ਓਕਵਿਲ/ਬਿਊਰੋ ਨਿਊਜ਼ : ਓਕਵਿਲ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਕਲਾਸਾਂ ਵਿੱਚ ਪਰਤਣ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਸਟਾਫ ਮੈਂਬਰ ਕੋਵਿਡ-19 ਪਾਜ਼ੇਟਿਵ ਆਇਆ ਹੈ। ਗੇਲ ਮੈਕਡੌਨਲਡ ਨੇ ਆਖਿਆ ਕਿ ਊਡਨਾਵੀ ਪਬਲਿਕ ਸਕੂਲ ਦੇ ਮਾਪਿਆਂ ਨੂੰ ਇਸ ਮਾਮਲੇ ਵਿੱਚ ਨੋਟਿਸ ਭੇਜ ਕੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਜ਼ੀਟਿਵ ਪਾਇਆ ਗਿਆ ਮੈਂਬਰ ਪਿਛਲੇ ਹਫਤੇ ਹੋਈ ਸਟਾਫ ਮੀਟਿੰਗ ਦੌਰਾਨ ਮੌਜੂਦ ਸੀ ਪਰ ਉਸ ਦੇ ਸੰਪਰਕ ਵਿੱਚ ਕੋਈ ਵੀ ਵਿਦਿਆਰਥੀ ਨਹੀਂ ਆਇਆ। ਜਿਹੜੇ ਸਟਾਫ ਮੈਂਬਰ ਉਸ ਦੇ ਸੰਪਰਕ ਵਿੱਚ ਆਏ ਸਨ ਉਨ੍ਹਾਂ ਨੂੰ 14 ਦਿਨਾਂ ਲਈ ਪਬਲਿਕ ਹੈਲਥ ਵੱਲੋਂ ਸੈਲਫ ਆਈਸੋਲੇਟ ਕੀਤੇ ਜਾਣ ਲਈ ਆਖ ਦਿੱਤਾ ਗਿਆ ਸੀ।
ਓਕਵਿਲ ਦੇ ਐਲੀਮੈਂਟਰੀ ਸਕੂਲ ਦਾ ਸਟਾਫ ਮੈਂਬਰ ਕਰੋਨਾ ਤੋਂ ਪੀੜਤ
RELATED ARTICLES

