13.6 C
Toronto
Tuesday, March 10, 2026
spot_img
Homeਭਾਰਤਨਾਗਰਿਕਤਾ ਕਾਨੂੰਨ ਦੇ ਹੋ ਰਹੇ ਜ਼ਬਰਦਸਤ ਵਿਰੋਧ 'ਚ ਫਸੀ ਭਾਜਪਾ

ਨਾਗਰਿਕਤਾ ਕਾਨੂੰਨ ਦੇ ਹੋ ਰਹੇ ਜ਼ਬਰਦਸਤ ਵਿਰੋਧ ‘ਚ ਫਸੀ ਭਾਜਪਾ

ਕਾਂਗਰਸ ਨੂੰ ਘੇਰਨ ਲਈ ਡਾ. ਮਨਮੋਹਨ ਸਿੰਘ ਦੀ ਵੀਡੀਓ ਕਲਿੱਪ ਦਾ ਲਿਆ ਸਹਾਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨਾਗਰਿਕਤਾ ਕਾਨੂੰਨ ਦਾ ਵਿਰੋਧ ਹੁਣ ਪੂਰੇ ਭਾਰਤ ਵਿਚ ਫੈਲ ਚੁੱਕਿਆ ਹੈ। ਇਸ ਸਬੰਧੀ ਅੱਜ ਵੀ ਦਿੱਲੀ ਸਮੇਤ ਬਹੁਤੇ ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਹੋਏ। ਕੇਂਦਰ ਦੀ ਮੋਦੀ ਸਰਕਾਰ ਹੁਣ ਇਸ ਵਿਰੋਧ ਵਿਚ ਘਿਰ ਗਈ ਹੈ ਅਤੇ ਉਸ ਨੇ ਕਾਂਗਰਸ ਨੂੰ ਘੇਰਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵੀਡੀਓ ਕਲਿੱਪ ਦਾ ਸਹਾਰਾ ਲਿਆ ਹੈ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਰੋਧੀ ਦਲਾਂ ਦੇ ਤਿੱਖੇ ਹਮਲਿਆਂ ਦਰਮਿਆਨ ਭਾਜਪਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰਾਜ ਸਭਾ ਵਿੱਚ 2003 ਵਿੱਚ ਦਿੱਤੇ ਭਾਸ਼ਨ ਦੀ ਕਲਿੱਪ ਜਾਰੀ ਕੀਤੀ ਹੈ। ਇਸ ਕਲਿੱਪ ਵਿੱਚ ਉਨ੍ਹਾਂ ਨੇ ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਘੱਟਗਿਣਤੀ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ‘ਉਦਾਰਵਾਦੀ’ ਰੁਖ ਅਪਣਾਉਣ ਦੀ ਅਪੀਲ ਕੀਤੀ ਸੀ। ਵੀਡੀਓ ਵਿੱਚ ਡਾ. ਮਨਮੋਹਨ ਸਿੰਘ ਇਹ ਕਹਿ ਰਹੇ ਹਨ, ”ਸਾਡੇ ਦੇਸ਼ ਦੀ ਵੰਡ ਮਗਰੋਂ ਬੰਗਲਾਦੇਸ਼ ਵਰਗੇ ਦੇਸ਼ਾਂ ‘ਚ ਘੱਟ ਗਿਣਤੀਆਂ ਨੂੰ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕਿਸੇ ਸਮੇਂ ਅਜਿਹੇ ਲੋਕਾਂ ਨੂੰ ਸਾਡੇ ਦੇਸ਼ ‘ਚ ਸ਼ਰਨ ਲੈਣੀ ਪਵੇ ਤਾਂ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਸਾਡਾ ਨਜ਼ਰੀਆ ਉਦਾਰਵਾਦੀ ਹੋਣਾ ਚਾਹੀਦਾ ਹੈ।” ਉਧਰ, ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਵਿੱਚ ਅਜਿਹੀ ਵੀਡੀਓ ਜਾਰੀ ਕਰਨਾ ਝੂਠੀ ਤੇ ਧੋਖਾ ਦੇਣ ਦੀ ਕਾਰਵਾਈ ਹੈ।

RELATED ARTICLES
POPULAR POSTS