-4.7 C
Toronto
Wednesday, December 3, 2025
spot_img
Homeਭਾਰਤਡੇਰਾ ਸਿਰਸਾ ਦਾ ਕੰਮਕਾਰ ਮੈਨੇਜਮੈਂਟ ਹੀ ਦੇਖੇਗੀ

ਡੇਰਾ ਸਿਰਸਾ ਦਾ ਕੰਮਕਾਰ ਮੈਨੇਜਮੈਂਟ ਹੀ ਦੇਖੇਗੀ

ਡੇਰੇ ਦੀ ਚੇਅਰਪਸਨ ਨੇ ਕਿਹਾ, ਡੇਰੇ ਦਾ ਕੋਈ ਵੀ ਉਤਰਾ ਅਧਿਕਾਰੀ ਨਹੀਂ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਅੱਜ ਕੱਲ੍ਹ ਜੇਲ੍ਹ ਦੀ ਹਵਾ ਖਾ ਰਿਹਾ ਹੈ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਸਬੰਧੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੇ ਕਿਹਾ ਕਿ ਡੇਰੇ ਦਾ ਕੋਈ ਉਤਰਾ ਅਧਿਕਾਰੀ ਨਹੀਂ ਹੋੇਵੇਗਾ ਅਤੇ ਰਾਮ ਰਹੀਮ ਹੀ ਡੇਰਾ ਮੁਖੀ ਹੈ। ਵਿਪਾਸਨਾ ਨੇ ਕਿਹਾ ਕਿ ਡੇਰੇ ਦਾ ਰੋਜ਼ਾਨਾ ਦਾ ਕੰਮਕਾਰ ਡੇਰਾ ਮੈਨੇਜਮੈਂਟ ਹੀ ਦੇਖੇਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ 25 ਅਗਸਤ ਤੋਂ ਬਾਅਦ ਬਾਬੇ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਹੈ। ਉਸਨੂੰ ਪੁਲਿਸ ਕੋਲ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ। ਇਸ ਤੋਂ ਸਪਸ਼ਟ ਹੈ ਕਿ ਡੇਰਾ ਪ੍ਰਬੰਧਕ ਕਮੇਟੀ ਨੇ ਹਨੀਪ੍ਰੀਤ ਤੋਂ ਸਾਫ ਪੱਲਾ ਝਾੜ ਲਿਆ ਹੈ।
ਇਸੇ ਦੌਰਾਨ ਇੱਕ ਪੰਜਾਬੀ ਗਾਇਕ ਰਾਜ ਬਲਰਾਜ ਨੇ ਅੱਜ ਡੇਰਾ ਸਿਰਸਾ ਦੇ ਬਲਾਤਕਾਰੀ ਮੁਖੀ ਗੁਰਮੀਤ ਰਾਮ ਰਹੀਮ ‘ਤੇ ਧਮਕਾਉਣ ਦੇ ਇਲਜ਼ਾਮ ਲਾਏ ਹਨ। ਉਸ ਨੇ ਕਿਹਾ ਕਿ ਡੇਰਾ ਮੁਖੀ ਨੇ ਉਸ ਦੇ ਇੱਕ ਗੀਤ ਨੂੰ ਟੀ.ਵੀ. ‘ਤੇ ਨਾ ਵਿਖਾਉਣ ਲਈ ਉਸ ਨੂੰ ਡਰਾਇਆ-ਧਮਕਾਇਆ ਸੀ।

RELATED ARTICLES
POPULAR POSTS