ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਅਤੇ ਰੇਡੀਓ ਕੈਨੇਡਾ ਵੱਲੋਂ 600 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 200 ਹੋਰ ਖਾਲੀ ਅਸਾਮੀਆਂ ਨੂੰ ਵੀ ਪੁਰ ਨਹੀਂ ਕੀਤਾ ਜਾਵੇਗਾ ਕਿਉਂਕਿ ਕੰਪਨੀ ਕੋਲ 125 ਮਿਲੀਅਨ ਡਾਲਰ ਬਜਟ ਘੱਟ ਹੈ।
ਪਬਲਿਕ ਬ੍ਰੌਡਕਾਸਟਰ ਨੇ ਲੰਘੇ ਦਿਨੀਂ ਆਖਿਆ ਕਿ ਸੀਬੀਸੀ ਤੇ ਰੇਡੀਓ-ਕੈਨੇਡਾ ਦੋਵਾਂ ਵੱਲੋਂ 250 ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਵੇਗੀ। ਇਹ ਛਾਂਟੀਆਂ ਕਾਰਪਰੇਟ ਡਵੀਜਨਾਂ ਜਿਵੇਂ ਕਿ ਤਕਨਾਲੋਜੀ ਤੇ ਇਨਫਰਾਸਟ੍ਰਕਚਰ ਤੋਂ ਕੀਤੀਆਂ ਜਾਣਗੀਆਂ। ਕੁੱਝ ਕਟੌਤੀਆਂ ਫੌਰੀ ਲਾਗੂ ਹੋਣਗੀਆਂ ਤੇ ਅਗਲੀਆਂ ਅਗਲੇ 12 ਮਹੀਨਿਆਂ ਵਿੱਚ ਲਾਗੂ ਹੋਣਗੀਆਂ। ਇਸ ਸਮੇਂ ਜਿਹੜੀਆਂ 200 ਖਾਲੀ ਅਸਾਮੀਆਂ ਹਨ ਉਨ੍ਹਾਂ ਨੂੰ ਖਤਮ ਹੀ ਕਰ ਦਿੱਤਾ ਜਾਵੇਗਾ।
ਇਹ ਕਟੌਤੀਆਂ ਉਨ੍ਹਾਂ ਕਾਰਨਾਂ ਕਰਕੇ ਹੀ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਸਾਰੀਆਂ ਮੀਡੀਆ ਕੰਪਨੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਸੀਬੀਸੀ ਨੇ ਦੱਸਿਆ ਕਿ ਪ੍ਰੋਡਕਸਨ ਦੀ ਲਾਗਤ ਵਿੱਚ ਹੋਣ ਵਾਲੇ ਵਾਧੇ, ਟੈਲੀਵਿਜ਼ਨ ਐਡਵਰਟਾਈਜਿੰਗ ਤੋਂ ਹੋਣ ਵਾਲੀ ਕਮਾਈ ਘਟਣ ਤੇ ਵੱਡੀਆਂ ਟੈਕਨੀਕਲ ਕੰਪਨੀਆਂ ਨਾਲ ਹੋਣ ਵਾਲੀ ਮੁਕਾਬਲੇਬਾਜ਼ੀ ਕਾਰਨ ਹੀ ਇਹ ਛਾਂਗੀਆਂ ਕਰਨੀਆਂ ਪੈ ਰਹੀਆਂ ਹਨ।
ਸੀਬੀਸੀ/ਰੇਡੀਓ-ਕੈਨੇਡਾ ਦੀ ਪ੍ਰੈਜੀਡੈਂਟ ਤੇ ਚੀਫ ਐਗਜੈਕਟਿਵ ਕੈਥਰੀਨ ਟੇਟ ਨੇ ਦੱਸਿਆ ਕਿ ਅਗਲੇ ਵਿੱਤੀ ਵਰ੍ਹੇ ਤੋਂ ਕਾਰਪੋਰੇਸ਼ਨ ਦੀ ਪਾਰਲੀਮੈਂਟਰੀ ਫੰਡਿੰਗ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਆਖਿਆ ਕਿ ਕਈ ਸਾਲਾਂ ਤੱਕ ਅਸੀਂ ਢਾਂਚਾਗਤ ਕਮੀਆਂ ਨਾਲ ਸਫਲਤਾਪੂਰਬਕ ਸਿੱਝਦੇ ਰਹੇ ਹਾਂ ਪਰ ਹੁਣ ਸਾਡੇ ਵੀ ਹੱਥ ਖੜ੍ਹੇ ਹੋ ਗਏ ਹਨ ਤੇ ਕਟੌਤੀਆਂ ਤੋਂ ਬਿਨਾਂ ਸਾਡੇ ਕੋਲ ਵੀ ਕੋਈ ਹੋਰ ਚਾਰਾ ਨਹੀਂ ਬਚਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …