ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੋਰੋਨਾ ਦੇ ਪ੍ਰਕੋਪ ਨਾਲ ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਟੈਕਸੀ ਚਲਾਉਂਦੇ ਇਕ ਹੋਰ ਪੰਜਾਬੀ ਟੈਕਸੀ ਡਰਾਈਵਰ ਕਰਮ ਸਿੰਘ ਪੂਨੀਆ ਦੀ ਮੌਤ ਹੋ ਗਈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੂਨੀਆ ਨਾਲ ਸਬੰਧਤ ਕਰਮ ਸਿੰਘ ਪੂਨੀਆ ਕੋਈ ਸਾਢੇ ਚਾਰ ਦਹਾਕੇ ਪਹਿਲਾਂ ਕੈਨੇਡਾ ਆਏ ਸਨ ਤੇ ਪਿਛਲੇ ਲੰਮੇ ਸਮੇਂ ਤੋਂ ਟੈਕਸੀ ਚਲਾਉਂਦੇ ਸਨ, ਉਹ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਪੂਨੀਆ ਜਿਥੇ ਅਖ਼ਬਾਰਾਂ ‘ਚ ਲੇਖ ਆਦਿ ਲਿਖਦੇ ਰਹਿੰਦੇ ਸਨ, ਉੱਥੇ ਹੀ ਰੇਡੀਓ ਟਾਕ ਸ਼ੋਆਂ ਵਿਚ ਵੀ ਹਿੱਸਾ ਲੈਂਦੇ ਸਨ। ਉਹ ਏਅਰਪੋਰਟ ਟੈਕਸੀ/ਕੈਬ ਯੂਨੀਅਨ ਦੇ ਅਹੁਦੇਦਾਰ ਵੀ ਰਹਿ ਚੁੱਕੇ ਸਨ ਤੇ ਸਿਆਸੀ ਸਰਗਰਮੀਆਂ ‘ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਪੂਨੀਆ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇਕ ਧੀ ਛੱਡ ਗਏ ਹਨ।
ਟੋਰਾਂਟੋ ‘ਚ ਕਰੋਨਾ ਕਾਰਨ ਪੰਜਾਬੀ ਟੈਕਸੀ ਡਰਾਈਵਰ ਦੀ ਮੌਤ
RELATED ARTICLES

