ਟੋਰਾਂਟੋ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਸਾਲ 2018 ਦੌਰਾਨ ਰਿਕਾਰਡ ਤੋੜ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ। ਪੁਲਿਸ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 31 ਦਸੰਬਰ 2018 ਤੱਕ ਟੋਰਾਂਟੋ ਵਿਚ ਹਿੰਸਾ ਦੀਆਂ 424 ਘਟਨਾਵਾਂ ਵਾਪਰੀਆਂ ਹਨ ਜਦਕਿ 2016 ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ 407 ਸੀ। ਟੋਰਾਂਟੋ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 2018 ਦਾ ਇਹ ਰਿਕਾਰਡ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਜ਼ੀਰੋ ਗਨ ਵਾਇਲੈਂਸ ਮੂਵਮੈਂਟ ਦੇ ਸੰਸਥਾਪਕ ਲੂਈਸ ਮਾਰਚ ਨੇ ਦੱਸਿਆ ਕਿ ਸ਼ਹਿਰ ਵਿਚ ਇਸ ਸਾਲ ਵਾਪਰੀਆਂ ਘਟਨਾਵਾਂ ਰਾਤ ਨੂੰ ਨਹੀਂ ਸਗੋਂ ਦਿਨ ਦਿਹਾੜੇ ਵਾਪਰੀਆਂ ਹਨ, ਜਿਨ੍ਹਾਂ ਦੀ ਜਾਂਚ ਕਰਨ ਵਿਚ ਸਰਕਾਰ ਲਗਭਗ ਅਸਫ਼ਲ ਰਹੀ ਹੈ। ਸਾਲ 2017 ਦੇ ਮੁਕਾਬਲੇ ਸ਼ਹਿਰ ਵਿਚ 392 ਘਟਨਾਵਾਂ ਵਾਪਰੀਆਂ ਸਨ, ਜੋ ਕਿ ਸਾਲ 2018 ਦੇ ਮੁਤਾਬਕ 32 ਘੱਟ ਸਨ। ਜਦਕਿ 2005 ਵਿਚ ਟੋਰਾਂਟੋ ਨੂੰ ‘ਦਾ ਈਅਰ ਆਫ ਦਾ ਗੰਨ’ ਦੇ ਨਾਮ ਵਜੋਂ ਜਾਣਿਆ ਗਿਆ ਸੀ, ਜਦੋਂ ਇੱਥੇ 359 ਘਟਨਾਵਾਂ ਵਾਪਰੀਆਂ ਸਨ। ਇਸ ਦੇ ਉਲਟ 2014 ਵਿਚ ਸਭ ਤੋਂ ਘੱਟ ਘਟਨਾਵਾਂ ਟੋਰਾਂਟੋ ਸ਼ਹਿਰ ਵਿਚ ਵਾਪਰੀਆਂ, ਜਿਨ੍ਹਾਂ ਦੀ ਗਿਣਤੀ ਮਹਿਜ਼ 177 ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …