Breaking News
Home / ਜੀ.ਟੀ.ਏ. ਨਿਊਜ਼ / ਫੋਰਡੇਬਿਲਿਟੀ ਪੈਕੇਜ ਲਈ ਟਰੂਡੋ ਨੇ ਜਲਦ ਹੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰਨ ਦਾ ਕੀਤਾ ਵਾਅਦਾ

ਫੋਰਡੇਬਿਲਿਟੀ ਪੈਕੇਜ ਲਈ ਟਰੂਡੋ ਨੇ ਜਲਦ ਹੀ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰਨ ਦਾ ਕੀਤਾ ਵਾਅਦਾ

ਓਟਵਾ/ਬਿਊਰੋ ਨਿਊਜ਼ : ਅਫੋਰਡੇਬਿਲਿਟੀ (ਸਮਰੱਥਾ) ਦੇ ਮੁੱਦੇ ਉੱਤੇ ਲਿਬਰਲਾਂ ਵੱਲੋਂ ਜਿਸ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ ਉਸ ਦਾ ਖੁਲਾਸਾ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੈਸਨਲ ਡੈਂਟਲ ਕੇਅਰ ਪਲੈਨ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ, ਕਿਰਾਏਦਾਰਾਂ ਲਈ ਹਾਊਸਿੰਗ ਬੈਨੇਫਿਟ ਤੇ ਫੈਡਰਲ ਜੀਐਸਟੀ ਛੋਟ ਨੂੰ ਦੁੱਗਣਾ ਕਰਨ ਲਈ ਬਿੱਲ ਪਾਰਲੀਆਮੈਂਟ ਵਿੱਚ ਪੇਸ ਕਰਨ ਦਾ ਵਾਅਦਾ ਕੀਤਾ।
ਮੰਗਲਵਾਰ ਨੂੰ ਨਿਊ ਬਰੰਜਵਿੱਕ ਵਿੱਚ ਲਿਬਰਲ ਕਾਕਸ ਦੇ ਰਟਰੀਟ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਤਿੰਨ ਨੁਕਾਤੀ ਯੋਜਨਾ ਦਾ ਐਲਾਨ ਕੀਤਾ। ਮਹਾਰਾਣੀ ਐਲਿਜਾਬੈੱਥ ਦੀ ਮੌਤ ਕਾਰਨ ਪਿਛਲੇ ਹਫਤੇ ਇਸ ਪਲੈਨ ਦੇ ਐਲਾਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਐਨਡੀਪੀ ਨਾਲ ਹੋਏ ਸਮਝੌਤੇ ਤਹਿਤ ਸਰਕਾਰ ਇਹ ਸਾਲ ਮੁੱਕਣ ਤੋਂ ਪਹਿਲਾਂ ਪਹਿਲਾਂ ਇਸ ਤਰ੍ਹਾਂ ਦੇ ਪਲੈਨ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੀ ਸੀ।
ਉਨ੍ਹਾਂ ਆਖਿਆ ਕਿ ਇਹ ਮਾਪਦੰਡ ਮੱਧ ਵਰਗੀ ਤੇ ਮਿਹਨਤਕਸ਼ ਲੋਕਾਂ ਲਈ ਲਿਆਂਦੇ ਜਾ ਰਹੇ ਹਨ ਜਦਕਿ ਆਰਥਿਕ ਪੱਖ ਦੀ ਜ਼ਿੰਮੇਵਾਰੀ ਨਿਭਾਉਣੀ ਅਸੀਂ ਜਾਰੀ ਰੱਖਾਂਗੇ। ਉਨ੍ਹਾਂ ਆਖਿਆ ਕਿ ਪਾਰਲੀਮੈਂਟ ਦੀ ਕਾਰਵਾਈ ਜਦੋਂ ਸ਼ੁਰੂ ਹੋਵੇਗੀ ਉਦੋਂ ਸਭ ਤੋਂ ਪਹਿਲਾਂ ਇਹੋ ਬਿੱਲ ਪੇਸ਼ ਕੀਤਾ ਜਾਵੇਗਾ।
ਮੰਗਲਵਾਰ ਦੁਪਹਿਰ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਪਲੈਨ ਦਾ ਕ੍ਰੈਡਿਟ ਆਪ ਲੈਂਦਿਆਂ ਆਖਿਆ ਕਿ ਜੇ ਸਾਰਾ ਕੁੱਝ ਲਿਬਰਲਾਂ ਦੇ ਸਹਾਰੇ ਛੱਡ ਦਿੱਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਇਸ ਪਾਸੇ ਗੰਭੀਰਤਾ ਨਾਲ ਕੁੱਝ ਨਹੀਂ ਸੀ ਕੀਤਾ ਜਾਣਾ। ਇਹ ਸਭ ਅਸੀਂ ਪਿੱਛੇ ਪੈ ਪੈ ਕੇ ਕਰਵਾਇਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …