8-14 ਜਨਵਰੀ ਤੱਕ ਹੋਏਗਾ ਵਿਅਕਤੀਗਤ ਸਰਵੇਖਣ
ਬਰੈਂਪਟਨ/ਬਿਊਰੋ ਨਿਊਜ਼ : ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਨਿਵਾਸੀਆਂ ਨੂੰ ਭੰਗ ਦੀ ਪ੍ਰਾਈਵੇਟ ਵਿੱਕਰੀ ਨੂੰ ਅਪਣਾਉਣ ਜਾਂ ਨਾ ਅਪਣਾਉਣ ਸਬੰਧੀ 21 ਜਨਵਰੀ ਤੋਂ ਪਹਿਲਾਂ ਆਪਣੀ ਰਾਇ ਦੇਣ ਲਈ ਕਿਹਾ ਹੈ। 22 ਜਨਵਰੀ ਨੂੰ ਇਸ ਸਬੰਧੀ ਨਗਰ ਨਿਗਮਾਂ ਵੱਲੋਂ ਆਪਣੀ ਰਾਇ ਦੇਣ ਦੀ ਅੰਤਿਮ ਮਿਤੀ ਹੈ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਚੋਣਾਂ ਦੌਰਾਨ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਭੰਗ ਅਤੇ ਨਸ਼ਿਆਂ ਦੀਆਂ ਹੋਰ ਕਿਸਮਾਂ ਦੀ ਵਰਤੋਂ ਦੇ ਖਿਲਾਫ਼ ਹਨ। ਇਸ ਲਈ ਉਨ੍ਹਾਂ ਬਰੈਂਪਟਨ ਨਿਵਾਸੀਆਂ ਨੂੰ ਇਸ ਸਬੰਧੀ ਆਪਣੇ ਸੁਝਾਅ ਦੇਣ ਲਈ ਕਿਹਾ ਸੀ ਤਾਂ ਕਿ ਇਸ ਦੇ ਆਧਾਰ ‘ਤੇ ਕੌਂਸਲ ਆਪਣਾ ਫੈਸਲਾ ਲੈ ਸਕੇ। ਉਨ੍ਹਾਂ ਕਿਹਾ ਕਿ ਇਹ ਬਰੈਂਪਟਨ ਨਿਵਾਸੀਆਂ ਲਈ ਇਕ ਮੌਕਾ ਹੈ ਕਿ ਉਹ ਆਪਣੀ ਕੌਂਸਲ ਨੂੰ ਦੱਸਣ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਲਈ ਕਿਹੋ ਜਿਹਾ ਸ਼ਹਿਰ ਬਣਾਉਣਾ ਚਾਹੁੰਦੇ ਹਨ।
ਕੌਂਸਲ ਸਟਾਫ ਵੱਲੋਂ ਪੂਰੇ ਸ਼ਹਿਰ ਵਿੱਚ ਵਿਅਕਤੀਗਤ ਸਰਵੇਖਣ ਕੀਤਾ ਜਾਏਗਾ ਜਿੱਥੇ ਬਰੈਂਪਟਨ ਨਿਵਾਸੀ ਆਪਣੀ ਰਾਇ ਦੇਣਗੇ। ਇਸ ਤਹਿਤ ਵਾਰਡ ਨੰਬਰ 9 ਅਤੇ 10 ਵਿੱਚ 8 ਜਨਵਰੀ ਨੂੰ ਸ਼ਾਮੀਂ 6 ਤੋਂ 8 ਵਜੇ ਤੱਕ ਬਰੈਂਪਟਨ ਸੌਕਰ ਸੈਂਟਰ ਅਤੇ 9 ਜਨਵਰੀ ਨੂੰ ਸ਼ਾਮੀਂ 6-8 ਵਜੇ ਤੱਕ ਗੋਰੇ ਮਿਡੋਜ਼ ਕਮਿਊਨਿਟੀ ਸੈਂਟਰ ਅਤੇ ਚਿਨਗੁਅਕੌਸੀ ਵੈੱਲਨੈੱਸ ਸੈਂਟਰ ਵਿਖੇ ਸਰਵੇਖਣ ਹੋਣਗੇ। ਬਰੈਂਪਟਨ ਸਿਟੀ ਹਾਲ ਵਿਖੇ 10 ਜਨਵਰੀ ਨੂੰ ਸ਼ਾਮ ਨੂੰ 7 ਵਜੇ ਸਰਵੇਖਣ ਹੋਏਗਾ ਜੋ ਘਰ ਬੈਠੇ ਲੋਕਾਂ ਲਈ ਲਾਈਵ ਸਟਰੀਮ ਹੋਏਗਾ। ਇਸਤੋਂ ਇਲਾਵਾ 14 ਜਨਵਰੀ ਨੂੰ ਸ਼ਾਮੀਂ 7 ਵਜੇ ਟੈਲੀਫੋਨ ਟਾਊਨ ਹਾਲ ਵੀ ਉਪਲੱਬਧ ਹੋਏਗਾ।
ਸਿਟੀ ਕੌਂਸਲ ਇਸ ਸਬੰਧੀ ਪੀਲ ਰੀਜਨ, ਹੋਰ ਨਗਰ ਨਿਗਮਾਂ, ਪੀਲ ਰਿਜਨਲ ਪੁਲਿਸ, ਉਨਟਾਰੀਓ ਪੁਲਿਸ ਅਤੇ ਖੇਤਰੀ ਮੰਤਰਾਲਿਆਂ ਨਾਲ ਇਸ ਦੇ ਪ੍ਰਭਾਵ ਅਤੇ ਉਪਾਅ ਵੀ ਤਲਾਸ਼ ਕਰ ਰਿਹਾ ਹੈ। ਜ਼ਿਆਦਾ ਜਾਣਕਾਰੀ ਲਈ ਕੌਂਸਲਰ ਢਿਲੋਂ ਨਾਲ [email protected]. ‘ਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।
Home / ਜੀ.ਟੀ.ਏ. ਨਿਊਜ਼ / ਭੰਗ ਦੀ ਪ੍ਰਾਈਵੇਟ ਵਿੱਕਰੀ ਸਬੰਧੀ ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ ਵਾਸੀਆਂ ਤੋਂ ਮੰਗੇ ਸੁਝਾਅ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …