-11.3 C
Toronto
Friday, January 16, 2026
spot_img
Homeਸੰਪਾਦਕੀਧਰਮਿੰਦਰ ਦਾ ਦਿਹਾਂਤ ਫਿਲਮ ਜਗਤ ਲਈ ਵੱਡਾ ਘਾਟਾ

ਧਰਮਿੰਦਰ ਦਾ ਦਿਹਾਂਤ ਫਿਲਮ ਜਗਤ ਲਈ ਵੱਡਾ ਘਾਟਾ

ਧਰਮਿੰਦਰ ਦਾ ਦਿਹਾਂਤ ਸਮੁੱਚੇ ਭਾਰਤੀ ਸਿਨੇਮਾ ਲਈ ਬਹੁਤ ਵੱਡਾ ਘਾਟਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਸੁਪਰ ਸਟਾਰ ਧਰਮਿੰਦਰ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਧਰਮਿੰਦਰ ਦੇ ਦਿਹਾਂਤ ਨਾਲ ਭਾਰਤੀ ਸਿਨੇਮਾ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰ ਨੇ ਆਪਣੀ ਸਾਦਗੀ, ਨਿਮਰਤਾ ਅਤੇ ਦਿਆਲਤਾ ਨਾਲ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ। ਪੂਰਾ ਭਾਰਤ ਜਿੱਥੇ ਅਦਾਕਾਰ ਧਰਮਿੰਦਰ ਦੀ ਮੌਤ ‘ਤੇ ਸੋਗ ਮਨਾ ਰਿਹਾ ਹੈ, ਉੱਥੇ ਹੀ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਜੁਲਾਈ 2020 ਵਿੱਚ ਲੁਧਿਆਣਾ ਦੇ ਇੱਕ ਪੁਰਾਣੇ ਥੀਏਟਰ ਸਾਹਮਣਿਓਂ ਲੰਘਦਿਆਂ ਬਜ਼ੁਰਗ ਅਦਾਕਾਰ ਭਾਵੁਕ ਹੋ ਗਿਆ ਸੀ। ਧਰਮਿੰਦਰ, ਜੋ ਉਦੋਂ ਟਵਿੱਟਰ (ਹੁਣ ਐਕਸ) ‘ਤੇ ਬਹੁਤ ਸਰਗਰਮ ਸਨ, ਨੇ ਕਦੇ ਲੁਧਿਆਣਾ ਦੇ ਇਤਿਹਾਸਕ ਰੇਖੀ ਸਿਨੇਮਾ ਦੀ ਖਰਾਬ ਹਾਲਤ ‘ਤੇ ਦੁਖ ਜਤਾਇਆ ਸੀ ਅਤੇ ਨਿਰਾਸ਼ਾ ਪ੍ਰਗਟ ਕੀਤੀ ਸੀ
ਧਰਮਿੰਦਰ ਨੇ ਰੇਖੀ ਸਿਨੇਮਾ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਸੀ, ”ਰੇਖੀ ਸਿਨੇਮਾ, ਲੁਧਿਆਣਾ… ਮੈਂ ਇੱਥੇ ਅਣਗਿਣਤ ਫਿਲਮਾਂ ਦੇਖੀਆਂ ਹਨ…ਇਹ ਸੰਨਾਟਾ…ਦੇਖ ਕੇ…ਮੇਰਾ ਦਿਲ ਉਦਾਸ ਹੋ ਗਿਆ ਹੈ…।” ਧਰਮਿੰਦਰ ਨੇ ਉਦੋਂ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਰੇਖੀ ਸਿਨੇਮਾ ‘ਚ ਜੋ ਆਖਰੀ ਫਿਲਮ ਦੇਖੀ ਸੀ ਉਹ ਦਿਲੀਪ ਕੁਮਾਰ ਦੀ ਫਿਲਮ ‘ਦੀਦਾਰ’ ਸੀ। ਬਜ਼ੁਰਗ ਅਦਾਕਾਰ ਨੇ ਲਿਖਿਆ ਸੀ, ”ਉਸ ਤੜਪ ਦਾ ਆਪਣਾ ਹੀ ਮਜ਼ਾ ਸੀ।”
ਧਰਮਿੰਦਰ ਦੇ ਇਕ ਪ੍ਰਸ਼ੰਸਕ ਨੇ ਪੋਸਟ ਦਾ ਜਵਾਬ ਦਿੰਦਿਆਂ ਥੀਏਟਰ ਵਿੱਚ ਮਿਲਦੇ ਸਨੈਕਸ ਬਾਰੇ ਗੱਲ ਕੀਤੀ ਸੀ। ਰਾਹੀ ਆਰ.ਕੇ. ਨਾਂ ਦੇ ਇਸ ਪ੍ਰਸ਼ੰਸਕ ਨੇ ਲਿਖਿਆ ਸੀ, ”ਭਾਅਜੀ, ਅਸੀਂ ਵੀ ਮੋਗਾ ਤੋਂ ਆ ਕੇ ਫ਼ਿਲਮਾਂ ਦੇਖਦੇ ਸੀ ਅਤੇ ਰੇਖੀ, ਨੌਲੱਖਾ, ਲਕਸ਼ਮੀ, ਮਿਨਰਵਾ, ਦੀਪਕ ਅਤੇ ਬਾਅਦ ਵਿੱਚ ਪ੍ਰੀਤ ਪੈਲੇਸ, ਸੰਗੀਤ, ਆਰਤੀ ਅਤੇ ਕੁਝ ਹੋਰ… ਰੇਖੀ ਕੀ ਟਿੱਕੀ ਟੋਸਟ ਉਦੋਂ ਕਿਸ਼ੋਰ ਉਮਰ ਵਿਚ ਬਹੁਤ ਸੁਆਦ ਲਗਦੀ ਸੀ… ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਤੁਹਾਨੂੰ ਟਿੱਕੀ ਟੋਸਟ ਯਾਦ ਹੈ।”
ਧਰਮਿੰਦਰ ਉਦੋਂ ਪੁਰਾਣੀਆਂ ਯਾਦਾਂ ਵਿਚ ਖੋਹ ਗਏ ਤੇ ਜਵਾਬ ਦਿੱਤਾ, ”ਬਜਟ ਵਿਚ…ਇਕ ਚਵੰਨੀ… ਟਿੱਕੀ ਸਮੋਸੇ ਲਈ ਹਮੇਸ਼ਾਂ ਰੱਖਦਾ ਸੀ।” ਰੇਖੀ ਥੀਏਟਰ 1933 ਵਿੱਚ ਬਣਿਆ ਸੀ।
ਧਰਮਿੰਦਰ ਦੀ ਲੁਧਿਆਣਾ ਨਾਲ ਡੂੰਘਾ ਸਾਂਝ ਰਹੀ ਹੈ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਇਥੋਂ ਹੀ ਸਨ। ਉਨ੍ਹਾਂ ਦੀ ਪਰਵਰਿਸ਼ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਹੋਈ। ਮੁੰਬਈ ਵਿੱਚ ਆਪਣੀ ਸਟਾਰਡਮ ਦੇ ਬਾਵਜੂਦ ਉਨ੍ਹਾਂ ਆਪਣੇ ਜੱਦੀ ਸ਼ਹਿਰ ਨਾਲ ਜੀਵਨ ਭਰ ਸਾਂਝ ਬਣਾਈ ਰੱਖੀ। ਧਰਮਿੰਦਰ ਨੂੰ ਮਾਰਚ 2020 ਵਿੱਚ ਨੂਰ-ਏ-ਸਾਹਿਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਜਨਮ 1935 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਨਸਰਾਲੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ, ਇੱਕ ਸਕੂਲ ਅਧਿਆਪਕ ਸਨ, ਅਤੇ ਉਨ੍ਹਾਂ ਦੀ ਮਾਂ ਸਤਵੰਤ ਕੌਰ ਇੱਕ ਘਰੇਲੂ ਸੁਆਣੀ ਸੀ। ਧਰਮਿੰਦਰ ਨੇ ਆਪਣੇ ਸ਼ੁਰੂਆਤੀ ਸਾਲ ਡਾਂਗੋ ਅਤੇ ਸਾਹਨੇਵਾਲ ਵਿੱਚ ਬਿਤਾਏ। ਪਿਤਾ ਦੀ ਨੌਕਰੀ ਦੇ ਤਬਾਦਲੇ ਕਰਕੇ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਪਿੰਡਾਂ ਵਿਚਕਾਰ ਚਲਾ ਗਿਆ। ਧਰਮਿੰਦਰ ਦਾ ਫਿਲਮਾਂ ਨਾਲ ਮੋਹ ਲੁਧਿਆਣਾ ਵਿੱਚ ਵੱਡੇ ਹੋਣ ਦੌਰਾਨ ਸ਼ੁਰੂ ਹੋਇਆ ਸੀ। ਧਰਮਿੰਦਰ ਨੇ ਫਿਲਮਫੇਅਰ ਨਿਊ ਟੈਲੇਂਟ ਮੁਕਾਬਲਾ ਜਿੱਤਿਆ, ਜੋ ਉਨ੍ਹਾਂ ਨੂੰ ਅਦਾਕਾਰੀ ਕਰਨ ਲਈ ਪੰਜਾਬ ਤੋਂ ਮੁੰਬਈ ਲੈ ਗਿਆ।
ਇਸਦੇ ਚੱਲਦਿਆਂ ਬਜ਼ੁਰਗ ਅਦਾਕਾਰਾ-ਸਿਆਸਤਦਾਨ ਹੇਮਾ ਮਾਲਿਨੀ ਨੇ ਆਪਣੇ ਮਰਹੂਮ ਪਤੀ ਧਰਮਿੰਦਰ ਨੂੰ ਇੱਕ ਭਾਵੁਕ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ ‘ਸਭ ਕੁਝ’ ਦੱਸਦਿਆਂ ਕਿਹਾ, ”ਇੱਕ ਸਾਥੀ, ਗਾਈਡ ਅਤੇ ਦੋਸਤ ਜਿਨ੍ਹਾਂ ਦੇ ਜਾਣ ਨਾਲ ਇੱਕ ਨਾ ਪੂਰੇ ਜਾਣ ਵਾਲੀ ਘਾਟ ਪੈਦਾ ਹੋ ਗਈ ਹੈ।” 77 ਸਾਲਾ ਮਾਲਿਨੀ ਨੇ ‘ਤੇ ਲਿਖਿਆ,”ਮੇਰਾ ਨਿੱਜੀ ਨੁਕਸਾਨ ਵਰਣਨਯੋਗ ਨਹੀਂ ਹੈ ਅਤੇ ਜੋ ਖਲਾਅ ਪੈਦਾ ਹੋਇਆ ਹੈ, ਉਹ ਮੇਰੀ ਬਾਕੀ ਦੀ ਜ਼ਿੰਦਗੀ ਤੱਕ ਰਹੇਗਾ। ਸਾਲਾਂ ਦੀ ਸਾਂਝ ਤੋਂ ਬਾਅਦ, ਮੇਰੇ ਕੋਲ ਬਹੁਤ ਸਾਰੇ ਖਾਸ ਪਲਾਂ ਨੂੰ ਮੁੜ ਜੀਣ ਲਈ ਢੇਰਾਂ ਯਾਦਾਂ ਹਨ।” ਅਦਾਕਾਰਾ ਨੇ ਕਈ ਪੁਰਾਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਦਹਾਕਿਆਂ ਦੌਰਾਨ ਇਕੱਠੇ ਬਿਤਾਏ ਉਨ੍ਹਾਂ ਦੇ ਜੀਵਨ ਦੇ ਪਲ ਕੈਦ ਹਨ। ਉਨ੍ਹਾਂ ਨੇ ਧਰਮਿੰਦਰ ਨੂੰ ਇੱਕ ਪਿਆਰ ਕਰਨ ਵਾਲੇ ਪਤੀ ਅਤੇ ਉਨ੍ਹਾਂ ਦੀਆਂ ਧੀਆਂ, ਈਸ਼ਾ ਅਤੇ ਅਹਾਨਾ ਦੇ ਪਿਆਰੇ ਪਿਤਾ ਵਜੋਂ ਯਾਦ ਕੀਤਾ।
ਹੇਮਾ ਮਾਲਿਨੀ ਨੇ ਕਿਹਾ, ”ਧਰਮ ਜੀ। ਉਹ ਮੇਰੇ ਲਈ ਬਹੁਤ ਕੁਝ ਸਨ। ਪਿਆਰ ਕਰਨ ਵਾਲੇ ਪਤੀ, ਸਾਡੀਆਂ ਦੋਵੇਂ ਧੀਆਂ ਈਸ਼ਾ ਅਤੇ ਅਹਾਨਾ ਦੇ ਪਿਆਰੇ ਪਿਤਾ, ਦੋਸਤ, ਮਾਰਗਦਰਸ਼ਕ, ਗਾਈਡ, ਕਵੀ, ਹਰ ਜ਼ਰੂਰਤ ਦੇ ਸਮੇਂ ਮੇਰੇ ‘ਗੋ ਟੂ’ ਵਿਅਕਤੀ – ਅਸਲ ਵਿੱਚ, ਉਹ ਮੇਰੇ ਲਈ ਸਭ ਕੁਝ ਸਨ! ਅਤੇ ਚੰਗੇ ਅਤੇ ਮਾੜੇ ਸਮੇਂ ਵਿੱਚ ਹਮੇਸ਼ਾ ਰਹੇ।”
ਹੇਮਾ ਮਾਲਿਨੀ, ਜਿਨ੍ਹਾਂ ਨੇ ਧਰਮਿੰਦਰ ਨਾਲ ਸ਼ੋਲੇ, ਸੀਤਾ ਔਰ ਗੀਤਾ ਅਤੇ ਪ੍ਰਤਿਗਿਆ ਵਰਗੀਆਂ ਕਈ ਬਲਾਕਬਸਟਰ ਫਿਲਮਾਂ ਵਿੱਚ ਕੰਮ ਕੀਤਾ, ਨੇ ਕਿਹਾ ਕਿ ਉਨ੍ਹਾਂ ਦੀ ਪ੍ਰਤਿਭਾ ਅਤੇ ਬਹੁਤ ਜ਼ਿਆਦਾ ਪ੍ਰਸਿੱਧੀ ਦੇ ਬਾਵਜੂਦ ਨਿਮਰਤਾ ਅਤੇ ਸਰਵਵਿਆਪੀ ਅਪੀਲ ਨੇ ਉਨ੍ਹਾਂ ਨੂੰ ਇੱਕ ਬੇਮਿਸਾਲ ਵਿਅਕਤੀ ਵਜੋਂ ਪੇਸ਼ ਕੀਤਾ। ਉਨ੍ਹਾਂ ਅੱਗੇ ਕਿਹਾ, ”ਫਿਲਮ ਉਦਯੋਗ ਵਿੱਚ ਉਨ੍ਹਾਂ ਦੀ ਸਥਾਈ ਪ੍ਰਸਿੱਧੀ ਅਤੇ ਪ੍ਰਾਪਤੀਆਂ ਹਮੇਸ਼ਾ ਕਾਇਮ ਰਹਿਣਗੀਆਂ।”

RELATED ARTICLES
POPULAR POSTS