Breaking News
Home / ਜੀ.ਟੀ.ਏ. ਨਿਊਜ਼ / ਜਿਊਲਰੀ ਸਟੋਰ ਦੇ ਸ਼ੀਸ਼ੇ ਭੰਨ੍ਹ ਕੇ ਡਾਕਾ ਮਾਰਨ ਦੀ ਕੀਤੀ ਗਈ ਕੋਸ਼ਿਸ਼

ਜਿਊਲਰੀ ਸਟੋਰ ਦੇ ਸ਼ੀਸ਼ੇ ਭੰਨ੍ਹ ਕੇ ਡਾਕਾ ਮਾਰਨ ਦੀ ਕੀਤੀ ਗਈ ਕੋਸ਼ਿਸ਼

ਸ਼ੱਕੀ ਵਿਅਕਤੀਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ
ਨੌਰਥ ਯੌਰਕ/ਬਿਊਰੋ ਨਿਊਜ਼ : ਟੋਰਾਂਟੋ ਦੇ ਮਾਲ ਵਿੱਚ ਇੱਕ ਆਲ੍ਹਾ ਦਰਜੇ ਦੇ ਜਿਊਲਰੀ ਸਟੋਰ ਦੇ ਸ਼ੀਸ਼ੇ ਭੰਨ੍ਹ ਕੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਤਿੰਨ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ।
ਮੰਗਲਵਾਰ ਰਾਤ ਨੂੰ 8:45 ਦੇ ਨੇੜੇ ਤੇੜੇ ਯੌਰਕਡੇਲ ਮਾਲ ਵਿੱਚ ਪੁਲਿਸ ਅਧਿਕਾਰੀਆਂ ਨੂੰ ਡਾਕੇ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਸ਼ੱਕੀ ਵਿਅਕਤੀ ਕਾਰਟੀਅਰ ਸਟੋਰ ਵਿੱਚ ਦਾਖਲ ਹੋਏ ਤੇ ਉਨ੍ਹਾਂ ਡਿਸਪਲੇਅ ਕੇਸਾਂ ਨੂੰ ਤੋੜ ਕੇ ਜੋ ਹੱਥ ਆਇਆ ਲੈ ਕੇ ਤੇ ਉੱਥੋਂ ਤੁਰਦੇ ਬਣੇ।
ਇਹ ਡਾਕਾ ਉਸ ਸਮੇਂ ਪਿਆ ਜਦੋਂ ਅਜੇ ਮਾਲ ਲੋਕਾਂ ਲਈ ਖੁੱਲ੍ਹਿਆ ਹੋਇਆ ਸੀ। ਵੀਕਨਾਈਟਸ ਉੱਤੇ ਇਹ ਅਕਸਰ 9:30 ਵਜੇ ਬੰਦ ਹੁੰਦਾ ਹੈ।
ਯੌਰਕਡੇਲ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਸ ਘਟਨਾ ਵਿੱਚ ਕੋਈ ਮੁਲਾਜ਼ਮ ਜਾਂ ਕੋਈ ਗਾਹਕ ਜ਼ਖ਼ਮੀ ਨਹੀਂ ਹੋਇਆ। ਜਿਨ੍ਹਾਂ ਸ਼ੱਕੀ ਵਿਅਕਤੀਆਂ ਦੀ ਪੁਲਿਸ ਭਾਲ ਕਰ ਰਹੀ ਹੈ ਉਨ੍ਹਾਂ ਵਿੱਚੋਂ ਇੱਕ ਨੇ ਕਾਲੇ ਰੰਗ ਦੀ ਟੋਪੀ, ਕਾਲਾ ਫੇਸ ਮਾਸਕ, ਕਾਲਾ ਸਵੈਟਰ, ਕਾਲਾ ਬੈਕਪੈਕ, ਭੂਰੀ ਪੈਂਟ ਤੇ ਚਿੱਟੇ ਜੁੱਤੇ ਪਾਏ ਹੋਏ ਸਨ,ਦੂਜਾ, ਜਿਸ ਦਾ ਕੱਦ ਪੰਜ ਫੁੱਟ ਅੱਠ ਇੰਚ ਹੋਵੇਗਾ, ਨੇ ਕਾਲੇ ਰੰਗ ਦਾ ਹੁੱਡ ਵਾਲਾ ਸਵੈਟਰ, ਚਿੱਟੀ ਜੈਕੇਟ, ਕਾਲੀ ਪੈਂਟ ਤੇ ਕਾਲੇ ਜੁੱਤੇ ਪਾਏ ਹੋਏ ਸਨ, ਤੀਜੇ ਵਿਅਕਤੀ ਨੇ ਕਾਲੀ ਜੈਕੇਟ, ਫਿੱਕੀ ਨੀਲੀ ਜੀਨਜ਼ ਤੇ ਕਾਲੇ ਜੁੱਤੇ ਪਾਏ ਹੋਏ ਸਨ।
ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਕਾਲ ਆਈ ਸੀ ਕਿ ਯੌਰਕਡੇਲ ਮਾਲ ਦੇ ਆਲੇ ਦੁਆਲੇ ਸਮਾਨ ਪਿਆ ਹੈ ਜਿਸ ਕਾਰਨ ਅੜਿੱਕਾ ਪੈ ਰਿਹਾ ਹੈ ਪਰ ਇੱਥੇ ਇਹੋ ਜਿਹਾ ਕੋਈ ਸਮਾਨ ਨਹੀਂ ਮਿਲਿਆ। ਫਾਇਰ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਕਾਲ ਡਾਕੇ ਦੇ ਨਾਲ ਸਬੰਧਤ ਸੀ ਜਾਂ ਨਹੀਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …