ਓਨਟਾਰੀਓ : ਲੰਘੇ ਦਿਨੀਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮਹਾਰਾਣੀ ਐਲਿਜਾਬੈੱਥ ਨੂੰ ਸਰਧਾਂਜਲੀ ਦਿੰਦਿਆਂ ਆਖਿਆ ਕਿ ਔਖੇ ਵੇਲਿਆਂ ਵਿੱਚ ਵੀ ਕਦੇ ਮਹਾਰਾਣੀ ਨੇ ਆਪਣੇ ਲੋਕਾਂ ਦਾ ਸਾਥ ਨਹੀਂ ਛੱਡਿਆ ਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਦੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਕਈ ਸਾਧਨਾਂ ਰਾਹੀਂ ਅਣਥੱਕ ਸੇਵਾ ਕੀਤੀ। ਪ੍ਰੋਵਿੰਸ ਦੀ ਵਿਧਾਨ ਸਭਾ ਵੱਲੋਂ ਮਹਾਰਾਣੀ ਐਲਿਜਾਬੈੱਥ ਨੂੰ ਬੁੱਧਵਾਰ ਸਵੇਰੇ ਸਰਧਾਂਜਲੀ ਅਦਾ ਕੀਤੀ ਗਈ। ਲੰਘੇ ਵੀਰਵਾਰ ਨੂੰ ਮਹਾਰਾਣੀ ਦੀ ਹੋਈ ਮੌਤ ਤੋਂ ਬਾਅਦ ਬ੍ਰਿਟੇਨ ਵਾਂਗ ਹੀ ਕੈਨੇਡਾ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਫੋਰਡ ਨੇ ਆਖਿਆ ਕਿ ਮਹਾਰਾਣੀ ਦੀ ਮੌਤ ਕਾਰਨ ਉਹ ਨਿਜੀ ਤੌਰ ਉੱਤੇ ਗਮਜਦਾ ਹਨ। ਆਪਣੇ ਭਾਸ਼ਣ ਵਿੱਚ ਉਨ੍ਹਾਂ ਆਖਿਆ ਕਿ ਮਹਾਰਾਣੀ ਐਲਿਜ਼ਾਬੈੱਥ ਦਾ ਪ੍ਰਭਾਵ ਕਾਫੀ ਦੂਰ ਤੱਕ ਸੀ। ਆਪਣੇ ਸਾਸਨਕਾਲ ਦੌਰਾਨ ਉਨ੍ਹਾਂ 600 ਚੈਰਿਟੀਜ਼ ਦੀ ਮਦਦ ਕੀਤੀ। ਉਨ੍ਹਾਂ ਹਰ ਕਿਤੇ ਲੋਕਾਂ ਦੀਆਂ ਜਿੰਦਗੀਆਂ ਸੰਵਾਰਨ ਲਈ ਅਣਗਿਣਤ ਸਮੇਂ ਵਾਸਤੇ ਕੰਮ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਚੇਤਿਆਂ ਵਿੱਚ ਹਮੇਸ਼ਾ ਮਹਾਰਾਣੀ ਐਲਿਜ਼ਾਬੈੱਥ ਰਹਿਣਗੇ। ਫੋਰਡ ਨੇ ਅੱਗੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਣ ਲਈ ਮਹਾਰਾਣੀ ਐਲਿਜ਼ਾਬੈੱਥ ਇੱਕ ਸਾਂਝੀ ਕੜੀ ਸੀ। ਇਸ ਮੌਕੇ ਐਨਡੀਪੀ ਆਗੂ ਪੀਟਰ ਟੈਬੰਜ, ਕਿੰਗਫਿਸਰ ਲੇਕ ਫਰਸਟ ਨੇਸਨ ਦੇ ਮੈਂਬਰ ਸੋਲ ਮਾਮਾਕਾਵਾ ਨੇ ਵੀ ਮਹਾਰਾਣੀ ਐਲਿਜ਼ਾਬੈੱਥ ਨੂੰ ਸਰਧਾਂਜਲੀ ਦਿੱਤੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …