Breaking News
Home / ਸੰਪਾਦਕੀ / ਚਿੰਤਾਜਨਕਹਨ ਔਰਤਾਂ ਨਾਲਵਧਰਹੇ ਜ਼ੁਰਮ

ਚਿੰਤਾਜਨਕਹਨ ਔਰਤਾਂ ਨਾਲਵਧਰਹੇ ਜ਼ੁਰਮ

ਪੰਜਾਬਵਿਚ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧਾਂ, ਖ਼ਾਸਕਰਕੇ ਜਬਰ-ਜਨਾਹ ਤੇ ਜਿਸਮਾਨੀਛੇੜਛਾੜ ਦੇ ਅੰਕੜੇ ਹੈਰਾਨਕਰਨਵਾਲੇ ਹਨ। ਸੂਬੇ ‘ਚ ਰੋਜ਼ਾਨਾ 2 ਤੋਂ ਵੱਧ ਔਰਤਾਂ ਨਾਲਬਲਾਤਕਾਰ ਹੁੰਦੇ ਹਨ ਤੇ 7 ਔਰਤਾਂ ਛੇੜਛਾੜ, ਦਹੇਜ ਹਿੰਸਾ, ਘਰੇਲੂ ਹਿੰਸਾ ਦਾਸ਼ਿਕਾਰ ਹੁੰਦੀਆਂ ਹਨ। ਪੁਲਿਸਰਿਕਾਰਡਮੁਤਾਬਕਸੂਬੇ ਵਿਚਸਾਲ 2012 ਤੋਂ 15 ਜੂਨ 2019 ਤੱਕ (ਤਕਰੀਬਨ 2,730 ਦਿਨਾਂ ਦੌਰਾਨ) ਬਲਾਤਕਾਰ ਦੇ 6,060 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਦੋਂਕਿ ਮਹਿਲਾਪੁਲਿਸਅਧਿਕਾਰੀਆਂ ਦਾਮੰਨਣਾ ਹੈ ਕਿ ਜਬਰ-ਜਨਾਹ ਤੇ ਛੇੜਛਾੜਦੀਆਂ ਬਹੁਤਸਾਰੀਆਂ ਘਟਨਾਵਾਂ ‘ਇੱਜ਼ਤ ਖ਼ਾਤਰਪਰਦਾਪਾਈ ਰੱਖਣ’ ਦੀਬਿਰਤੀਕਰਕੇ ਪੁਲਿਸ ਦੇ ਰਿਕਾਰਡਵਿਚ ਆਉਂਦੀਆਂ ਹੀ ਨਹੀਂ।
ਪੰਜਾਬਸਰਕਾਰਵਲੋਂ ਔਰਤਾਂ ‘ਤੇ ਹੁੰਦੇ ਜਬਰ-ਜ਼ੁਲਮ ਦੇ ਮਾਮਲਿਆਂ ਵਿਚਸਖ਼ਤਕਾਰਵਾਈ ਦੇ ਦਾਅਵੇ ਤਾਂ ਕੀਤੇ ਜਾਂਦੇ ਹਨਪਰਫਿਰਵੀਘਟਨਾਵਾਂ ਲਗਾਤਾਰਵਾਪਰਰਹੀਆਂ ਹਨ। ਕੋਈ ਦਿਨ ਅਜਿਹਾ ਨਹੀਂ ਜਾਂਦਾਜਦੋਂ ਅਖ਼ਬਾਰਾਂ ਵਿਚਮਾਸੂਮਬਾਲੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਨਾਲਜਬਰ-ਜਨਾਹਦੀਆਂ ਦੋ-ਚਾਰਖ਼ਬਰਾਂ ਨਾਛਪੀਆਂ ਹੋਣ।ਪਹਿਲਾਂ-ਪਹਿਲਜਵਾਨ ਔਰਤਾਂ ਨਾਲਜਬਰ-ਜਨਾਹਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਸਨਪਰ ਹੁਣ ਤਿੰਨਮਹੀਨੇ ਦੀਬਾਲੜੀ ਤੋਂ ਲੈ ਕੇ 80 ਸਾਲਾਂ ਦੀ ਬਜ਼ੁਰਗ ਔਰਤ ਤੱਕ ਨਾਲਜਬਰ-ਜਨਾਹਦੀਆਂ ਘਟਨਾਵਾਂ ਸੁਣਨ ਨੂੰ ਮਿਲਰਹੀਆਂ ਹਨ।ਭਾਰਤੀਸਮਾਜਅੰਦਰ, ਜਿੱਥੇ ਔਰਤ ਨੂੰ ਕੰਜਕਾਂ ਅਤੇ ਦੇਵੀ ਦੇ ਰੂਪਵਿਚਪੂਜਿਆਜਾਂਦਾਹੋਵੇ, ਉਥੇ ਔਰਤਾਂ ਨਾਲ ਇਸ ਕਿਸਮ ਦੇ ਘਿਨਾਉਣੇ ਜ਼ੁਰਮ ਅਜੋਕੇ ਮਨੁੱਖੀ ਸਮਾਜ ਨੂੰ ਸ਼ਰਮਸਾਰਕਰਨਵਾਲੇ ਹਨ।ਸਾਲ 2012 ਦਾਨਿਰਭੈਕਾਂਡ ਕਿਸ ਨੂੰ ਨਹੀਂ ਯਾਦਹੋਵੇਗਾ? ਦਿੱਲੀ ‘ਚ ਇਕ ਬੱਸ ‘ਚ ਆਪਣੇ ਦੋਸਤਨਾਲਸਫ਼ਰਕਰਰਹੀਪੈਰਾ-ਮੈਡੀਕਲਦੀਵਿਦਿਆਰਥਣਨਾਲਸਮੂਹਿਕਜਬਰ-ਜਨਾਹਅਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਨਿਰਭੈਕਾਂਡ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਔਰਤ ਸੁਰੱਖਿਆ ਲਈਨਾ-ਸਿਰਫ਼ਭਾਰਤਦਾਨਾਰੀਸਮਾਜ ਸਗੋਂ ਵਧੇਰੇ ਸੱਭਿਅਕ ਅਤੇ ਸ਼ਾਲੀਨਮਰਦਵਰਗ ਵੀਸੜਕਾਂ ‘ਤੇ ਉਤਰ ਆਇਆ ਸੀ। ਔਰਤਾਂ ਦੀ ਸੁਰੱਖਿਆ ਅਤੇ ਬਲਾਤਕਾਰਵਿਰੋਧੀਸਖ਼ਤਕਾਨੂੰਨ ਬਣਾਉਣ ਦੀਲਹਿਰ ਉਠੀ। ਸਰਕਾਰ ਨੇ ਬਲਾਤਕਾਰੀਆਂ ਨੂੰ ਸਖ਼ਤ ਤੇ ਮਿਸਾਲੀਸਜ਼ਾਵਾਂ ਦੇਣਲਈਕਾਨੂੰਨ ‘ਚ ਕੁਝ ਅਹਿਮਬਦਲਾਓਕਰਨ ਦੇ ਐਲਾਨਵੀਕੀਤੇ।ਨਿਰਭੈਨਾਲਵਹਿਸ਼ੀਕਾਰਾਕਰਨਵਾਲੇ ਦਰਿੰਦਿਆਂ ਨੂੰ ਫ਼ਾਂਸੀਦੀ ਸਜ਼ਾ ਵੀ ਸੁਣਾਈ ਗਈ। ਪਰਨਤੀਜਾ…। ਭਾਰਤ ‘ਚ ਬੇਰੋਕ ਰੋਜ਼ਾਨਾਪਤਾਨਹੀਂ ਕਿੰਨੀਆਂ ਕੁ ਨਿਰਭੈਨੋਚੀਆਂ ਜਾ ਰਹੀਆਂ ਹਨ।ਅੰਕੜੇ ਦੱਸਦੇ ਹਨ ਕਿ ਭਾਰਤ ‘ਚ ਹਰਮਿੰਟਬਾਅਦ 26 ਔਰਤਾਂ ਨਾਲਛੇੜਛਾੜਅਤੇ 24 ਘੰਟਿਆਂ ਵਿਚਜਬਰ-ਜਨਾਹਦੀਆਂ ਘੱਟੋ-ਘੱਟ 100 ਘਟਨਾਵਾਂ ਵਾਪਰਜਾਂਦੀਆਂ ਹਨ।
ਸਥਿਤੀਦਾਅਫ਼ਸੋਸਨਾਕਪਹਿਲੂ ਇਹ ਹੈ ਕਿ ਭਾਰਤ ਦੇ ਨੇਤਾਅਤੇ ਧਾਰਮਿਕਰਹਿਬਰਵੀ ਔਰਤਾਂ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਤੋਂ ਮੁਕਤਨਹੀਂ ਹਨ। ਦੇਸ਼ ਦੇ ਸੈਂਕੜੇ ਰਸੂਖ਼ਵਾਨਬਲਾਤਕਾਰਅਤੇ ਛੇੜਛਾੜ ਦੇ ਦੋਸ਼ਾਂ ਵਿਚਘਿਰੇ ਹੋਏ ਹਨਜਦੋਂਕਿ ਪਿਛਲੇ ਸਾਲਾਂ ਵਿਚ ਕਈ ਨਾਮਵਰਧਾਰਮਿਕ ਆਗੂਆਂ ਦੇ ਵੀ ਅਜਿਹੇ ਘਿਨਾਉਣੇ ਕਾਰਨਾਮੇ ਜੱਗ-ਜ਼ਾਹਰ ਹੋ ਚੁੱਕੇ ਹਨ। ਇਹ ਬੇਹੱਦ ਚਿੰਤਾਵਾਲੀ ਗੱਲ ਹੈ ਕਿ ਭਾਰਤ ‘ਚ ਛੋਟੀ ਉਮਰ ਦੀਆਂ ਬਾਲੜੀਆਂ ਨਾਲਜਬਰ-ਜਨਾਹਦੀਆਂ ਘਟਨਾਵਾਂ ਵਿਚ ਤੇਜ਼ੀ ਨਾਲਵਾਧਾ ਹੋ ਰਿਹਾ ਹੈ ਅਤੇ ਅਜਿਹੀਆਂ ਸ਼ਰਮਨਾਕ ਤੇ ਅਸੱਭਿਅਕ ਘਟਨਾਵਾਂ ‘ਚ ਨਾਬਾਲਗ ਉਮਰ ਦੇ ਮੁੰਡਿਆਂ ਦੀਸ਼ਮੂਲੀਅਤਵੀ ਤੇਜ਼ੀ ਨਾਲ ਵੱਧ ਰਹੀਹੈ। ਇਹ ਤੱਥ ਭਾਰਤੀਸਮਾਜ ਦੇ ਨੈਤਿਕਪਤਨ ਵੱਲ ਇਸ਼ਾਰਾਕਰਦੇ ਹਨ।ਸਵਾਲਾਂ ਦਾਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਭਾਰਤੀਸਮਾਜ ‘ਚ ਔਰਤਾਂ ਨਾਲ ਵੱਧ ਰਹੇ ਸਰੀਰਕਸ਼ੋਸ਼ਣ ਜਾਂ ਹੋਰ ਅੱਤਿਆਚਾਰਾਂ ਲਈਸਿਰਫ਼ ਢਿੱਲੀ ਕਾਨੂੰਨਪ੍ਰਣਾਲੀ ਹੀ ਦੋਸ਼ੀ ਹੈ? ਪਿਛਲੇ ਦੋ-ਤਿੰਨਸਾਲਾਂ ਤੋਂ ਭਾਰਤੀਨਿਆਂਪਾਲਿਕਾ ਨੇ ਔਰਤਾਂ ਨਾਲ ਵੱਧ ਰਹੇ ਅਪਰਾਧਾਂ ਦੀ ਗੰਭੀਰਤਾ ਨੂੰ ਸਮਝਦਿਆਂ ਦੋਸ਼ੀਆਂ ਨੂੰ ਸਖ਼ਤਸਜ਼ਾਵਾਂ ‘ਚ ਤੇਜ਼ੀ ਲਿਆਂਦੀਹੈ।ਜਲਦੀ ਤੋਂ ਜਲਦੀਦੋਸ਼ੀਆਂ ਨੂੰ ਸਜ਼ਾਵਾਂ ਤੇ ਪੀੜਤਾਂ ਨੂੰ ਨਿਆਂ ਨੂੰ ਇਕ ਟੀਚਾ ਮਿੱਥਿਆ ਜਾਣ ਲੱਗਾ ਹੈ।ਪਰਫ਼ਿਰਵੀਭਾਰਤੀਨਿਆਂਪਾਲਿਕਾਦੀਕਾਰਜਸ਼ੈਲੀ, ਵੱਧ ਰਹੇ ਅਪਰਾਧਾਂ ਦੀਨਿਸਬਤਨਿਆਂਕਾਰਾਂ ਦੀਘਾਟਆਦਿਕਾਰਨ ਵੱਡੀ ਗਿਣਤੀ ‘ਚ ਜਬਰ-ਜਨਾਹ ਦੇ ਮਾਮਲੇ ਸੁਣਵਾਈ ਅਧੀਨਹਨ।ਜਿਹੜੇ ਮਾਮਲੇ ਮੀਡੀਆ ‘ਚ ਆ ਜਾਂਦੇ ਹਨ, ਖ਼ਾਸਕਰਕੇ ਉਹ ਮਾਮਲੇ ਨਿਸ਼ਾਨੇ ‘ਤੇ ਹੋਣਕਾਰਨਅਦਾਲਤਾਂ ਉਨ੍ਹਾਂ ਦੇ ਛੇਤੀਫ਼ੈਸਲੇ ਸੁਣਾਉਣ ਦੀਕੋਸ਼ਿਸ਼ਕਰਦੀਆਂ ਹਨ।ਪਰ ਇਸ ਦੇ ਬਾਵਜੂਦ ਇਕ ਗੰਭੀਰ ਤੇ ਖ਼ਤਰਨਾਕਸਮਾਜਿਕ ਸਮੱਸਿਆ ਨੂੰ ਸਿਰਫ਼ਕਾਨੂੰਨੀਪਹਿਲੂ ਨਾਲ ਹੀ ਖ਼ਤਮਕਰਨ ਦੇ ਟੀਚੇ ਮਿੱਥਣਾ ਵੀਅਲਪ-ਦ੍ਰਿਸ਼ਟੀਵਾਲੀ ਸੋਚ ਦਾਨਤੀਜਾ ਆਖਿਆ ਜਾ ਸਕਦਾਹੈ।
ਇਹ ਸੰਕਟ ਬਹੁਪਰਤੀ ਸਮੱਸਿਆ ਦਾਨਤੀਜਾ ਹੈ, ਜਿਸ ਦੀਆਂ ਤੰਦਾਂ ਭਾਰਤਅੰਦਰ ਕੁੜੀਆਂ ਦੀ ਘੱਟ ਰਹੀਗਿਣਤੀ, ਆਰਥਿਕਅਤੇ ਸਮਾਜਿਕ ਪੱਧਰ ‘ਤੇ ਵੱਧ ਰਿਹਾਪਾੜਾ, ਮੁੰਡਿਆਂ ਵਿਚਬੇਕਾਰੀਕਾਰਨਨਸ਼ਾਖੋਰੀਵਰਗੀਆਂ ਮਾੜੀਆਂ ਅਲਾਮਤਾਂ, ਔਰਤ ਨੂੰ ਭਾਰਤੀਸਮਾਜਅੰਦਰਸੰਵਿਧਾਨਵਲੋਂ ਦਿੱਤੀ ਗਈ ਆਜ਼ਾਦੀ ਨੂੰ ਬਰਦਾਸ਼ਤਨਾਕਰਨਵਾਲੀਮਰਦਪ੍ਰਧਾਨਮਾਨਸਿਕਤਾ, ਔਰਤ ਵਿਚਸਵੈਮਾਣਦੀਘਾਟਅਤੇ ਅਜੋਕੇ ਖਪਤਕਾਰੀ ਯੁੱਗ ਦੌਰਾਨ ਮਨੁੱਖੀ ਭਾਵਨਾਵਾਂ ਦਾਸਵਾਰਥੀਹੋਣਵਰਗੇ ਰੁਝਾਨ ਨਾਲ ਜੁੜੀਆਂ ਹੋਈਆਂ ਹਨ।ਅਸਲਵਿਚਭਾਰਤ ‘ਚ ਨੈਤਿਕਕਦਰਾਂ ਕੀਮਤਾਂ ਨੂੰ ਮਜਬੂਤਕਰਨਲਈਅਤੇ ਭਾਰਤੀਸਮਾਜ ਨੂੰ ਵਧੇਰੇ ਸੱਭਿਅਕ, ਸ਼ਾਲੀਨਅਤੇ ਧਾਰਮਿਕਨੈਤਿਕਮਰਿਯਾਦਾਵਾਂ ਦਾਪਾਬੰਦ ਬਣਾਉਣ ਲਈ ਬਹੁ-ਪਰਤੀ ਤੇ ਬਹੁ-ਪੱਖੀ ਯਤਨਾਂ ਦੀਲੋੜਹੈ।ਇਨ੍ਹਾਂ ਯਤਨਾਂ ਵਿਚਸਰਕਾਰ, ਪ੍ਰਸ਼ਾਸਨ, ਸਮਾਜ, ਧਾਰਮਿਕਸਰਬਰਾਹ, ਸਿਆਸਤਦਾਨਅਤੇ ਸਿੱਖਿਆ-ਤੰਤਰ ਦੀਭਰਵੀਂ ਸ਼ਮੂਲੀਅਤ ਬਣਾਉਣੀ ਲਾਜ਼ਮੀਹੈ।ਨਾਬਾਲਗ ਉਮਰ ਦੇ ਬੱਚਿਆਂ ਦੀਜਬਰ-ਜਨਾਹ ਦੇ ਮਾਮਲਿਆਂ ‘ਚ ਵੱਧ ਰਹੀਸ਼ਮੂਲੀਅਤਅਤੇ ਨੰਨ੍ਹੀ ਉਮਰ ਦੀਆਂ ਬਾਲੜੀਆਂ ਦਾਜਬਰ-ਜਨਾਹਦਾਸ਼ਿਕਾਰਹੋਣਾ ਇਹ ਦਰਸਾਉਂਦਾ ਹੈ ਕਿ ਭਾਰਤੀਸਮਾਜ ‘ਚ ਬੱਚਿਆਂ ਦੀਸ਼ਖ਼ਸੀਅਤ ਉਸਾਰੀ ਕਰਨਵਾਲੇ ਦੋ ਅਹਿਮ ਅੰਗ; ਮਾਪੇ ਅਤੇ ਅਧਿਆਪਕਆਪਣੀ ਜ਼ਿੰਮੇਵਾਰੀ ‘ਚ ਕੋਤਾਹੀਕਰਰਹੇ ਹਨ। ਬੱਚਿਆਂ ‘ਚ ਵੱਧ ਰਹੀਕਾਮ ਉਤੇਜਨਾ ਅਤੇ ਮਰਦਪ੍ਰਧਾਨਮਾਨਸਿਕਤਾਦੀਆਂ ਜੜ੍ਹਾਂ ਫ਼ੈਲਾਉਣ ‘ਚ ਭਾਰਤੀ ਸੱਭਿਆਚਾਰ ਦਾਬਦਲਰਿਹਾ ਮੁਹਾਂਦਰਾ ਵੀਦੋਸ਼ੀਹੈ। ਸੱਭਿਆਚਾਰ ਦੇ ਨਾਂਅ’ਤੇ ਗਾਇਕਾਂ, ਫ਼ਿਲਮਕਾਰਾਂ ਵਲੋਂ ਰਿਸ਼ਤੇ-ਨਾਤੇ, ਭਾਵਨਾਤਮਕਸਬੰਧਾਂ ਅਤੇ ਸਮਾਜ ਦੇ ਰੂਹਾਨੀ ਪੱਖਾਂ ਨੂੰ ਖ਼ਤਮਕਰਨ ‘ਚ ਵੱਡੀ ਭੂਮਿਕਾਅਦਾਕੀਤੀ ਜਾ ਰਹੀਹੈ।ਭਾਰਤ ‘ਚ ਔਰਤਾਂ ਨਾਲਜਬਰ-ਜਨਾਹ ਦੇ ਮਾਮਲਿਆਂ ‘ਚੋਂ ਵੱਡੀ ਗਿਣਤੀ ‘ਚ ਦੋਸ਼ੀ ਗੁਆਂਢੀ ਜਾਂ ਨਜ਼ਦੀਕੀ ਹੁੰਦੇ ਹਨ। ਇਹ ਗੱਲ ਸਾਬਤਕਰਦੀ ਹੈ ਕਿ ਰਿਸ਼ਤੇ-ਨਾਤੇ ਅਤੇ ਭਾਵਨਾਤਮਕਸਬੰਧ ਉਭਰ ਰਹੀਭਾਰਤੀਮਾਨਸਿਕਤਾ ‘ਚੋਂ ਤੇਜ਼ੀ ਨਾਲਮਨਫ਼ੀ ਹੋ ਰਹੇ ਹਨ।ਸਰਕਾਰ ਨੂੰ ਆਪਣੇ ਪ੍ਰਸ਼ਾਸਨ ਨੂੰ ਵਧੇਰੇ ਚੁਸਤ-ਚੌਕਸ ਕਰਨਾਵੀ ਜ਼ਰੂਰੀ ਹੈ ਅਤੇ ‘ਕਮਿਊਨਿਟੀ-ਪੁਲਿਸਿੰਗ’ ਨੂੰ ਵੀ ਉਤਸ਼ਾਹਿਤ ਕਰਨਦੀਲੋੜਹੈ।ਸਮਾਜ ਦੇ ਸਾਰੇ ਵਰਗਾਂ ਨੂੰ ਹੀ ਮਿਲ ਕੇ ਔਰਤਾਂ ਖਿਲਾਫ਼ ਵੱਧ ਰਹੇ ਜੁਰਮਾਂ ਨੂੰ ਠੱਲ੍ਹ ਪਾਉਣ ਲਈਹੰਭਲਾਮਾਰਨਾਚਾਹੀਦਾਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …