ਐਨ.ਡੀ.ਏ.ਵੀ ਛੱਡੀ, ਕਿਹਾ- ਮਹਾਂਗਠਜੋੜ ਦਾ ਬਦਲ ਖੁੱਲ੍ਹਾ
ਨਵੀਂ ਦਿੱਲੀ : ਉਪੇਂਦਰ ਕੁਸ਼ਵਾਹਾ ਨੇ ਮੋਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਉਪੇਂਦਰ ਕੁਸ਼ਵਾਹਾ ਮੋਦੀ ਕੈਬਨਿਟ ‘ਚ ਭਾਈਵਾਲ ‘ਰਾਸ਼ਟਰੀ ਲੋਕ ਸਮਤਾ ਪਾਰਟੀ’ ਦੇ ਮੁਖੀ ਹਨ। ਕੁਸ਼ਵਾਹਾ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵਿਚ ਰਾਜ ਮੰਤਰੀ ਹਨ। ਉਨ੍ਹਾਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਦਫਤਰ ਨੂੰ ਭੇਜ ਦਿੱਤਾ ਹੈ। ਕੁਸ਼ਵਾਹਾ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸਨ ਤਾਂ ਬਿਹਾਰ ਨੂੰ ਕਾਫੀ ਉਮੀਦ ਸੀ, ਪਰ ਮੋਦੀ ਜੀ ਇਕ ਵੀ ਉਮੀਦ ‘ਤੇ ਖਰੇ ਨਹੀਂ ਉਤਰੇ ਹਨ। ਕੁਸ਼ਵਾਹਾ ਨੇ ਕਿਹਾ ਕਿ ਅਸੀਂ ਐਨ.ਡੀ.ਏ. ਤੋਂ ਵੱਖ ਹੋਏ ਹਾਂ ਅਤੇ ਸਾਡੇ ਕੋਲ ਮਹਾਂਗਠਜੋੜ ਦੇ ਬਦਲ ਖੁੱਲ੍ਹੇ ਹਨ।
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …