25.2 C
Toronto
Wednesday, August 19, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦਟੋਰਾਂਟੋ : ਭਾਰਤੀ ਲੋਕਾਂ ਦੇ ਲਈ ਕੈਨੇਡਾ ਦੁਨੀਆ ਦੀ ਸਭ ਥਾਵਾਂ ਤੋਂ ਵਧੀਆ ਦੇਸ਼ ਮੰਨਿਆ ਜਾਂਦਾ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਜਿਆਦਾਤਰ ਪੰਜਾਬੀ ਲੋਕ ਕੈਨੇਡਾ ਵਿਚ ਵਸਣ ਨੂੰ ਤਰਜੀਹ ਦਿੰਦੇ ਹਨ। ਉਥੇ ਹੀ ਇਹ ਵੀ ਮੰਨਣਾ ਹੈ ਕਿ ਜਿਆਦਾਤਰ ਭਾਰਤੀ ਲੋਕ ਕੈਨੇਡਾ ਵਿਚ ਵਸੇ ਹੋਣ ਕਾਰਨ ਬਾਕੀ ਦੇ ਭਾਰਤੀ ਲੋਕ ਵੀ ਉਥੇ ਹੀ ਆਕੇ ਰਹਿਣਾ ਚਾਹੁੰਦੇ ਹਨ। ਕਿਉਂ ਕਿ ਉਹਨਾਂ ਦੇ ਜਿਆਦਾਤਰ ਦੋਸਤ ਮਿੱਤਰ ਜਾਂ ਫਿਰ ਰਿਸ਼ਤੇਦਾਰ ਕੈਨੇਡਾ ਵਿਚ ਵਸਦੇ ਹੋਣ ਕਾਰਨ ਉਹਨਾਂ ਨੂੰ ਇਕ-ਦੂਜੇ ਦਾ ਕਾਫੀ ਸਹਾਰਾ ਹੋ ਜਾਂਦਾ ਹੈ। ਵੈਸੇ ਵੀ ਕੈਨੇਡਾ ਨੂੰ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਧਰਤੀ ਕਿਹਾ ਜਾਂਦਾ ਹੈ। ਕੈਨੇਡਾ ਨੂੰ ਮਿੰਨੀ ਪੰਜਾਬ ਵਜੋਂ ਵੀ ਜਾਣਿਆ ਲੱਗਾ ਹੈ ਕਿਉਂ ਕਿ ਖਾਸੇ ਪੰਜਾਬੀ ਲੋਕ ਕੈਨੇਡਾ ਵਿਚ ਜਾਕੇ ਵੱਸ ਚੁਕੇ ਹਨ। ਹਾਲ ਹੀ ਵਿਚ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦਿਤੇ ਜਾਣ ਵਾਲੇ ਵੀਜਿਆਂ ਕਾਰਨ ਭਾਰਤੀ ਲੋਕਾਂ ਦੀ ਕੈਨੇਡਾ ਵਿਚ ਤਾਦਾਦ ਵਧੀ ਹੈ।

RELATED ARTICLES
POPULAR POSTS