ਓਨਟਾਰੀਓ : ਓਨਟਾਰੀਓ ‘ਚ ਪੁਲਿਸ ਰਕਰੂਟਮੈਂਟ ਨੂੰ ਹੱਲਾਸੇਰੀ ਦੇਣ ਲਈ ਫੋਰਡ ਸਰਕਾਰ ਵੱਲੋਂ ਨਵੀਂ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਨਵੇਂ ਰੰਗਰੂਟਾਂ ਲਈ ਲਾਗਤ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਨਵੇਂ ਬਿੱਲ ਵਿੱਚ ਇਸ ਕੰਮ ਲਈ ਸਿੱਖਿਆ ਸਬੰਧੀ ਯੋਗਤਾ ਨੂੰ ਵੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਬਿੱਲ ਲਿਆਵੇਗੀ ਜਿਸ ਵਿੱਚ ਪੁਲਿਸ ਰੰਗਰੂਟਾਂ ਲਈ ਪੋਸਟ ਸੈਕੰਡਰੀ ਸਿੱਖਿਆ ਦੀ ਸਰਤ ਨੂੰ ਖਤਮ ਕੀਤਾ ਜਾਵੇਗਾ। ਜਿਸ ਤੋਂ ਭਾਵ ਹੈ ਕਿ ਪੁਲਿਸ ਵਿੱਚ ਭਰਤੀ ਹੋਣ ਲਈ ਸਿਰਫ ਹਾਈ ਸਕੂਲ ਡਿਪਲੋਮਾ ਹੀ ਕਾਫੀ ਹੋਵੇਗਾ।
ਮੰਗਲਵਾਰ ਸਵੇਰੇ ਇਟੋਬੀਕੋ ਵਿੱਚ ਟੋਰਾਂਟੋ ਪੁਲਿਸ ਕਾਲਜ ਤੋਂ ਗੱਲ ਕਰਦਿਆਂ ਫੋਰਡ ਨੇ ਆਖਿਆ ਕਿ ਟੋਰਾਂਟੋ ਵਿੱਚ ਪਿਛਲੇ ਸਾਲ ਇਸੇ ਅਰਸੇ ਦੇ ਮੁਕਾਬਲੇ ਇਸ ਸਮੇਂ ਜੁਰਮ 20 ਫੀ ਸਦੀ ਤੋਂ ਵੀ ਜਿਆਦਾ ਵੱਧ ਚੁੱਕਿਆ ਹੈ। ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਸਾਨੂੰ ਆਪਣੇ ਆਲੇ ਦੁਆਲੇ ਹੋਰ ਪੁਲਿਸ ਅਧਿਕਾਰੀਆਂ ਦੀ ਲੋੜ ਹੈ। ਨਵੇਂ ਬਿੱਲ ਨਾਲ ਕਮਿਊਨਿਟੀ ਸੇਫਟੀ ਐਂਡ ਪੁਲਿਸਿੰਗ ਐਕਟ (ਸੀਐਸਪੀਏ) ਵਿੱਚ ਸੋਧ ਕੀਤੀ ਜਾਵੇਗੀ ਤਾਂ ਕਿ ਪੁਲਿਸ ਅਧਿਕਾਰੀ ਬਣਨ ਲਈ ਸੈਕੰਡਰੀ ਸਕੂਲ ਡਿਪਲੋਮਾ ਹੀ ਕਾਫੀ ਹੋਵੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …