ਕਰਾਚੀ : ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਯਾਨੀ ਸੰਸਦ ‘ਚ ਇਕ ਹਿੰਦੂ ਨੇ ਵੀ ਦਸਤਕ ਦਿੱਤੀ ਹੈ। ਮਹੇਸ਼ ਕੁਮਾਰ ਮਲਾਨੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ ‘ਤੇ ਦੱਖਣ ਸਿੰਧ ਸੂਬੇ ਦੀ ਥਾਰਪਰਕਰ ਸੀਟ ਤੋਂ ਜਿੱਤਣ ਵਾਲੇ ਪਹਿਲੇ ਹਿੰਦੂ ਹਨ। ਸਾਲ 2013 ਦੀਆਂ ਆਮ ਚੋਣਾਂ ‘ਚ ਮਲਾਨੀ ਸਿੰਧ ਸੂਬੇ ਦੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੇ ਸਨ। 55 ਸਾਲਾ ਮਲਾਨੀ ਪਾਕਿਸਤਾਨ ਦੇ ਰਾਜਸਥਾਨੀ ਪੁਸ਼ਕਰਨ ਬ੍ਰਾਹਮਣ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਦੱਖਣ ਸੂਬੇ ਦੇ ਭਾਰਪਰਕਰ ਨੈਸ਼ਨਲ ਅਸੈਂਬਲੀ ਸੀਟ ਤੋਂ ਗ੍ਰੈਂਡ ਡੈਮੋਕ੍ਰੇਟਿਕ ਅਲਾਇੰਸ ਦੇ ਅਰਬ ਜਕਉਲਾ ਨੂੰ 18922 ਵੋਟਾਂ ਆਲ ਹਰਾਇਆ। ਮਲਾਨੀ ਨੂੰ ਜਿੱਥੇ 37245 ਵੋਟਾਂ ਮਿਲੀਆਂ ਉਥੇ ਉਨ੍ਹਾਂ ਦੇ ਵਿਰੋਧੀ ਨੂੰ 18323 ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਪੀਪੀਪੀ ਨੇ ਸਾਲ 2003-2008 ਵਿਚਕਾਰ ਅਸੈਂਬਲੀ ਲਈ ਨਾਮਜ਼ਦ ਕੀਤਾ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …