Breaking News
Home / ਸੰਪਾਦਕੀ / ਕਰਤਾਰਪੁਰ ਲਾਂਘਾ :ਦੋਵਾਂ ਮੁਲਕਾਂ ਲਈ ਸਾਂਝ ਦੇ ਬੂਹੇ ਖੁੱਲ੍ਹਣਗੇ

ਕਰਤਾਰਪੁਰ ਲਾਂਘਾ :ਦੋਵਾਂ ਮੁਲਕਾਂ ਲਈ ਸਾਂਝ ਦੇ ਬੂਹੇ ਖੁੱਲ੍ਹਣਗੇ

ਜਿਸ ਦਿਨ ਤੋਂ ਭਾਰਤ-ਪਾਕਿਸਤਾਨਦੀਵੰਡ ਹੋਈ ਹੈ, ਉਸ ਦਿਨ ਤੋਂ ਹੀ ਇਹ ਅਰਜ਼ੋਈ, ਅਰਦਾਸਹਰ ਸਿੱਖ ਕਰਦਾ ਆਇਆ ਹੈ ਕਿ ‘ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨਦੀਦਾਰ ਤੇ ਸੇਵਾਸੰਭਾਲਦਾਦਾਨਖਾਲਸਾ ਜੀ ਨੂੰ ਬਖਸ਼ੋ ਜੀ।’ ਇਸ ਅਰਦਾਸ ਨੂੰ ਹੁਣ ਪਹਿਲੀਪਾਤਸ਼ਾਹੀਸ੍ਰੀ ਗੁਰੂ ਨਾਨਕਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਬੂਰਪੈਣਦੀ ਆਸ ਬੱਝੀ ਹੈ। ਜੇ ਸਭ ਕੁਝ ਇੰਝ ਹੀ ਹੁੰਦਾ ਰਿਹਾ ਤਾਂ ਆਸ ਹੈ ਕਿ ਛੇਤੀ ਹੀ ਕਰਤਾਰਪੁਰ ਸਾਹਿਬ ਦੇ ਬੂਹੇ ਭਾਰਤਦੀ ਸਿੱਖ ਸੰਗਤ ਲਈਖੋਲ੍ਹ ਦਿੱਤੇ ਜਾਣਗੇ। ਬੇਸ਼ੱਕ ਇਹ ਬੂਹੇ ਇਕ ਧਾਰਮਿਕਸਥਾਨ ਦੇ ਦਰਸ਼ਨਾਂ ਲਈ ਖੁੱਲ੍ਹਣੇ ਹਨ, ਪਰਇਸਦੇ ਅਰਥ ਬਹੁਤ ਵਿਸ਼ਾਲਹਨ।ਇਨ੍ਹਾਂ ਬੂਹਿਆਂ ਦੇ ਖੁੱਲ੍ਹਣ ਦਾਭਾਵ ਇਹੋ ਹੋਵੇਗਾ ਕਿ ਦੋਵਾਂ ਮੁਲਕਾਂ ਵਿਚਾਲੇ ਸਾਂਝ ਦੇ ਬੂਹੇ ਖੁੱਲ੍ਹ ਜਾਣ।
ਭਾਰਤਅਤੇ ਪਾਕਿਸਤਾਨਦੋਵੇਂ ਇਕ ਦੂਜੇ ਨੂੰ ਦੁਸ਼ਮਣ ਦੀਆਂ ਨਜ਼ਰਾਂ ਤੋਂ ਹੀ ਤੱਕਦੇ ਆਏ ਹਨ।ਦੋਵਾਂ ਮੁਲਕਾਂ ਦੇ ਸਿਆਸਤਦਾਨਾਂ ਨੇ ਅਵਾਮਦੀਨਾ ਸੁਣੀ, ਨਾ ਉਨ੍ਹਾਂ ਦੇ ਮਨਦੀਪਹਿਚਾਣੀ, ਨਾ ਹੀ ਜਾਨਣਾ ਚਾਹਿਆ ਕਿ ਦੋਵਾਂ ਮੁਲਕਾਂ ਦਾਅਵਾਮ ਚਾਹੁੰਦਾ ਕੀ ਹੈ।ਬਸ, ਸਿਆਸਤਦਾਨਾਂ ਨੇ ਉਹੋ ਕੀਤਾ ਜਿਸ ਨੂੰ ਉਸ ਫਾਇਦਾਹੋਵੇ।ਜਦੋਂ-ਜਦੋਂ ਦੋਵਾਂ ਪਾਸਿਓਂ ਜਿਸ ਵੀਪਾਸੇ ਚੋਣਾਂ ਹੋਈਆਂ, ਉਸ ਵਿਚ ਕਿਸੇ ਨਾ ਕਿਸੇ ਰੂਪਵਿਚ ਗੁਆਂਢੀ ਮੁਲਕ ਨੂੰ ਭੰਡਣਦਾਕੰਮਜਾਰੀਰਿਹਾ।ਤਕਰਾਰ ਜੰਗ ਵਿਚਵੀਬਦਲਦੀਰਹੀ, ਮਾਲੀ ਤੇ ਜਾਨੀ ਨੁਕਸਾਨ ਵੀ ਅਸੀਂ ਝੱਲਦੇ ਰਹੇ ਪਰ ਸਾਂਝ ਵੱਲ ਨੂੰ ਜਿੰਨੀਵਾਰਵੀਕਦਮਵਧੇ ਉਹ ਸਿਆਸੀ ਕਦਮ ਹੀ ਸਨ।ਸ਼ਾਇਦ ਇਹ ਪਹਿਲਾ ਮੌਕਾ ਹੋਵੇ ਜਦੋਂ ਧਾਰਮਿਕ ਤੌਰ ‘ਤੇ ਇਕ ਅਵਾਜ਼ ਪੰਜਾਬ ਤੋਂ ਉਠੀ, ਜਿਸ ਦਾ ਮੁੱਢ ਬੰਨ੍ਹਿਆਨਵਜੋਤ ਸਿੱਧੂ ਨੇ। ਬੇਸ਼ੱਕ ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਕਾਰਨ ਸਿੱਧੂ ਵਿਵਾਦਾਂ ਵਿਚਵੀ ਆਏ, ਪਰਸ਼ਾਇਦ ਇਸ ਜੱਫੀ ਨੇ ਹੀ ਇਹ ਬੰਦਬੂਹੇ ਖੋਲ੍ਹਣਦਾਰਾਹਦਿਖਾਇਆਹੈ। ਕਿਉਂਕਿ ਨਵਜੋਤ ਸਿੱਧੂ ਨੂੰ ਪਾਕਿ ਫੌਜੀ ਮੁਖੀ ਨੂੰ ਜੱਫੀ ਪਾਉਣ ‘ਤੇ ਸਿਆਸੀ ਤੌਰ ‘ਤੇ ਵਿਰੋਧੀਦਲਾਂ ਦੇ ਨਾਲ-ਨਾਲ ਉਸਦੀ ਆਪਣੀਪਾਰਟੀ ਨੇ ਵੀਨਿਸ਼ਾਨੇ ‘ਤੇ ਲਿਆ, ਉਸੇ ਨੂੰ ਧਿਆਨਵਿਚ ਰੱਖਦਿਆਂ ਹੋ ਸਕਦਾ ਹੈ ਨਵਜੋਤ ਸਿੱਧੂ ਨੇ ਆਪਣੇ ਖੇਡਮੈਦਾਨ ਦੇ ਮਿੱਤਰ ਤੇ ਪਾਕਿ ਦੇ ਪ੍ਰਧਾਨਮੰਤਰੀਇਮਰਾਨਖਾਨ ਤੱਕ ਸੰਪਰਕਸਾਧਿਆਹੋਵੇ ਕਿ ਹੁਣ ਤੇ ਮਿੱਤਰਾ ਜਾਨਤਾਹੀਓਂ ਛੁੱਟਦੀ ਹੈ ਜੇ ਕਰਤਾਰਪੁਰ ਦਾਲਾਂਘਾਖੋਲ੍ਹ ਦੇਵੇਂ। ਜੋ ਵੀਹੋਵੇ ਜਿਹੜੇ ਕੰਮਨਹਿਰੂ-ਇੰਦਰਾਨਹੀਂ ਕਰ ਸਕੇ, ਜੋ ਕੰਮਰਾਜੀਵ, ਵਾਜਪਾਈ ਜਾਂ ਮੋਦੀਨਹੀਂ ਕਰ ਸਕੇ, ਜੋ ਕੰਮਨਵਾਜ਼ ਸ਼ਰੀਫ, ਬੇਨਜ਼ੀਰ ਭੁੱਟੋ ਤੇ ਪ੍ਰਵੇਜ਼ ਮੁਸ਼ੱਰਫ ਵਰਗੇ ਨਹੀਂ ਕਰ ਸਕੇ, ਹੋ ਸਕਦਾ ਉਸ ਕੰਮਦੀਸੇਵਾਪ੍ਰਮਾਤਮਾ ਨੇ ਸਿੱਧੂ ਤੇ ਇਮਰਾਨਖਾਨ ਨੂੰ ਹੀ ਬਖਸ਼ੀਹੋਵੇ।ਲਗਾਤਾਰਪਾਕਿਸਤਾਨੀਮੀਡੀਆ ਦੇ ਹਵਾਲੇ ਨਾਲਵੀ ਇਹ ਖਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬਦਾਲਾਂਘਾਖੋਲ੍ਹਣਲਈ ਤੇ ਗੁਰੂ ਘਰ ਤੱਕ ਭਾਰਤਵਾਲੇ ਪਾਸਿਓਂ ਜਾਣਲਈਰਸਤਿਆਂ ਨੂੰ ਠੀਕਕਰਨ, ਆਰਜ਼ੀ ਪੁਲ ਆਦਿ ਬਣਾਉਣ ਬਾਰੇ ਵੀਰੂਪਰੇਖਾਤਿਆਰਕਰਲਈਹੈ।ਪਾਕਿਵਜ਼ੀਰਦਾਬਿਆਨਵੀ ਆ ਚੁੱਕਾ ਹੈ ਤੇ ਇਸ ਮਸਲੇ ‘ਤੇ ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਤੇ ਫਿਰਬਾਅਦਵਿਚਨਵਜੋਤ ਸਿੱਧੂ ਨੇ ਕੇਂਦਰ ਨੂੰ ਖਾਸ ਕਰਕੇ ਭਾਰਤੀਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਨੂੰ ਖਤਵੀਲਿਖਿਆ ਹੈ ਕਿ ਉਹ ਦੋ ਕਦਮ ਤੁਰੇ ਹਨ, ਤੁਸੀਂ ਇਕ ਕਦਮ ਤਾਂ ਤੁਰੋ। ਪਰ ਦਿੱਲੀ ਤੋਂ ਕੋਈ ਸੁਨੇਹਾ ਅਜੇ ਨਾਪੰਜਾਬ ਅੱਪੜਿਆ ਹੈ ਨਾ ਸਰਹੱਦ ਪਾਰ ਗਿਆ ਹੈ।ਪਰਅਰਦਾਸਾਂ ਉਸ ਪਾਰਵੀ ਜਾ ਰਹੀਆਂ ਹਨ ਤੇ ਉਸ ਦੀਦਰਗਾਹਵਿਚਵੀ। ਅੱਜ ਨਹੀਂ ਤਾਂ ਕੱਲ੍ਹ ਉਹ ਛੇਤੀਆਵੇਗਾ, ਜਦ ਇਹ ਸਾਂਝ ਦੇ ਬੂਹੇ ਖੁੱਲ੍ਹਣਗੇ। ਫਿਲਹਾਲਦੀਕੋਸ਼ਿਸ਼ਲਈਪਾਕਿਸਤਾਨਵਧਾਈਦਾਪਾਤਰ ਹੈ ਤੇ ਅਸੀਂ ਅਜੇ ਪਛੜ ਕੇ ਚੱਲ ਰਹੇ ਹਾਂ। ਹਾਂ, ਸੁਚੇਤ ਰਹਿਣਦੀਲੋੜ ਹੈ ਕਿਉਂਕਿ ਇਤਿਹਾਸ ਤੋਂ ਵੀ ਤੁਸੀਂ ਮੁਨਕਰ ਨਹੀਂ ਹੋ ਸਕਦੇ।ਪਾਕਿਸਤਾਨਦਾਪਿਛਲਾਸਾਰਾਰਿਕਾਰਡਵੀਯਾਦ ਰੱਖਣ ਦੀਲੋੜਹੈ।ਫਿਰਵੀ ਅੱਜ ਨੂੰ ਅੱਜ ਵਿਚ ਹੀ ਜੀਵਿਆਜਾਵੇ ਤਾਂ ਜ਼ਿਆਦਾ ਚੰਗਾ ਹੈ ਤੇ ਅੱਜ ਦਾ ਸੱਚ ਇਹੋ ਕਹਿੰਦਾ ਹੈ ਕਿ ਸਿੱਖ ਕੌਮ ਨੂੰ, ਪੰਜਾਬੀਆਂ ਨੂੰ ਆਸ ਬੱਝੀ ਹੈ ਕਿ ਪਹਿਲੀਪਾਤਸ਼ਾਹੀਸ੍ਰੀ ਗੁਰੂ ਨਾਨਕਦੇਵ ਜੀ ਦੇ ਉਸ ਸਥਾਨ ਦੇ ਖੁੱਲ੍ਹੇ ਦਰਸ਼ਨਦੀਦਾਰ ਹੋ ਸਕਣਗੇ, ਜਿਸ ਸਥਾਨ’ਤੇ ਉਨ੍ਹਾਂ ਕਿਰਤਕਰਨਦਾ ਸੁਨੇਹਾ ਦਿੱਤਾ, ਹੱਥੀਂ ਖੇਤੀਕੀਤੀ, ਹਲਵਾਹਿਆ ਤੇ ਸਾਨੂੰਦਸਾਂ ਨਹੁੰਆਂ ਦੀਕਿਰਤਕਰਕੇ ਜੀਵਨਬਸਰਕਰਨਦਾ ਸੁਨੇਹਾ ਦਿੱਤਾ। ਮੌਜੂਦਾ ਸਿਆਸਤਦਾਨਜੇਕਰਆਪਣੇ ਸਾਰੇ ਸਿਆਸੀ ਸਫਰ ਦੌਰਾਨ ਅਵਾਮਲਈ, ਸਮਾਜਲਈ, ਲੋਕਾਈਲਈ ਕੁਝ ਅਜਿਹਾ ਕਾਜ ਕਰਜਾਣ ਜੋ ਸਾਲਾਂ ਬੱਧੀ ਨਾ ਹੋਇਆ ਹੋਵੇ ਤਾਂ ਅਜਿਹੇ ਸਿਆਸਤਦਾਨਾਂ ਨੂੰ ਵੀਰਹਿੰਦੀ ਦੁਨੀਆ ਤੱਕ ਯਾਦਕੀਤਾਜਾਂਦਾਹੈ। ਹੁਣ ਦੇਖਣਾਹੋਵੇਗਾ ਕਿ ਸਿੱਧੂ ਦੀਪਹਿਲ ਤੇ ਇਮਰਾਨਦੀਆਂ ਕੋਸ਼ਿਸ਼ਾਂ ਕਦੋਂ ਤੱਕ ਬੂਹੇ ਖੋਲ੍ਹਦੀਆਂ ਹਨ। ਆਸ ‘ਤੇ ਦੁਨੀਆ ਕਾਇਮ ਹੈ ਤੇ ਚੰਗੇ ਕੰਮਦੀ ਆਸ ਵੀਕਰਨੀਚਾਹੀਦੀ ਹੈ ਤੇ ਛੇਤੀਹੋਣਲਈਅਰਜੋਈਵੀ। ਰੱਬ ਭਲੀਕਰੇ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …