Breaking News
Home / ਜੀ.ਟੀ.ਏ. ਨਿਊਜ਼ / ਮਹਿਲਾ ਨੂੰ ਅਗਵਾ ਕਰਨ ਵਾਲੇ 2 ਮਸ਼ਕੂਕਾਂ ਨੂੰ ਪੁਲਿਸ ਵੱਲੋਂ ਕੀਤਾ ਗਿਆ ਚਾਰਜ

ਮਹਿਲਾ ਨੂੰ ਅਗਵਾ ਕਰਨ ਵਾਲੇ 2 ਮਸ਼ਕੂਕਾਂ ਨੂੰ ਪੁਲਿਸ ਵੱਲੋਂ ਕੀਤਾ ਗਿਆ ਚਾਰਜ

ਮਿਸੀਸਾਗਾ/ਬਿਊਰੋ ਨਿਊਜ਼ : ਇੱਕ ਮਹਿਲਾ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਲੱਦ ਕੇ ਉਸ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਪਾਉਣ ਲਈ ਮਿਸੀਸਾਗਾ ਦੇ ਹੋਟਲ ਵਿੱਚ ਲਿਜਾਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਰਹਾਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ।
31 ਮਾਰਚ ਨੂੰ ਰਾਤੀਂ 10:30 ਵਜੇ ਤੋਂ ਬਾਅਦ ਐਜੈਕਸ ਵਿੱਚ ਕਿੰਗਜ਼ ਕ੍ਰੀਸੈਂਟ ਤੇ ਬਰਚਰ ਰੋਡ ਇਲਾਕੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਵੈੱਲਨੈੱਸ ਚੈੱਕ ਕਰਨ ਲਈ ਆਖਿਆ ਗਿਆ। ਪੁਲਿਸ ਨਾਲ ਉਸ ਸਮੇਂ ਸੰਪਰਕ ਕੀਤਾ ਗਿਆ ਜਦੋਂ ਇੱਕ ਮਹਿਲਾ ਆਪਣੇ ਨਿੱਤ ਪਰਤਣ ਦੇ ਸਮੇਂ ਤੋਂ ਕਾਫੀ ਬਾਅਦ ਵੀ ਘਰ ਨਹੀਂ ਪਰਤੀ। ਇਹ ਵੀ ਰਿਪੋਰਟ ਮਿਲੀ ਕਿ ਇੱਕ ਮਹਿਲਾ ਨੂੰ ਦੋ ਅਣਪਛਾਤੇ ਵਿਅਕਤੀਆਂ ਨਾਲ ਗੱਡੀ ਵਿੱਚ ਬੈਠਦਿਆਂ ਵੇਖਿਆ ਗਿਆ।ਅਧਿਕਾਰੀਆਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਮਹਿਲਾ ਇੱਕ ਮਸ਼ਕੂਕ ਨਾਲ ਫਰੈਂਚ ਸੋਸ਼ਲ ਮੀਡੀਆ ਐਪ ਯੂਬੋ ਰਾਹੀਂ ਦਿਨ ਵੇਲੇ ਗੱਲਬਾਤ ਕਰ ਰਹੀ ਸੀ।
ਇਹ ਵੀ ਪਤਾ ਲੱਗਿਆ ਕਿ ਮਹਿਲਾ ਨੇ ਮਸ਼ਕੂਕ ਨੂੰ ਦੁਪਹਿਰ ਸਮੇਂ ਮਿਲਣਾ ਸੀ ਪਰ ਉਹ ਵਿਅਕਤੀ ਨਿਰਧਾਰਤ ਸਮੇਂ ਉੱਤੇ ਪਹੁੰਚਿਆ ਹੀ ਨਹੀਂ।ਸ਼ਾਮ ਸਮੇਂ ਮਹਿਲਾ ਆਪਣੀ ਦੋਸਤ ਨਾਲ ਸੈਰ ਕਰ ਰਹੀ ਸੀ ਜਦੋਂ ਮਸ਼ਕੂਕ ਇੱਕ ਹੋਰ ਵਿਅਕਤੀ ਨਾਲ ਇੱਕ ਗੱਡੀ ਲੈ ਕੇ ਉਸ ਕੋਲ ਪਹੁੰਚਿਆ। ਫਿਰ ਮਸ਼ਕੂਕ ਨੇ ਮਹਿਲਾ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਨੇ ਕਿਸੇ ਤਰ੍ਹਾਂ ਆਪਣੀ ਸਹੇਲੀ ਨੂੰ ਟੈਕਸਟ ਭੇਜ ਕੇ ਮਦਦ ਮੰਗੀ ਤੇ ਇਹ ਵੀ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਜਾ ਰਿਹਾ ਹੈ।
ਜਾਂਚਕਾਰਾਂ ਨੇ ਮਹਿਲਾ ਦਾ ਪਤਾ ਲਾ ਲਿਆ । ਫਿਰ ਮਿਸੀਸਾਗਾ ਦੇ ਇੱਕ ਹੋਟਲ ਵਿੱਚੋਂ ਦੋਵਾਂ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਮਹਿਲਾ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ ਗਿਆ। ਮਹਿਲਾ ਨੂੰ ਸ਼ਰੀਰਕ ਤੌਰ ਉੱਤੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਦੋਵਾਂ ਮਸ਼ਕੂਕਾਂ ਦੀ ਪਛਾਣ ਓਸ਼ਵਾ ਦੇ 19 ਸਾਲਾ ਓਨੀਲ ਫੋਰਡ ਤੇ ਪਿੱਕਰਿੰਗ ਦੇ 20 ਸਾਲਾ ਡੀਸ਼ਾਅਨ ਬ੍ਰਾਊਨ ਵਜੋਂ ਹੋਈ ਹੈ। ਉਨ੍ਹਾਂ ਉੱਤੇ ਕਿਡਨੈਪਿੰਗ ਸਬੰਧੀ ਚਾਰਜ ਲਾਏ ਗਏ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …