Breaking News
Home / ਜੀ.ਟੀ.ਏ. ਨਿਊਜ਼ / ਭਾਰਤੀ ਦੂਤਾਵਾਸ ਵਲੋਂ ਵਿਦਿਆਰਥੀਆਂ ਨੂੰ ਡੂੰਘੇ ਪਾਣੀ ‘ਚ ਨਾ ਜਾਣ ਦੀ ਅਪੀਲ

ਭਾਰਤੀ ਦੂਤਾਵਾਸ ਵਲੋਂ ਵਿਦਿਆਰਥੀਆਂ ਨੂੰ ਡੂੰਘੇ ਪਾਣੀ ‘ਚ ਨਾ ਜਾਣ ਦੀ ਅਪੀਲ

ਟੋਰਾਂਟੋ : ਕੈਨੇਡਾ ਵਿਖੇ ਗਰਮੀ ਦੀ ਰੁੱਤ ਦੌਰਾਨ ਭਾਰਤੀ ਵਿਦਿਆਰਥੀਆਂ ਦੇ ਝੀਲਾਂ, ਦਰਿਆਵਾਂ ਅਤੇ ਤਲਾਬਾਂ ਵਿਚ ਡੁੱਬ ਕੇ ਮਾਰੇ ਜਾਣ ਦੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਧਾਨੀ ਓਟਾਵਾ ਤੋਂ ਭਾਰਤ ਦੇ ਦੂਤਾਵਾਸ ਵਲੋਂ ਇਕ ਖਾਸ ਅਪੀਲ ਜਾਰੀ ਕੀਤੀ ਗਈ ਹੈ। ਇਸ ਅਪੀਲ ਵਿਚ ਵਿਦਿਆਰਥੀਆਂ ਨੂੰ ਸਥਾਨਕ ਕਾਨੂੰਨਾਂ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ। ਇਸਦੇ ਨਾਲ ਹੀ ਡੂੰਘੇ ਅਤੇ ਤੇਜ਼ ਵਗਦੇ ਪਾਣੀ ‘ਚ ਵੜਨ ਨਾਲ ਸਬੰਧਿਤ ਸਾਵਧਾਨੀਆਂ ਅਤੇ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ। ਭਾਰਤ ਦੇ ਰਾਜਦੂਤ ਅਜੈ ਬਿਸਾਰੀਆ ਨੇ ਕਿਹਾ ਕਿ ਭਾਰਤ ਤੋਂ ਆਉਂਦੇ ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਾਪੇ ਬਹੁਤ ਘਾਲਣਾ ਘਾਲ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਕਰਕੇ ਹਰੇਕ ਨੌਜਵਾਨ ਨੂੰ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਚੰਗੇਰੇ ਭਵਿੱਖ ਵਾਸਤੇ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਤੈਰਨਾ ਨਾ ਆਉਂਦਾ ਹੋਵੇ ਤਾਂ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਅਪੀਲ ਵਿਚ ਇਹ ਵੀ ਆਖਿਆ ਗਿਆ ਕਿ ਗੁਰੱਪਾਂ ਵਿਚ ਸੈਰ ਕਰਨ ਜਾਣ ਸਮੇਂ ਹਰੇਕ ਨੂੰ ਆਪਣੀ ਸਮਰੱਥਾ ਦਾ ਖਿਆਲ ਰੱਖਣਾ ਚਾਹੀਦਾ ਹੈ। ਭਾਵ ਕਿ ਜੇਕਰ ਕੋਈ ਇਕ ਵਿਅਕਤੀ ਝੀਲ ਜਾਂ ਦਰਿਆ ਦੇ ਪਾਣੀ ਵਿਚ ਗਿਆ ਹੋਵੇ ਤਾਂ ਉਸ ਦੇ ਮਗਰ ਹਰੇਕ ਦਾ ਜਾਣਾ ਜਰੂਰੀ ਨਹੀਂ ਹੁੰਦਾ। ਇਸੇ ਦੌਰਾਨ ਬੀਤੇ ਹਫਤੇ ਬਰੈਂਪਟਨ ਵਿਚ ਡੁੱਬ ਕੇ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਨਵਕਿਰਨ ਸਿੰਘ (ਬੱਧਨੀਕਲਾਂ) ਦੀ ਲਾਸ਼ ਟੋਰਾਂਟੋ ਸਥਿਤ ਫਿਊਨਲ ਹੋਮ ਵਿਚ ਰੱਖੀ ਗਈ ਹੈ ਅਤੇ ਉਸ ਦੇ ਪਿਤਾ ਬਲਦੇਵ ਸਿੰਘ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਸਸਕਾਰ ਕੀਤੇ ਜਾਣ ਦਾ ਪ੍ਰੋਗਰਾਮ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …