀਆਂ ਅਲਾਮਤਾਂ ਵੀਅਪਰਾਧੀਬਿਰਤੀਆਂ ਨੂੰ ਉਤਸ਼ਾਹਿਤ ਕਰਨਦਾ ਇਕ ਵੱਡਾ ਕਾਰਨਬਣਰਹੀਆਂ ਹਨ। ਅੱਲੜ੍ਹ ਉਮਰੇ ਮੁੰਡੇ ਅਕਸਰਛੋਟੀਆਂ-ਮੋਟੀਆਂ ਲੜਾਈਆਂ ਕਾਰਨਜੇਲ੍ਹ ਜਾਂਦੇ ਹਨ ਤਾਂ ਉਹ ਜੇਲ੍ਹਾਂ ਵਿਚੋਂ ਪੱਕੇ ਅਪਰਾਧੀਬਣ ਕੇ ਹੀ ਨਿਕਲਦੇ ਹਨ, ਜਿਸ ਤੋਂ ਸਹਿਜੇ ਅੰਦਾਜ਼ਾਲਗਾਇਆ ਜਾ ਸਕਦਾ ਹੈ ਕਿ ਪੰਜਾਬਦੀਆਂ ਜੇਲ੍ਹਾਂ ‘ਸੁਧਾਰ ਘਰ’ਬਣਨ ‘ਚ ਸਫ਼ਲਨਹੀਂ ਹੋ ਰਹੇ।ਮਾਪਿਆਂ ਦਾਵੀ ਅਜਿਹੀ ਸਮਾਜਿਕ ਬੁਰਾਈ ਵਿਚ ਵੱਡਾ ਦੋਸ਼ ਹੈ, ਜਿਹੜੇ ਆਪਣੇ ਬੱਚਿਆਂ ਨੂੰ ਅੱਲੜ੍ਹ ਉਮਰੇ ਸਹੀ ਮਾਰਗ-ਦਰਸ਼ਨਨਹੀਂ ਕਰਦੇ ਅਤੇ ਬੱਚੇ ਗਲਤਰਾਹਾਂ ‘ਤੇ ਪੈਜਾਂਦੇ ਹਨ। ਅੱਲੜ੍ਹ ਉਮਰੇ ਬੱਚਿਆਂ ਵਿਚ ਗੈਰ-ਸਮਾਜੀ ਰੁਚੀਆਂ ਦੇਖ ਕੇ ਅੱਖਾਂ ਮੀਚਣਦੀਮਾਪਿਆਂ ਦੀ ਰੁਚੀ ਵੀਖ਼ਤਰਨਾਕਸਾਬਤ ਹੋ ਰਹੀਹੈ। ਬੱਚਿਆਂ ਦੇ ਅੰਦਰਲੀਆਂ ਕਲਾਤਮਿਕ ਰੁਚੀਆਂ ਨੂੰ ਉਤਸ਼ਾਹਿਤ ਕਰਨਅਤੇ ਉਨ੍ਹਾਂ ਦੀਪ੍ਰਤਿਭਾਨਿਖਾਰਨ ਦੇ ਏਜੰਡਿਆਂ ਤੋਂ ਹੀਣੀਪੰਜਾਬਦੀ ਸਿੱਖਿਆ ਨੀਤੀਵੀਪੰਜਾਬ ‘ਚ ਵੱਧ ਰਹੇ ਸਮਾਜਿਕਤਵਾਜਨਅਤੇ ਹਿੰਸਕ ਬਿਰਤੀਆਂ ਦੇ ਉਤਸ਼ਾਹਿਤ ਹੋਣਲਈ ਜ਼ਿੰਮੇਵਾਰਹੈ। ਸੋ, ਅਪਰਾਧੀਗਿਰੋਹਾਂ ਵਰਗੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈਪੰਜਾਬੀਸਮਾਜ ਦੇ ਸਾਰੇ ਵਰਗਾਂ ਨੂੰ ਰਲ-ਮਿਲ ਕੇ ਆਪੋ-ਆਪਣੀ ਜ਼ਿੰਮੇਵਾਰੀਪਛਾਨਣਦੀ ਬੇਹੱਦ ਲੋੜਹੈ।

Check Also

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕੀਤੇ ਗਏ ਅਣਮਨੁੱਖੀ ਵਰਤਾਰੇ …