ਦੱਖਣੀ ਏਸ਼ੀਆਈ ਦੋ ਨੌਜਵਾਨ ਦੇ ਰਹੇ ਵਾਰਦਾਤਾਂ ਨੂੰ ਅੰਜ਼ਾਮ
ਬਰੈਂਪਟਨ/ਬਿਊਰੋ ਨਿਊਜ਼
ਸ਼ੁੱਕਰਵਾਰ ਨੂੰ ਬਰੈਂਪਟਨ ‘ਚ ਦੋ ਪਿਜ਼ਾ ਡਿਲੀਵਰੀਮੈਨ ਅਤੇ ਇਕ ਪਿਜੇਰੀਆ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਗਿਣਤੀ ਪਿਛਲੇ ਸ਼ੁੱਕਰਵਾਰ ਤੋਂ ਹੁਣ ਤੱਕ ਪੰਜ ਹੋ ਗਈ ਹੈ। ਇਸ ਬਾਰੇ ‘ਚ ਪੀਲ ਦਾ ਸੈਂਟਰਲ ਬਿਊਰੋ ਜਾਂਚ ਕਰ ਰਿਹਾ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ੁੱਕਰਵਾਰ ਰਾਤ ਅਤੇ ਸੋਮਵਾਰ ਰਾਤ ਨੂੰ ਹੋਈਆਂ ਦੋਵੇਂ ਚੋਰੀਆਂ ‘ਚ ਸਮਾਨਤਾ ਤਾਂ ਨਹੀਂ ਹੈ। ਹੁਣ ਤੱਕ ਹੋਈਆਂ ਪੰਜ ਘਟਨਾਵਾਂ ‘ਚ ਦੇਖਿਆ ਗਿਆ ਹੈ ਕਿ ਸਾਰੀਆਂ ਚੋਰੀਆਂ ਇਕ ਹੀ ਤਰੀਕੇ ਨਾਲ ਕੀਤੀਆਂ ਗਈਆਂ ਹਨ। ਸਭ ਨੂੰ ਗੰਨ ਪੁਆਇੰਟ ‘ਤੇ ਲੁੱਟਿਆ ਗਿਆ ਅਤੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ। ਪਹਿਲੀ ਲੁੱਟ ਮੰਗਲਵਾਰ ਰਾਤ ਨੂੰ ਲਗਭਗ 9 ਵਜ ਕੇ 47 ਮਿੰਟ ‘ਤੇ ਹੋਈ ਜਦਕਿ ਪਿਜਾ ਮੈਕਲਾਗਲਿਨ ਰੋਡ ਨਾਰਥ ਵੱਲ ਭੇਜਿਆ ਗਿਆ ਸੀ। ਪੁਲਿਸ ਦਾ ਇਸ ਬਾਰੇ ‘ਚ ਕਹਿਣਾ ਹੈ ਕਿ ਦੋ ਵਿਅਕਤੀ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਦੋ ਕੋਲ ਦੋ ਹੈਂਡਗੰਨ ਹਨ ਅਤੇ ਉਹ ਪਿਜ਼ਾ ਡਿਲੀਵਰੀ ਕਰਨ ਜਾ ਰਹੇ ਇੰਪਲਾਈਜ਼ ਦੇ ਕੋਲ ਮੌਜੂਦ ਸਾਰੇ ਇਲੈਕਟ੍ਰਾਨਿਕ ਆਈਟਮ ਤੱਕ ਚੋਰੀ ਕਰ ਲੈਂਦੇ ਹਨ ਤਾਂ ਕਿ ਉਹ ਕਿਸੇ ਨੂੰ ਸੂਚਨਾ ਨਾ ਦੇ ਸਕਣ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਹ ਦੋ ਦੱਖਣੀ ਏਸ਼ੀਆ ਪੁਰਸ਼ ਹਨ ਜੋ ਬਲੈਕ ਹੁਡੀਜ਼ ਪਹਿਨ ਕੇ ਘਟਨਾਵਾਂ ਨੂੰ ਅੰਜ਼ਾਮ ਦੇ ਦਿੰਦੇ ਹਨ। ਉਨ੍ਹਾਂ ‘ਚੋਂ ਇਕ ਆਪਣੇ ਚਿਹਰੇ ਨੂੰ ਤਰ੍ਹਾਂ ਢਕ ਕੇ ਰੱਖਦਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ‘ਚੋਂ ਇਕ ਦਾ ਕੱਦ 5 ਫੁੱਟ 5 ਇੰਚ ਹੈ ਅਤੇ ਉਹ ਸਿਹਤ ਵਿਚ ਚੰਗਾ ਹੈ। ਉਸ ਨੇ ਅਕਸਰ ਬਲੈਕ ਪੈਂਟ ਅਤੇ ਬਲੈਕ ਜੁੱਤੇ ਪਾਏ ਹੁੰਦੇ ਹਨ। ਉਥੇ ਦੂਜਾ ਵਿਅਕਤੀ ਉਸ ਤੋਂ ਲੰਬਾ ਹੈ। ਉਸ ਦਾ ਕੱਦ 6 ਫੁੱਟ ਦੇ ਲਗਭਗ ਹੈ ਅਤੇ ਉਹ ਵੀ ਸਿਹਤਮੰਦ ਹੈ। ਉਸ ਨੇ ਅਕਸਰ ਨੀਲੇ ਰੰਗ ਦੀ ਜ਼ੀਨ ਅਤੇ ਚਿੱਟੇ ਬੂਟ ਪਾਏ ਹੁੰਦੇ ਹਨ ਅਤੇ ਉਸ ਦੇ ‘ਤੇ ਹਮੇਸ਼ਾ ਚਿੱਟੀ ਹੁੱਡੀ ਰਹਿੰਦੀ ਹੈ। ਪੁਲਿਸ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਮਦਦ ਕਰਨ ਤਾਂ ਜੋ ਇਨ੍ਹਾਂ ਅਪਰਾਧੀਆਂ ਨੂੰ ਫੜਿਆ ਜਾ ਸਕੇ। ਸੈਂਟਰਲ ਡਕੈਤੀ ਬਿਊਰੋ ਨੇ ਕਿਹਾ ਕਿ ਕੋਈ ਵੀ ਵਿਅਕਤੀ 905-453-2121, ਐਕਸਟੈਨਸ਼ਨ 3410 ਅਤੇ ਪੀਲ ਕ੍ਰਾਈਮ ਸਟਾਪਰ ਐਨਾਨੀਮਸਲੀ ਨੂੰ 1800222 ਟਿਪਸ (8477) ‘ਤੇ ਉਨ੍ਹਾਂ ਦੇ ਬਾਰੇ ‘ਚ ਸੂਚਨਾ ਦੇ ਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …