ਟੋਰਾਂਟੋ/ਸਤਪਾਲ ਸਿੰਘ ਜੌਹਲ
ਤਾਲਾਬੰਦੀ ਕਾਰਨ ਪੰਜਾਬ ਤੇ ਭਾਰਤ ਦੇ ਹੋਰ ਇਲਾਕਿਆਂ ਤੋਂ ਕੈਨੇਡਾ ਦੇ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਲਿਜਾਣ ਵਾਸਤੇ ਤੀਸਰੇ ਪੜਾਅ ਦੀਆਂ ਉਡਾਨਾਂ 8 ਮਈ ਤੱਕ ਚੱਲ ਰਹੀਆਂ ਹਨ, ਜਿਸ ਤੋਂ ਬਾਅਦ ਚੌਥੇ ਪੜਾਅ ਲਈ (ਕਤਰ ਏਅਰਵੇਜ਼ ਦੀਆਂ) 13 ਹੋਰ ਉਡਾਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ 12 ਤੋਂ 21 ਮਈ ਤੱਕ ਚੱਲਣਗੀਆਂ। ਇਸ ਬਾਰੇ ਬਰੈਂਪਟਨ ਦੱਖਣੀ ਹਲਕੇ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਦੱਸਿਆ ਕਿ ਚੌਥੇ ਪੜਾਅ ‘ਚ ਅੰਮ੍ਰਿਤਸਰ ਤੋਂ ਦਸ, ਦਿੱਲੀ ਤੋਂ ਦੋ ਤੇ ਅਹਿਮਦਾਬਾਦ ਤੋਂ ਇਕ ਉਡਾਨ ਜਾਵੇਗੀ।
ਅੰਮ੍ਰਿਤਸਰ ਤੋਂ ਟੋਰਾਂਟੋ ਪੁੱਜੇ ਕੁਝ ਯਾਤਰੀਆਂ ਵਲੋਂ ਹਵਾਈ ਅੱਡੇ ਅੰਦਰ ਦਾਖਲ ਹੋਣ ਤੋਂ ਲੈ ਕੇ ਜਹਾਜ਼ ‘ਚ ਸਵਾਰ ਹੋਣ ਤੱਕ ਅਨੇਕਾਂ ਮੁਸ਼ਕਲਾਂ ਦੱਸੀਆਂ ਗਈਆਂ ਹਨ। ਇਸ ਬਾਰੇ ਬੀਬੀ ਸਿੱਧੂ ਨੇ ਦਿੱਲੀ ਸਥਿਤ ਕੈਨੇਡਾ ਦੇ ਰਾਜਦੂਤ ਨਾਦਰ ਪਟੇਲ ਨਾਲ ਵਿਚਾਰ ਕਰਕੇ ਭਾਰਤ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਣਗੀਆਂ।
ਏਅਰ ਕੈਨੇਡਾ ਨੂੰ ਪਿਆ ਵੱਡਾ ਘਾਟਾ
ਟੋਰਾਂਟੋ : ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਏਅਰ-ਲਾਈਨ ਨੂੰ 1.05 ਅਰਬ ਡਾਲਰ ਦਾ ਨੁਕਸਾਨ ਹੋਇਆ ਦਰਜ ਕੀਤਾ ਗਿਆ ਹੈ । ਪਿਛਲੇ ਸਾਲ ਇਸੇ ਸਮੇਂ ਦੌਰਾਨ ਕੰਪਨੀ ਨੂੰ 345 ਮਿਲੀਅਨ ਡਾਲਰ ਦਾ ਮੁਨਾਫਾ ਹੋਇਆ ਸੀ । ਏਅਰ ਕੈਨੇਡਾ ਦਾ ਕਹਿਣਾ ਹੈ ਕਿ ਸਾਲ 2019 ਦੇ ਸ਼ੁਰੂ ਵਿਚ ਪ੍ਰਤੀ ਸ਼ੇਅਰ 1 ਡਾਲਰ 26 ਸੈਂਟ ਦਾ ਲਾਭ ਹੋਇਆ ਸੀ ਜਦੋਂ ਕਿ ਇਸ ਸਾਲ 4 ਡਾਲਰ ਪ੍ਰਤੀ ਸ਼ੇਅਰ ਨੁਕਸਾਨ ਦਰਜ ਹੋਇਆ ਹੈ । ਆਪਰੇਟਿੰਗ ਰੈਵੇਨਿਊ ਡਿਗ ਕੇ 3.72 ਅਰਬ ਡਾਲਰ ‘ਤੇ ਆਇਆ ਹੈ ਜਦੋਂ ਕਿ ਇਸੇ ਸਮੇਂ ਦੌਰਾਨ ਪਿਛਲੇ ਸਾਲ ਇਹ 4.43 ਅਰਬ ਡਾਲਰ ਦਰਜ ਹੋਇਆ ਸੀ । ਏਅਰ ਲਾਈਨ ਨੇ ਸੈਕੰਡ ਕੁਆਰਟਰ ਦੀ ਕਪੈਸਿਟੀ ਪਿਛਲੇ ਸਾਲ ਦੇ ਮੁਕਾਬਲੇ 85 ਤੋਂ 90 ਪ੍ਰਤੀਸ਼ਤ ਘਟੀ ਦਰਜ ਕੀਤੀ ਹੈ । ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਆਪਣੇ 79 ਪੁਰਾਣੇ ਹਵਾਈ ਜਹਾਜ਼ਾਂ ਨੂੰ ਰਿਟਾਇਰ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …