ਓਟਵਾ/ਬਿਊਰੋ ਨਿਊਜ਼ : ਕੈਨੇਡਾ ਭਰ ਦੇ ਫਲਾਈਟ ਅਟੈਂਡੈਂਟਸ ਨੇ ਲੰਘੇ ਦਿਨੀਂ ਕੀਤੀ ਗਈ ਰੈਲੀ ਵਿੱਚ ਹਿੱਸਾ ਲਿਆ। ਇਨ੍ਹਾਂ ਫਲਾਈਟ ਅਟੈਂਡੈਂਟਸ ਦੀ ਮੰਗ ਹੈ ਕਿ ਉਨ੍ਹਾਂ ਨੂੰ ਵੀ ਉਸ ਸਮੇਂ ਪੈਸੇ ਦਿੱਤੇ ਜਾਣ ਜਦੋਂ ਉਹ ਕੰਮ ਉੱਤੇ ਹੁੰਦੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਹੋਰਨਾਂ ਪ੍ਰੋਫੈਸਨਜ਼ ਤੋਂ ਉਲਟ ਫਲਾਈਟ ਅਟੈਂਡੈਂਟਸ ਨੂੰ ਉਸ ਸਮੇਂ ਪੈਸੇ ਨਹੀਂ ਮਿਲਦੇ ਜਦੋਂ ਉਹ ਆਪਣੀ ਸਿਫਟ ਸ਼ੁਰੂ ਕਰਦੇ ਹਨ ਸਗੋਂ ਉਨ੍ਹਾਂ ਨੂੰ ਉਸ ਸਮੇਂ ਤੋਂ ਪੈਸੇ ਦਿੱਤੇ ਜਾਂਦੇ ਹਨ ਜਦੋਂ ਜਹਾਜ਼ ਉਡਾਨ ਭਰਨ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਤੇ ਹਵਾਈ ਸਫਰ ਤੋਂ ਬਾਅਦ ਜਦੋਂ ਆਪਣੀ ਮੰਜਿਲ ਤੱਕ ਪਹੁੰਚਦਾ ਹੈ। ਫਲਾਈਟ ਅਟੈਂਡੈਂਟਸ ਦੀ ਅਗਵਾਈ ਕਰ ਰਹੀ ਯੂਨੀਅਨ ਦਾ ਕਹਿਣਾ ਹੈ ਕਿ ਉਹ ਲੱਗਭਗ ਇੱਕ ਹਫਤਾ ਹਰ ਮਹੀਨੇ ਬਿਨਾਂ ਤਨਖਾਹ ਤੋਂ ਗੁਜਾਰਦੇ ਹਨ।
ਕਿਊਪ ਲੋਕਲ 4055 ਦੀ ਪ੍ਰੈਜੀਡੈਂਟ ਦੇ ਫਲਾਈਟ ਅਟੈਂਡੈਂਟ ਰੇਨਾ ਕਿਸਫਾਲਵੀ ਨੇ ਆਖਿਆ ਕਿ ਜਦੋਂ ਉਹ ਕੰਮ ਤੋਂ ਪਹਿਲਾਂ ਰਿਪੋਰਟ ਕਰਦੇ ਹਨ, ਜਿਵੇਂ ਸਵੇਰੇ 8:00 ਵਜੇ ਉਨ੍ਹਾਂ ਦਾ ਰਿਪੋਰਟ ਟਾਈਮ ਹੋਵੇ, ਉਹ ਫਲਾਈਟ ਤੋਂ ਪਹਿਲਾਂ ਬ੍ਰੀਫਿੰਗ ਕਰ ਰਹੀ ਹੋਵੇ, ਹੋਰ ਸੇਫਟੀ ਚੈੱਕ ਕਰ ਰਹੀ ਹੋਵੇ, ਕੇਟਰਿੰਗ ਦੀ ਤਿਆਰੀ ਕਰ ਰਹੀ ਹੋਵੇ, ਉਸ ਲਈ ਉਨ੍ਹਾਂ ਨੂੰ ਕੋਈ ਪੈਸੇ ਨਹੀਂ ਮਿਲਦੇ। ਜਦੋਂ ਜਹਾਜ਼ ਲੈਂਡ ਕਰ ਜਾਂਦਾ ਹੈ ਤੇ ਯਾਤਰੀ ਜਹਾਜ਼ ਵਿੱਚੋਂ ਉਤਰ ਰਹੇ ਹੁੰਦੇ ਹਨ ਉਨ੍ਹਾਂ ਨੂੰ ਉਸ ਸਮੇਂ ਦੇ ਪੈਸੇ ਵੀ ਨਹੀਂ ਮਿਲਦੇ। ਜੇ ਕੋਈ ਮੈਡੀਕਲ ਸਮੱਸਿਆ ਹੋ ਜਾਵੇ ਤੇ ਉਨ੍ਹਾਂ ਨੂੰ ਮਦਦ ਲਈ ਉੱਥੇ ਹੀ ਰੁਕਣਾ ਹੋਵੇ ਤਾਂ ਉਨ੍ਹਾਂ ਨੂੰ ਉਸ ਦੇ ਵੀ ਪੈਸੇ ਨਹੀਂ ਮਿਲਦੇ।
ਕਿਊਪ ਓਨਟਾਰੀਓ ਦੇ ਪ੍ਰੈਜੀਡੈਂਟ ਫਰੈੱਡ ਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਫਟੀ ਪ੍ਰੋਫੈਸਨਲਜ ਵਜੋਂ ਸਾਲਾਨਾ ਟਰੇਨਿੰਗ ਲੈਣੀ ਪੈਂਦੀ ਹੈ। ਪਰ ਇਸ ਲਾਜਮੀ ਟਰੇਨਿੰਗ, ਜੋ ਕਿ ਕੁੱਲ ਮਿਲਾ ਕੇ ਤਿਮਾਹੀ ਬਣਦੀ ਹੈ, ਦੇ ਵੀ ਉਨ੍ਹਾਂ ਨੂੰ ਕੋਈ ਪੈਸੇ ਨਹੀਂ ਮਿਲਦੇ। ਕਿਸਫਾਲਵੀ ਨੇ ਆਖਿਆ ਕਿ ਫਲਾਈਟ ਅਟੈਂਡੈਂਟਸ ਨੂੰ ਪੈਸੈਂਜਰਜ ਨੂੰ ਖਾਣ ਪੀਣ ਦਾ ਸਮਾਨ ਦੇਣ ਤੋਂ ਇਲਾਵਾ ਵੀ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ ਪਰ ਉਹ ਕਿਸੇ ਗਿਣਤੀ ਵਿੱਚ ਨਹੀਂ ਆਉਂਦੀ।
ਯੂਨੀਅਨ ਚਾਹੁੰਦੀ ਹੈ ਕਿ ਇਸ ਸਬੰਧੀ ਫੈਡਰਲ ਸਰਕਾਰ ਕੋਈ ਕਦਮ ਚੁੱਕੇ ਤੇ ਵੱਡੀਆਂ ਏਅਰਲਾਈਨਜ ਵੀ ਇਸ ਪਾਸੇ ਕੰਮ ਕਰਨ। ਇਸ ਲਈ ਯੂਨੀਅਨ ਨੇ ਜਾਗਰੂਕਤਾ ਕੈਂਪੇਨ ਵੀ ਲਾਂਚ ਕੀਤੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …